ਦਿੱਲੀ ਏਅਰਪੋਰਟ ’ਤੇ ਵਿਦੇਸ਼ੀ ਨਾਗਰਿਕ ਕੋਕੀਨ ਦੇ 63 ਕੈਪਸੂਲਾਂ ਸਣੇ ਗ੍ਰਿਫਤਾਰ

Thursday, Aug 15, 2024 - 12:15 AM (IST)

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਵਾਈ ਅੱਡੇ ’ਤੇ ਤਨਜ਼ਾਨੀਆ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਥਿਤ ਤੌਰ ’ਤੇ ਆਪਣੇ ਸਰੀਰ ’ਚ ਕੋਕੀਨ ਨਾਲ ਭਰੇ 63 ਕੈਪਸੂਲ ਲੁਕਾ ਕੇ ਲਿਜਾ ਰਿਹਾ ਸੀ। ਉਕਤ ਵਿਅਕਤੀ ਨੂੰ 1 ਅਗਸਤ ਨੂੰ ਦਾਰ ਐੱਸ. ਸਲਾਮ (ਤਨਜ਼ਾਨੀਆ) ਤੋਂ ਅਦੀਸ ਅਬਾਬਾ ਅਤੇ ਦੋਹਾ ਹੁੰਦੇ ਹੋਏ ਦਿੱਲੀ ਪਹੁੰਚਣ ’ਤੇ ਫੜਿਆ ਗਿਆ।

ਉਸ ਨੂੰ ਮੈਡੀਕਲ ਪ੍ਰਕਿਰਿਆਵਾਂ ਲਈ ਸਫਦਰਜੰਗ ਹਸਪਤਾਲ ਲਿਜਾਇਆ ਗਿਆ। ਹਸਪਤਾਲ ’ਚ ਉਸ ਦੇ ਸਰੀਰ ’ਚੋਂ 63 ਕੈਪਸੂਲ ਕੱਢੇ ਗਏ। ਜਦੋਂ ਇਨ੍ਹਾਂ ਕੈਪਸੂਲਾਂ ਨੂੰ ਕੱਟਿਆ ਗਿਆ ਤਾਂ ਉਨ੍ਹਾਂ ਵਿਚ 998 ਗ੍ਰਾਮ ਚਿੱਟੇ ਰੰਗ ਦਾ ਪਾਊਡਰ ਮਿਲਿਆ, ਜਿਸ ਦੇ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਸੀ ਅਤੇ ਜਾਂਚ ਵਿਚ ਪਾਇਆ ਗਿਆ ਕਿ ਉਹ ਕੋਕੀਨ ਹੈ। 998 ਗ੍ਰਾਮ ਕੋਕੀਨ ਦੀ ਅਨੁਮਾਨਿਤ ਲਾਗਤ 14.97 ਕਰੋੜ ਰੁਪਏ ਹੈ।


Rakesh

Content Editor

Related News