ਤੇਜਸਵੀ ਯਾਦਵ ਵੀ ਕਰਨਗੇ ਰਾਜਪਾਲ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ

Thursday, May 17, 2018 - 06:13 PM (IST)

ਤੇਜਸਵੀ ਯਾਦਵ ਵੀ ਕਰਨਗੇ ਰਾਜਪਾਲ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ

ਬਿਹਾਰ— ਕਰਨਾਟਕ 'ਚ ਬੀ.ਐਸ ਯੇਦੀਯੁਰੱਪਾ ਵੱਲੋਂ ਸੀ.ਐਮ ਅਹੁਦੇ ਦੀ ਸਹੁੰ ਚੁੱਕਣ ਦੇ ਬਾਅਦ ਬਿਹਾਰ 'ਚ ਰਾਜਨੀਤੀ ਗਰਮ ਹੈ। ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ ਦੇ ਫੈਸਲੇ ਨੂੰ ਲੈ ਕੇ ਰਾਜਦ ਲਗਾਤਾਰ ਹਮਲਾਵਰ ਹੈ। ਇਸੀ ਮੁੱਦੇ ਨੂੰ ਲੈ ਕੇ ਬਿਹਾਰ 'ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਆਪਣੇ ਸਾਰੇ ਵਿਧਾਇਕਾਂ ਨਾਲ ਰਾਜਪਾਲ ਨਾਲ ਮੁਲਾਕਾਤ ਕਰਕੇ ਪਾਰਟੀ ਦਾ ਪੱਖ ਰੱਖਣਗੇ। 


ਤੇਜਸਵੀ ਨੇ ਟਵੀਟ ਕਰਕੇ ਕਿਹਾ ਕਿ ਕਰਨਾਟਕ 'ਚ ਲੋਕਤੰਤਰ ਦੇ ਕਤਲ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਪਟਨਾ 'ਚ ਰਾਜਦ ਦਾ ਇਕ ਦਿਨੀਂ ਧਰਨਾ ਹੋਵੇਗਾ। ਅਸੀਂ ਰਾਜਪਾਲ ਤੋਂ ਮੰਗ ਕਰਦੇ ਹਾਂ ਕਿ ਉਹ ਸਭ ਤੋਂ ਵੱਡੀ ਪਾਰਟੀ ਰਾਜਦ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣ। ਮੈਂ ਭਾਜਪਾ ਦੇ ਤਰਕ 'ਤੇ ਇਹ ਦਾਅਵਾ ਠੋਕ ਰਿਹਾ ਹਾਂ। 
ਇਸ ਤੋਂ ਪਹਿਲੇ ਵੀ ਰਾਜਦ ਦੇ ਰਾਸ਼ਟਰੀ ਉਪ-ਪ੍ਰਧਾਨ ਰਘੁਵੰਸ਼ ਪ੍ਰਸਾਦ ਸਿੰਘ ਕਹਿ ਚੁੱਕੇ ਹਨ ਕਿ ਜੇਕਰ ਕਰਨਾਟਕ 'ਚ ਰਾਜਪਾਲ ਦਾ ਫੈਸਲਾ ਠੀਕ ਹੈ ਤਾਂ ਬਿਹਾਰ 'ਚ ਸਭ ਤੋਂ ਵੱਡੀ ਪਾਰਟੀ ਦੇ ਨਾਅਤੇ ਰਾਜਦ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।


Related News