ਸਰਕਾਰ ਨੂੰ ਕਾਰੋਬਾਰ ਨਹੀਂ ਕਰਨਾ ਚਾਹੀਦਾ, ਟੈਕਸ ਨਾਲ ਉਦਯੋਗਿਕ ਵਿਕਾਸ ਨਹੀਂ ਹੋ ਸਕਦਾ : ਆਰ.ਸੀ.ਭਾਰਗਵ
Sunday, Sep 04, 2022 - 04:40 PM (IST)
ਨਵੀਂ ਦਿੱਲੀ : ਮਾਰੂਤੀ ਸਜ਼ੂਕੀ ਕੰਪਨੀ ਦੇ ਚੇਅਰ ਮੈਨ ਆਰ.ਸੀ.ਭਾਰਗਵ ਅਨੁਸਾਰ ਸਰਕਾਰ ਨੂੰ ਕਾਰੋਬਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਭਾਰਤ ਵਿਚ ਜਨਤਕ ਖੇਤਰ ਦੀਆਂ ਕੰਪਨੀਆਂ ਕੋਲ ਲੋੜੀਂਦੇ ਸਾਧਨ ਨਹੀਂ ਹਨ ਅਤੇ ਇਹ ਆਪਣੇ ਵਿਕਾਸ ਲਈ ਅਸਮਰੱਥ ਹਨ। ਇਕ ਨਿੱਜੀ ਅਦਾਰੇ ਨਾਲ ਗੱਲ ਬਾਤ ਕਰਨ ਦੌਰਾਨ ਆਰ.ਸੀ ਭਾਰਗਵ ਨੇ ਕਿ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਆਪਣਾ ਵਿਕਾਸ ਕਰਨ ਲਈ ਹਰ ਸਮੇਂ ਪੂੰਜੀ ਨਿਵੇਸ਼ ਲਈ ਸਰਕਾਰ ਤੋਂ ਫੰਡਾਂ ਦੀ ਲੋੜ ਹੁੰਦੀ ਹੈ। ਇਸ ਲਈ ਸਰਕਾਰ ਨੂੰ ਕਾਰੋਬਾਰ ਨਹੀਂ ਕਰਨਾ ਚਾਹੀਦਾ।
ਜਦੋਂ ਭਾਰਗਵ ਨੂੰ ਸਰਕਾਰੀ ਮਾਲਕੀ ਵਾਲੀ ਮਾਰੂਤੀ ਉਦਯੋਗ ਨੂੰ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਵਿੱਚ ਬਦਲਣ ਦੇ ਉਸ ਦੇ ਤਜ਼ਰਬੇ ਬਾਰੇ ਪੁੱਛਿਆ ਗਿਆ ਕਿ ਇਸ ਦੇ ਮੱਦੇਨਜ਼ਰ ਸਰਕਾਰ ਨੂੰ ਕਾਰੋਬਾਰ ਕਰਨਾ ਚਾਹੀਦਾ ਹੈ ਜਾਂ ਨਹੀਂ ਤਾਂ ਭਾਰਗਵ ਨੇ ਆਪਣੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਕਹਿਣ ਵਿਚ ਕੋਈ ਸ਼ੱਕ ਨਹੀਂ ਹੈ ਸਰਕਾਰ ਨੂੰ ਕਾਰੋਬਾਰ ਵਿੱਚ ਨਹੀਂ ਹੋਣਾ ਚਾਹੀਦਾ। ਮਾਰੂਤੀ ਸਜੂਕੀ ਇੰਡੀਆ ਲਿਮਿਟੇਡ ਹੁਣ ਜਾਪਾਨ ਦੀ ਸਜ਼ੂਕੀ ਮੋਟਰ ਕਾਰਪੋਰੇਸ਼ਨ ਦੀ ਮਲਕੀਅਤ ਹੈ।
ਇਸ ਦੌਰਾਨ ਉਨ੍ਹਾਂ ਅੱਗੇ ਕਿਹਾ ਇਹ ਸੱਚ ਹੈ ਕਿ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਕੰਪਨੀਆਂ ਕੋਲ ਇੰਨੇ ਸਾਧਨ ਨਹੀਂ ਹਨ ਕਿ ਉਹ ਸਵੈ ਨਿਰਭਰ ਹੋ ਕੇ ਕੰਮ ਕਰ ਸਕਣ। ਉਹ ਉਤਪਾਦਨ ਕਰਨ ਦੇ ਯੋਗ ਨਹੀਂ ਹਨ ਜਿਸ ਕਰਕੇ ਉਹ ਮੁਨਾਫ਼ਾ ਪੈਦਾ ਨਹੀਂ ਕਰਦੇ। ਉਹ ਅੱਗੇ ਵਧਣ ਲਈ ਸਾਧਨ ਜੁਟਾਉਣ ਵਿਚ ਅਸਮਰੱਥ ਹਨ। ਉਨ੍ਹਾਂ ਨੂੰ ਵਿਕਾਸ ਲਈ ਹਰ ਸਮੇਂ ਸਰਕਾਰ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਭਾਰਗਵ ਨੇ ਇਸ ਗੱਲ 'ਤੇ ਜੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਟੈਕਸ ਦੁਆਰਾ ਉਦਯੋਗਿਕ ਵਿਕਾਸ ਨਹੀਂ ਕਰ ਸਕਦੀ। ਉਸਨੇ ਕਿਹਾ ਕਿ ਉਦਯੋਗਿਕ ਵਿਕਾਸ ਕਰਨ ਲਈ ਅੰਦਰੂਨੀ ਸਰੋਤਾਂ ਦੀ ਲੋੜ ਹੁੰਦੀ ਹੈ ਅਤੇ ਕਿਸੇ ਵੀ ਕੰਪਨੀ ਨੂੰ ਪੈਸਾ ਇਕੱਠਾ ਕਰਨਾ ਚਾਹੀਦਾ ਹੈ ਤਾਂ ਜੋ ਪੈਸੇ ਦੀ ਘਾਟ ਨਾ ਆਵੇ।
ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਸਮਰਥਨ ਦੇਣ ਟੈਕਸ ਦਾ ਪੈਸਾ ਵਰਤਿਆ ਜਾਂਦਾ ਹੈ। ਭਾਰਗਵ ਨੇ ਉਸ ਸਮੇਂ ਦੀ ਮਾਰੂਤੀ ਉਦਯੋਗ ਲਿਮਟਿਡ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਕਈ ਗੈਰ-ਮੁੱਲ ਏਡਡ ਗਤੀਵਿਧੀਆਂ ਕਰਨੀਆਂ ਪਈਆਂ ਜਿਨ੍ਹਾਂ ਨੇ ਕੰਪਨੀ ਦਾ ਵਿਕਾਸ ਹੋਣ ਤੋਂ ਰੋਕਿਆ। ਭਾਰਗਵ ਨੇ ਅੱਗੇ ਕਿਹਾ ਕਿ ਜਨਤਕ ਖ਼ੇਤਰ ਦੀ ਅਸਫ਼ਲਤਾ ਸਿਰਫ ਭਾਰਤ 'ਚ ਹੀ ਨਹੀਂ, ਸਗੋਂ ਰੂਸ, ਬ੍ਰਿਟੇਨ, ਫਰਾਂਸ ਅਤੇ ਜਾਪਾਨ 'ਚ ਵੀ ਹੋਈ ਹੈ।