ਟੀਮ ਇੰਡੀਆ ਦੀ ਭਗਵਾ ਜਰਸੀ ''ਤੇ ਸਿਆਸਤ ਸ਼ੁਰੂ

06/26/2019 6:16:46 PM

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਇੰਗਲੈਂਡ 'ਚ ਚੱਲ ਰਹੇ ਵਿਸ਼ਵ ਕੱਪ 'ਚ ਆਪਣਾ ਖੇਡ ਦਿਖਾ ਰਹੀ ਹੈ। ਆਮ ਤੌਰ 'ਤੇ ਭਾਰਤੀ ਟੀਮ ਦੀ ਜਰਸੀ ਦਾ ਰੰਗ ਨੀਲਾ ਹੁੰਦਾ ਹੈ ਪਰ ਰਿਪੋਰਟਾਂ ਮੁਤਾਬਕ ਇੰਗਲੈਂਡ ਖਿਲਾਫ ਖੇਡੇ ਜਾਣ ਵਾਲੇ ਮੁਕਾਬਲੇ 'ਚ ਟੀਮ ਇੰਡੀਆ ਭਗਵਾ ਰੰਗ ਦੀ ਜਰਸੀ 'ਚ ਨਜ਼ਰ ਆਉਣ ਵਾਲੀ ਹੈ। ਜਿਸ ਦਾ ਭਾਰਤ 'ਚ ਵਿਰੋਧ ਸ਼ੁਰੂ ਹੋ ਚੁਕਿਆ ਹੈ। ਕ੍ਰਿਕਟ ਵਿਸ਼ਵ ਕੱਪ 'ਚ ਟੀਮ ਇੰਡੀਆ ਦੀ ਭਗਵਾ ਜਰਸੀ 'ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ਦੇ ਮੁਸਲਿਮ ਵਿਧਾਇਕਾਂ ਨੇ ਟੀਮ ਇੰਡੀਆ ਦੀ ਭਗਵਾ ਰੰਗ ਦੀ ਜਰਸੀ 'ਤੇ ਇਤਰਾਜ਼ ਜਤਾਇਆ ਹੈ। ਟੀਮ ਇੰਡੀਆ ਦੇ ਇੰਗਲੈਂਡ ਖਿਲਾਫ ਮੈਚ 'ਚ ਭਗਵਾ ਜਰਸੀ ਪਾਏ ਜਾਣ ਦਾ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੇ ਵਿਰੋਧ ਕੀਤਾ ਹੈ। ਕਾਂਗਰਸ ਨੇਤਾ ਨਸੀਮ ਖਾਨ ਨੇ ਕਿਹਾ ਕਿ ਮੋਦੀ ਸਰਕਾਰ ਜਦ ਤੋਂ ਆਈ ਹੈ ਤਦ ਤੋਂ ਭਗਵਾ ਰਾਜਨੀਤੀ ਸ਼ੁਰੂ ਹੋ ਗਈ ਹੈ। ਤਿਰੰਗੇ ਦਾ ਸਨਮਾਨ ਹੋਣਾ ਚਾਹੀਦਾ ਹੈ ਪਰ ਇਹ ਸਰਕਾਰ ਹਰ ਚੀਜ਼ ਦੇ ਭਗਵਾਕਰਨ ਵੱਲ ਵੱਧ ਰਹੀ ਹੈ।
ਮਹਾਰਾਸ਼ਟਰ ਕਾਂਗਰਸ ਵਿਧਾਇਕ ਐਮ. ਏ. ਖਾਨ ਨੇ ਕਿਹਾ ਕਿ ਇਹ ਸਰਕਾਰ ਹਰ ਚੀਜ਼ ਨੂੰ ਵੱਖ-ਵੱਖ ਨਜ਼ਰ ਨਾਲ ਦੇਖਣ ਤੇ ਦਿਖਾਉਣ ਦੀ ਕੋਸ਼ਿਸ਼ ਪੂਰੇ ਦੇਸ਼ 'ਚ ਪਿਛਲੇ 5 ਸਾਲ ਤੋਂ ਕਰ ਰਹੀ ਹੈ। ਇਹ ਸਰਕਾਰ ਭਗਵਾਕਰਨ ਵੱਲ ਇਸ ਦੇਸ਼ ਨੂੰ ਲਿਜਾਣ ਦਾ ਕੰਮ ਕਰ ਰਹੀ ਹੈ। ਮਹਾਰਾਸ਼ਟਰ 'ਚ ਸਮਾਜਵਾਦੀ ਪਾਰਟੀ ਦੇ ਨੇਤਾ ਅਬੂ ਆਸਿਮ ਆਜਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ ਨੂੰ ਭਗਵਾ ਰੰਗ 'ਚ ਰੰਗਣਾ ਚਾਹੁੰਦੇ ਹਨ। ਝੰਡੇ ਨੂੰ ਰੰਗ ਦੇਣ ਵਾਲਾ ਮੁਸਲਿਮ ਸੀ ਤੇ ਤਿਰੰਗੇ 'ਚ ਹੋਰ ਵੀ ਰੰਗ ਹਨ, ਸਿਰਫ ਭਗਵਾ ਹੀ ਕਿਉਂ? ਤਿਰੰਗੇ 'ਚ ਟੀਮ ਇੰਡੀਆ ਦੀ ਜਰਸੀ ਹੋਵੇ ਤਾਂ ਬਿਹਤਰ ਹੋਵੇਗਾ।


Related News