TDP ਤੋਂ ਬਾਅਦ ਗੋਰਖਾ ਜਨਮੁਕਤੀ ਮੋਰਚਾ ਵੀ NDA ਤੋਂ ਹੋਇਆ ਵੱਖ

Saturday, Mar 24, 2018 - 08:47 PM (IST)

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਜਗ ਤੋਂ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਤੋਂ ਬਾਅਦ ਹੁਣ ਪੱਛਮੀ ਬੰਗਾਲ ਦੇ ਗੋਰਖਾ ਜਨਮੁਕਤੀ ਮੋਰਚਾ (ਜੀ. ਜੇ. ਐੱਮ.) ਨੇ ਆਪਣਾ ਨਾਤਾ ਤੋੜ ਲਿਆ ਹੈ। ਜੀ. ਜੇ. ਐੱਮ. ਦੇ ਪ੍ਰਮੁੱਖ ਐੱਲ. ਐੱਮ. ਲਾਮਾ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਗੋਰਖਾ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ਲਈ ਹੁਣ ਉਨ੍ਹਾਂ ਦਾ ਐੱਨ. ਡੀ. ਏ. ਨਾਲ ਕੋਈ ਸੰਬੰਧ ਨਹੀਂ ਹੈ।
ਐੱਨ. ਡੀ. ਏ. ਤੋਂ ਜੀ. ਜੀ. ਐੱਮ ਨੇ ਤੋੜਿਆ ਨਾਤਾ
ਗੋਰਖਾ ਜਨਮੁਕਤੀ ਮੋਰਚਾ ਨੇ ਭਾਜਪਾ 'ਤੇ ਗੋਰਖਾਵਾਂ ਦਾ ਵਿਸ਼ਵਾਸ ਤੋੜਨ ਦਾ ਦੋਸ਼ ਲਾਇਆ ਹੈ। ਜੀ. ਜੇ. ਐੱਮ ਮੁਖੀ ਐੱਲ. ਐੱਮ. ਲਾਮਾ ਨੇ ਦੱਸਿਆ ਕਿ ਪਾਰਟੀ ਦਾ ਹੁਣ ਐੱਲ. ਡੀ. ਏ. ਨਾਲ ਕੋਈ ਸੰਬੰਧ ਨਹੀਂ ਹੈ। ਮੋਰਚੇ ਦੇ ਲੋਕ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਦੇ ਬਿਆਨ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਕਿਹਾ ਸੀ ਕਿ ਜੀ. ਜੇ. ਐੱਮ. ਦੇ ਨਾਲ ਪਾਰਟੀ ਦਾ ਗਠਜੋੜ ਸਿਰਫ ਚੁਣਾਵੀ ਗਠਜੋੜ ਹੈ। 
ਭਾਜਪਾ ਆਗੂਆਂ ਦੀ ਖੁੱਲੀ ਪੋਲ
ਭਾਜਪਾ ਪ੍ਰਦੇਸ਼ ਪ੍ਰਧਾਨ ਦੇ ਬਿਆਨ 'ਤੇ ਬੋਲਦੇ ਹੋਏ ਲਾਮਾ ਨੇ ਕਿਹਾ ਕਿ ਇਸ ਨਾਲ ਭਾਜਪਾ ਆਗੂਆਂ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਜਿਸ 'ਚ ਉਹ ਲਗਾਤਾਰ ਜੀ. ਜੇ. ਐੱਮ. ਨੂੰ ਆਪਣਾ ਦੋਸਤ ਅਤੇ ਐਨ. ਡੀ. ਏ. ਦਾ ਸਹਿਯੋਗੀ ਦੱਸਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦਿਲੀਪ ਘੋਸ਼ ਦੇ ਬਿਆਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਦੀ ਵੀ ਹਕੀਕਤ ਸਾਹਮਣੇ ਆ ਗਈ ਹੈ, ਜਿਸ ਨਾਲ ਉਹ ਗੋਰਖਾ ਦੇ ਸੁਪਨਿਆਂ ਨੂੰ ਆਪਣਾ ਦੱਸਦੇ ਹਨ।


Related News