ਚੰਦਰਯਾਨ ਦੇ ਨਾਲ-ਨਾਲ ਤੇਜਸ ਦਾ ਵੀ ਕਮਾਲ, 20 ਹਜ਼ਾਰ ਫੁੱਟ ਦੀ ਉਚਾਈ ਤੋਂ 'ਮਿਜ਼ਾਈਲ' ਦਾ ਕੀਤਾ ਸਫ਼ਲ ਪ੍ਰੀਖਣ
Thursday, Aug 24, 2023 - 10:31 AM (IST)
ਨਵੀਂ ਦਿੱਲੀ - ਭਾਰਤ ਵਿੱਚ 23 ਅਗਸਤ 2023 ਦੀ ਤਾਰੀਖ਼ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ। 23 ਅਗਸਤ ਦੀ ਤਰੀਕ ਪੂਰੀ ਦੁਨੀਆ ਨੂੰ ਯਾਦ ਰਹੇਗੀ। 23 ਅਗਸਤ ਨੂੰ ਜਿੱਥੇ ਚੰਦਰਯਾਨ-3 ਦੀ ਸਫਲ ਲੈਂਡਿੰਗ ਹੋਈ, ਉੱਥੇ ਹੀ ਫੌਜ ਨੇ ਲੜਾਕੂ ਜਹਾਜ਼ ਤੇਜਸ ਤੋਂ ਮਿਜ਼ਾਈਲ ਦਾ ਸਫਲ ਪ੍ਰੀਖਣ ਵੀ ਕੀਤਾ ਗਿਆ। ਭਾਰਤ ਦੇ ਹਲਕੇ ਲੜਾਕੂ ਜਹਾਜ਼ ਤੇਜਸ ਨੇ ਬੁੱਧਵਾਰ ਨੂੰ ਗੋਆ ਦੇ ਤੱਟ ਤੋਂ ਸਟੀਲਥ ਏਅਰ-ਟੂ-ਏਅਰ (ਬੀਵੀਆਰ) ਮਿਜ਼ਾਈਲ 'ਅਸਤਰ' ਦਾ ਪ੍ਰੀਖਣ ਕੀਤਾ ਜਿਹੜਾ ਕਿ ਸਫ਼ਲ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ਾਈਲ ਨੂੰ ਕਰੀਬ 20,000 ਫੁੱਟ ਦੀ ਉਚਾਈ 'ਤੇ ਇਕ ਜਹਾਜ਼ ਤੋਂ ਲਾਂਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਹੁਣ ਭਾਰਤ 'ਚ ਤੈਅ ਹੋਵੇਗੀ ਕਰੈਸ਼ ਟੈਸਟ ਕਾਰਾਂ ਦੀ ਸੇਫਟੀ ਰੇਟਿੰਗ, ਗਡਕਰੀ ਨੇ ਲਾਂਚ ਕੀਤਾ 'B-NCAP'
ਰੱਖਿਆ ਮੰਤਰਾਲੇ ਨੇ ਕਿਹਾ, ''ਲਾਈਟ ਕੰਬੈਟ ਏਅਰਕ੍ਰਾਫਟ (LCA) ਤੇਜਸ LSP-7 ਨੇ 23 ਅਗਸਤ ਨੂੰ ਗੋਆ ਦੇ ਤੱਟ 'ਤੇ ਏਅਰ-ਟੂ-ਏਅਰ ਵਾਰ ਕਰਨ ਵਾਲੀ ਵਿਜ਼ੂਅਲ ਰੇਂਜ ਤੋਂ ਪਰੇ ਮਿਜ਼ਾਈਲ 'ਅਸਤਰ' ਦਾ ਪ੍ਰੀਖਣ ਕੀਤਾ। ਮੰਤਰਾਲੇ ਨੇ ਕਿਹਾ ਕਿ ਪ੍ਰੀਖਣ ਦੇ ਸਾਰੇ ਉਦੇਸ਼ ਪੂਰੇ ਹੋ ਗਏ ਹਨ। ਲਾਂਚ ਦੀ ਨਿਗਰਾਨੀ ਏਰੋਨਾਟਿਕਲ ਡਿਵੈਲਪਮੈਂਟ ਏਜੰਸੀ (ਏ.ਡੀ.ਏ.), ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐਚਏਐਲ) ਦੇ ਟੈਸਟ ਡਾਇਰੈਕਟਰ ਅਤੇ ਵਿਗਿਆਨੀਆਂ ਅਤੇ ਸੈਨਿਕ ਹਵਾਈ ਯੋਗਤਾ ਅਤੇ ਪ੍ਰਮਾਣੀਕਰਣ ਕੇਂਦਰ (ਸੀਐਮਆਈਐਲਏਸੀ) ਅਤੇ ਏਅਰੋਨਾਟਿਕਲ ਕੁਆਲਿਟੀ ਅਸ਼ੋਰੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀ-ਏਕਿਊਏ) ਦੇ ਅਧਿਕਾਰੀ ਨੇ ਕੀਤੀ।
ਇਹ ਵੀ ਪੜ੍ਹੋ : ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਔਰਤ ਨੇ ਟਰੂਡੋ ਸਰਕਾਰ 'ਤੇ ਕੱਸਿਆ ਤੰਜ, ਵੀਡੀਓ ਜਾਰੀ ਕਰਕੇ ਦਿੱਤੀ ਇਹ ਸਲਾਹ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਜਸ-ਐਲਸੀਏ ਤੋਂ ਮਿਜ਼ਾਈਲ ਦੇ ਸਫਲ ਪ੍ਰੀਖਣ ਲਈ ADA, DRDO, CEMILAC, DG-AQA ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਲਾਂਚ ਨਾਲ ਤੇਜਸ ਦੀ ਲੜਾਕੂ ਸਮਰੱਥਾ 'ਚ ਕਾਫੀ ਵਾਧਾ ਹੋਵੇਗਾ ਅਤੇ ਆਯਾਤ ਕੀਤੇ ਹਥਿਆਰਾਂ 'ਤੇ ਨਿਰਭਰਤਾ ਘਟੇਗੀ।
ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8