''ਟਾਰਜ਼ਨ ਬਾਬਾ'' ਦੇ ਹਰ ਪਾਸੇ ਚਰਚੇ, 52 ਸਾਲ ਪੁਰਾਣੀ ਕਾਰ ''ਤੇ ਪਹੁੰਚੇ ਮਹਾਕੁੰਭ

Tuesday, Jan 14, 2025 - 03:48 PM (IST)

''ਟਾਰਜ਼ਨ ਬਾਬਾ'' ਦੇ ਹਰ ਪਾਸੇ ਚਰਚੇ, 52 ਸਾਲ ਪੁਰਾਣੀ ਕਾਰ ''ਤੇ ਪਹੁੰਚੇ ਮਹਾਕੁੰਭ

ਨੈਸ਼ਨਲ ਡੈਸਕ- ਪ੍ਰਯਾਗਰਾਜ ਵਿਚ 13 ਜਨਵਰੀ ਤੋਂ 26 ਫਰਵਰੀ ਤੱਕ ਚੱਲਣ ਵਾਲਾ ਮਹਾਕੁੰਭ 'ਚ ਦੇਸ਼-ਵਿਦੇਸ਼ ਤੋਂ ਸਾਧੂ-ਸੰਤਾਂ ਦਾ ਆਉਣਾ ਜਾਰੀ ਹੈ। ਇਨ੍ਹਾਂ ਬਾਬਿਆਂ ਵਿਚੋਂ ਇਕ ਖਾਸ ਬਾਬਾ ਹੈ, ਜਿਨ੍ਹਾਂ ਨੂੰ ਲੋਕ 'ਟਾਰਜਨ ਬਾਬਾ' ਦੇ ਨਾਂ ਤੋਂ ਜਾਣਦੇ ਹਾਂ। ਇਨ੍ਹਾਂ ਦਾ ਅਸਲੀ ਨਾਂ ਮਹੰਤ ਰਾਜ ਗਿਰੀ ਹੈ।

52 ਸਾਲ ਪੁਰਾਣੀ ਬਣੀ ਪਛਾਣ

ਟਾਰਜ਼ਨ ਬਾਬਾ ਦੀ ਪਛਾਣ ਉਨ੍ਹਾਂ ਦੀ 52 ਸਾਲ ਪੁਰਾਣੀ ਅੰਬੈਂਸਡਰ ਕਾਰ ਹੈ, ਜਿਸ ਨੂੰ ਉਨ੍ਹਾਂ ਨੇ ਸੈਫਰਨ (ਭਗਵਾ) ਰੰਗ ਵਿਚ ਪੇਂਟ ਕਰਵਾਇਆ ਹੋਇਆ ਹੈ। ਬਾਬਾ ਨੇ ਇਸ ਕਾਰ ਨੂੰ 40 ਸਾਲ ਪਹਿਲਾਂ ਦਾਨ ਵਿਚ ਪ੍ਰਾਪਤ ਕੀਤਾ ਸੀ। ਇਸ ਤੋਂ ਬਾਅਦ ਇਹ ਕਾਰ ਹੀ ਉਨ੍ਹਾਂ ਦਾ ਘਰ ਅਤੇ ਆਸ਼ਰਮ ਬਣ ਗਈ। ਬਾਬਾ ਇਸੇ ਕਾਰ ਵਿਚ ਸੌਂਦੇ ਹਨ। ਬਾਬਾ ਇਸ ਕਾਰ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਦੇ ਹਨ। 

ਕਾਰ ਨੂੰ ਮੰਨਦੇ ਹਨ ਚੱਲਦਾ-ਫਿਰਦਾ ਆਸ਼ਰਮ

ਮਹੰਤ ਰਾਜ ਗਿਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਕਾਰ ਉਨ੍ਹਾਂ ਦਾ ਚੱਲਦਾ-ਫਿਰਦਾ ਆਸ਼ਰਮ ਹੈ। ਉਹ ਇਸ ਵਿਚ ਖ਼ੁਦ ਨੂੰ ਅਧਿਆਤਮਕ ਸ਼ਾਤੀ ਅਤੇ ਸੰਤੁਸ਼ਟੀ ਮਹਿਸੂਸ ਕਰਦੇ ਹਨ। ਇਹ ਹੀ ਵਜ੍ਹਾ ਹੈ ਕਿ ਬਾਬਾ ਇਸ ਕਾਰ ਨੂੰ ਮਾਂ ਦਾ ਦਰਜਾ ਦਿੰਦੇ ਹਨ।

PunjabKesari

ਮਹਾਕੁੰਭ 'ਚ ਬਾਬਾ ਦਾ ਟਿਕਾਣਾ

ਇਸ ਸਮੇਂ ਬਾਬਾ ਪ੍ਰਯਾਗਰਾਜ ਦੇ ਸ਼ਾਸਤਰੀ ਬ੍ਰਿਜ ਦੇ ਨੇੜੇ ਸੰਗਮ ਕਿਨਾਰੇ ਕੁਟੀਆ ਬਣਾ ਕੇ ਰਹਿ ਰਹੇ ਹਨ। ਉਨ੍ਹਾਂ ਦੀ ਅੰਬੈਂਸਡਰ ਕਾਰ ਕੁਟੀਆ ਦੇ ਬਾਹਰ ਖੜ੍ਹੀ ਹੋਈ ਹੈ, ਜੋ ਹਰ ਕਿਸੇ ਦਾ ਧਿਆਨ ਖਿੱਚ ਰਹੀ ਹੈ। 

ਮਹਾਕੁੰਭ 'ਚ ਆਉਣ ਦਾ ਸਿਲਸਿਲਾ

ਮਹੰਤ ਰਾਜ ਗਿਰੀ ਬਾਬਾ ਪਿਛਲੇ ਚਾਰ ਸਾਲਾਂ ਤੋਂ ਕੁੰਭ ਅਤੇ ਮਹਾਕੁੰਭ ਵਰਗੇ ਆਯੋਜਨਾਂ ਵਿਚ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਹਨ। ਬਾਬਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਸੁੱਖ-ਸਹੂਲਤਾਂ ਤੋਂ ਸੰਨਿਆਸ ਲੈ ਲਿਆ ਹੈ। ਹੁਣ ਉਹ ਸਿਰਫ ਆਪਣੀ ਅੰਬੈਂਸਡਰ ਕਾਰ ਨਾਲ ਹੀ ਰਹਿੰਦੇ ਹਨ। 

PunjabKesari

ਕਾਰ ਦਾ ਇਤਿਹਾਸ

ਬਾਬਾ ਦੀ ਕਾਰ 1972 ਮਾਡਲ ਦੀ ਹੈ। ਬਾਬਾ ਨੇ ਇਸ ਨੂੰ ਆਪਣੀ ਜ਼ਰੂਰਤ ਮੁਤਾਬਕ ਸਜਾਇਆ ਹੈ ਅਤੇ ਇਸ ਨੂੰ ਆਪਣਾ ਸਭ ਕੁਝ ਮੰਨ ਲਿਆ ਹੈ। ਲੋਕਾਂ ਲਈ ਇਹ ਕਾਰ ਇਕ ਅਨੋਖਾ ਖਿੱਚ ਦਾ ਕੇਂਦਰ ਬਣ ਚੁੱਕੀ ਹੈ। ਮਹਾਕੁੰਭ ਵਿਚ ਆਉਣ ਵਾਲੇ ਸ਼ਰਧਾਲੂ ਅਤੇ ਹੋਰ ਸਾਧੂ-ਸੰਤ ਬਾਬਾ ਅਤੇ ਉਨ੍ਹਾਂ ਦੀ ਕਾਰ ਨੂੰ ਵੇਖਣ ਪਹੁੰਚ ਰਹੇ ਹਨ। ਇਹ ਕਾਰ ਬਾਬਾ ਦੀ ਅਧਿਆਤਮਕ ਯਾਤਰਾ ਦਾ ਪ੍ਰਤੀਕ ਬਣ ਗਈ ਹੈ।


author

Tanu

Content Editor

Related News