ਤੇਜ ਪ੍ਰਤਾਪ ਦਾ ਭੜਕਾਊ ਬਿਆਨ : ਨਿਤਿਸ਼ ਦਾ ‘ਵਧ’ ਕਰਨ ਲਈ ਲੋਕਾਂ ਨੂੰ ਪ੍ਰੇਰਿਆ !

02/21/2020 3:26:13 PM

ਵੈਸ਼ਾਲੀ—ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਇੱਕ ਪ੍ਰੋਗਰਾਮ ਦੌਰਾਨ ਭੜਕਾਊ ਬਿਆਨ ਦਿੱਤਾ ਹੈ। ਵੈਸ਼ਾਲੀ 'ਚ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਤੇਜ ਪ੍ਰਤਾਪ ਨੇ ਇਸ਼ਾਰਿਆਂ 'ਚ 2020 'ਚ 'ਨਿਤੀਸ਼ ਵਧ' ਦੀ ਗੱਲ ਕੀਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਤੇਜ ਪ੍ਰਤਾਪ ਨੇ ਕਈ ਵਾਰ ਇਤਰਾਜ਼ਯੋਗ ਬਿਆਨ ਦਿੱਤੇ ਹਨ। ਦਰਅਸਲ ਲਾਲੂ ਯਾਦਵ ਦਾ ਵੱਡਾ ਪੁੱਤਰ ਤੇਜ ਪ੍ਰਤਾਪ ਵੈਸ਼ਾਲੀ ਜ਼ਿਲੇ ਦੇ ਗੰਗਾਜਲ ਪਿੰਡ 'ਚ ਇਕ ਧਾਰਮਿਕ ਸਮਾਰੋਹ 'ਚ ਹਿੱਸਾ ਲੈਣ ਪਹੁੰਚੇ। ਇਸ ਦੌਰਾਨ ਉੱਥੇ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਮੰਚ 'ਤੇ ਕਿਹਾ, ''2020 'ਚ ਕਿਸਦਾ ਵਧ ਹੋਵੇਗਾ? ਇਸ 'ਤੇ ਭੀੜ 'ਚੋਂ ਆਵਾਜ਼ ਆਈ, 'ਨਿਤੀਸ਼ ਦਾ।'

ਤੇਜ ਪ੍ਰਤਾਪ ਯਾਦਵ ਨੇ ਅੱਗੇ ਕਿਹਾ, ''ਇਹ ਸਾਡੇ ਬੋਲਣ ਦੀ ਜਰੂਰਤ ਨਹੀਂ ਹੈ। ਤੁਸੀਂ ਲੋਕ ਭਲੀ-ਭਾਂਤੀ ਜਾਣਦੇ ਹੋ ਕਿ ਕਿਸ ਦੌਰ 'ਚ ਸਾਡੇ ਬਿਹਾਰ ਦੀ ਮਹਾਨ ਜਨਤਾ ਲੰਘ ਰਹੀ ਹੈ। ਲਗਾਤਾਰ ਅਸੀਂ ਸਾਰੇ ਅਤੇ ਤੇਜਸਵੀ ਜੀ ਪ੍ਰੋਗਰਾਮ 'ਚ ਰੁੱਝੇ ਹੋਏ ਹਨ। ਸਾਡੇ ਵਰਗੇ ਲੋਕਾਂ ਨੇ ਘਰ ਬਾਰ ਛੱਡ ਦਿੱਤਾ ਹੈ, ਜਨਤਾ 'ਚ ਹਾਂ। ਤੁਹਾਡੇ ਵਰਗੇ ਲੋਕਾਂ ਨੂੰ ਉਚਾਈਆਂ ਤੱਕ ਪਹੁੰਚਾਉਣ ਲਈ ਲਗਾਤਾਰ ਅਸੀਂ ਸਾਰੇ ਲੋਕ ਯਤਨ ਕਰ ਰਹੇ ਹਾਂ।'' ਰੈਲੀ ਦੇ ਮੰਚ ਤੋਂ ਇਸ ਦੌਰਾਨ ਤੇਜ ਪ੍ਰਤਾਪ ਬਾਸੁਰੀ ਵਜਾਉਂਦੇ ਦੇਖੇ ਗਏ।

PunjabKesari

ਦੱਸਣਯੋਗ ਹੈ ਕਿ ਬਿਹਾਰ 'ਚ ਇਸ ਸਾਲ ਦੇ ਅੰਤ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੱਤਾਧਾਰੀ ਜੇ.ਡੀ.ਯੂ-ਭਾਜਪਾ ਅਤੇ ਆਰ.ਜੇ.ਡੀ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੁੰਦੀ ਰਹੀ ਹੈ। ਜੇ.ਡੀ.ਯੂ ਅਤੇ ਆਰ.ਜੇ.ਡੀ ਵਿਚਾਲੇ ਲਗਾਤਾਰ ਪੋਸਟਰ ਵਾਰ ਚੱਲ ਰਹੀ ਹੈ।

 

Iqbalkaur

Content Editor

Related News