ਭਾਰਤੀ ਹਵਾਈ ਫ਼ੌਜ ਦਾ ਤੇਜਸ ਜਹਾਜ਼ ਹੋਇਆ ਕ੍ਰੈਸ਼, ਹੋਸਟਲ ਦੀ ਬਿਲਡਿੰਗ ਨੇੜੇ ਡਿੱਗਿਆ (ਵੀਡੀਓ)

Tuesday, Mar 12, 2024 - 03:51 PM (IST)

ਭਾਰਤੀ ਹਵਾਈ ਫ਼ੌਜ ਦਾ ਤੇਜਸ ਜਹਾਜ਼ ਹੋਇਆ ਕ੍ਰੈਸ਼, ਹੋਸਟਲ ਦੀ ਬਿਲਡਿੰਗ ਨੇੜੇ ਡਿੱਗਿਆ (ਵੀਡੀਓ)

ਜੈਸਲਮੇਰ (ਭਾਸ਼ਾ)- ਰਾਜਸਥਾਨ ਦੇ ਜੈਸਲਮੇਰ ਨੇੜੇ ਅੱਜ ਯਾਨੀ ਮੰਗਲਵਾਰ ਨੂੰ ਭਾਰਤੀ ਹਵਾਈ ਫ਼ੌਜ ਦਾ ਹਲਕਾ ਤੇਜਸ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਕ ਅਧਿਕਾਰੀ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਜੈਸਲਮੇਰ ਦੀ ਜਵਾਹਰ ਕਾਲੋਨੀ ਕੋਲ ਤੇਜਸ ਕ੍ਰੈਸ਼ ਹੋਇਆ ਹੈ, ਜੋ ਮੇਘਵਾਲ ਹੋਸਟਲ ਦੀ ਬਿਲਡਿੰਗ ਨੇੜੇ ਡਿੱਗਿਆ।

 

ਫਿਲਹਾਲ ਘਟਨਾ 'ਚ ਕਿਸੇ ਤਰ੍ਹਾਂ ਦੀ ਅਣਹੋਣੀ ਦੀ ਖ਼ਬਰ ਨਹੀਂ ਹੈ। ਹਾਦਸੇ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਇਸ ਹਾਦਸੇ 'ਚ ਪਾਇਲਟ ਸੁਰੱਖਿਅਤ ਬਚ ਗਿਆ ਹੈ। ਉੱਥੇ ਹੀ ਹਾਦਸੇ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕਵਾਇਰੀ ਦਾ ਆਦੇਸ਼ ਦਿੱਤਾ ਗਿਆ ਹੈ।


author

DIsha

Content Editor

Related News