ਸ਼੍ਰੀਲੰਕਾ ਦੇ ਏਅਰ ਸ਼ੋਅ ''ਚ ਤਾਕਤ ਦਿਖਾਏਗਾ ਤੇਜਸ, ਕੋਲੰਬੋ ਪੁੱਜੇ ਕੇ.ਐੱਸ. ਭਦੌਰੀਆ
Thursday, Mar 04, 2021 - 09:23 PM (IST)
ਨੈਸ਼ਨਲ ਡੈਸਕ : ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਦੋ ਦਿਨਾਂ ਦੀ ਯਾਤਰਾ 'ਤੇ ਅੱਜ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਪੁੱਜੇ। ਉਹ ਸ਼੍ਰੀਲੰਕਾਈ ਹਵਾਈ ਫੌਜ ਦੀ 70 ਵੀਂ ਵਰ੍ਹੇਗੰਢ 'ਤੇ ਆਯੋਜਿਤ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਸ਼੍ਰੀਲੰਕਾ ਦੇ ਹਵਾਈ ਫੌਜ ਕਮਾਂਡਰ ਏਅਰ ਮਾਰਸ਼ਲ ਸੁਦਰਸ਼ਨ ਪਥੀਰਾਨਾ ਦੇ ਸੱਦੇ 'ਤੇ ਉੱਥੇ ਗਏ ਹਨ। ਕੋਲੰਬੋ ਪੁੱਜਣ 'ਤੇ ਉਨ੍ਹਾਂ ਨੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ।
ਇਸ ਦੌਰਾਨ ਉਹ ਸ਼੍ਰੀਲੰਕਾਈ ਹਵਾਈ ਫੌਜ ਦੇ ਕੋਲੰਬੋ ਦੇ ਕਰੀਬ ਆਯੋਜਿਤ ਏਅਰ-ਸ਼ੋਅ ਵਿੱਚ ਮੌਜੂਦ ਰਹਿਣਗੇ ਜਿਸ ਵਿੱਚ ਭਾਰਤੀ ਹਵਾਈ ਫੌਜ ਦੀ ਵਿਸ਼ੇਸ਼ ਸਾਂਰਗ ਹੈਲੀਕਾਪਟਰ ਅਤੇ ਸੂਰਿਆਕਿਰਣ ਏਅਰਕ੍ਰਾਫਟ ਏਅਰੋਬੈਟਿਕ ਟੀਮ ਦੇ ਨਾਲ-ਨਾਲ ਐੱਲ.ਸੀ.ਏ. ਤੇਜਸ ਵੀ ਹਿੱਸਾ ਲੈ ਰਿਹਾ ਹੈ। ਇਸ ਦੌਰੇ ਨਾਲ ਭਾਰਤ ਅਤੇ ਸ਼੍ਰੀਲੰਕਾ ਦੇ ਫੌਜੀ ਸਬੰਧਾਂ ਨੂੰ ਹੋਰ ਜ਼ਿਆਦਾ ਮਜਬੂਤ ਹੋਣ ਵਿੱਚ ਮਦਦ ਮਿਲੇਗੀ। ਰੱਖਿਆ ਮੰਤਰਾਲਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋ ਦਿਨਾਂ ਦੀ ਯਾਤਰਾ 'ਤੇ ਬੁੱਧਵਾਰ ਨੂੰ ਸ਼੍ਰੀਲੰਕਾ ਪੁੱਜੇ ਭਦੌਰੀਆ ਨੇ ਏਅਰ ਸ਼ੋਅ ਦੌਰਾਨ ਉੱਥੇ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨਾਲ ਉਨ੍ਹਾਂ ਦੀ ਗੱਲਬਾਤ ਹੋਈ। ਉਨ੍ਹਾਂ ਨੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ ਰੱਖਿਆ ਮੰਤਰੀ ਕਮਲ ਗੁਨਾਰਤਨੇ ਨਾਲ ਵੀ ਮੁਲਾਕਾਤ ਕੀਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।