ਮੰਦਰ ਦੇ ਪੁਜਾਰੀ ਦਾ ਸਿਰ 'ਤੇ ਹਮਲਾ ਕਰ ਕੀਤਾ ਕਤਲ, ਪ੍ਰਯਾਗਰਾਜ ’ਚ ਵੱਡੀ ਵਾਰਦਾਤ
Wednesday, Nov 25, 2026 - 09:03 AM (IST)
ਪ੍ਰਯਾਗਰਾਜ (ਏਜੰਸੀ) - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਥਰਵਾਈ ਥਾਣਾ ਖੇਤਰ ’ਚ ਮਾਨਸੈਤਾ ਨਦੀ ਨੇੜੇ ਸਥਿਤ ਪ੍ਰਾਚੀਨ ਮਨਕਮੇਸ਼ਵਰ ਨਾਥ ਮੰਦਰ (ਭੀਮਕੁੰਡ) ਦੇ ਪੁਜਾਰੀ ਦਾ ਸਿਰ ’ਤੇ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੇ ਬਾਰੇ ਮੰਗਲਵਾਰ ਸਵੇਰੇ ਮੰਦਰ ’ਚ ਪੂਜਾ ਕਰਨ ਆਏ ਸ਼ਰਧਾਲੂਆਂ ਨੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੰਦਰ ਵਿਚ ਪੁਜਾਰੀ ਦੀ ਲਾਸ਼ ਵੇਖੀ ਅਤੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਖੂਨ ਨਾਲ ਲੱਥਪੱਥ ਲਾਸ਼ ਮਿਲਣ ’ਤੇ ਇਲਾਕੇ ’ਚ ਸਨਸਨੀ ਫੈਲ ਗਈ।
ਇਹ ਵੀ ਪੜ੍ਹੋ: ਸਭ ਮੋਹ ਮਾਇਆ ਹੈ...; 15,00,00,000 ਦਾ ਕਾਰੋਬਾਰ ਛੱਡ ਸੰਨਿਆਸ ਲੈਣ ਜਾ ਰਿਹਾ ਇਹ ਪਰਿਵਾਰ
ਜਾਣਕਾਰੀ ਮੁਤਾਬਕ ਮ੍ਰਿਤਕ ਪੁਜਾਰੀ ਦੀ ਪਛਾਣ ਦਿਆਲ ਦਾਸ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਦੇਰ ਰਾਤ ਕਿਸੇ ਭਾਰੀ ਚੀਜ਼ ਨਾਲ ਸਿਰ ’ਤੇ ਹਮਲਾ ਕਰ ਕੇ ਉਸ ਨੂੰ ਕਤਲ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ। ਇਸ ਦੇ ਨਾਲ ਹੀ ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਸਬੂਤ ਇਕੱਠੇ ਕੀਤੇ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਵਰੂਪ ਰਾਣੀ ਨਹਿਰੂ ਹਸਪਤਾਲ ਭੇਜ ਦਿੱਤਾ।
ਇਹ ਵੀ ਪੜ੍ਹੋ: 2027 'ਚ ਮਾਲੋਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਨੋਟਾਂ ਦੇ ਲੱਗਣਗੇ ਢੇਰ, ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
