ਨੰਬਰ ਪਲੇਟ ਨਾਲ ਕੀਤੀ ਛੇੜਛਾੜ ਤਾਂ ਖ਼ੈਰ ਨਹੀਂ ! ਹੋ ਸਕਦੀ ਹੈ ਜੇਲ੍ਹ ਤੇ ਮੋਟਾ ਜੁਰਮਾਨਾ, ਜਾਣੋ ਮਾਮਲਾ

Wednesday, Apr 15, 2026 - 01:48 PM (IST)

ਨੰਬਰ ਪਲੇਟ ਨਾਲ ਕੀਤੀ ਛੇੜਛਾੜ ਤਾਂ ਖ਼ੈਰ ਨਹੀਂ ! ਹੋ ਸਕਦੀ ਹੈ ਜੇਲ੍ਹ ਤੇ ਮੋਟਾ ਜੁਰਮਾਨਾ, ਜਾਣੋ ਮਾਮਲਾ

ਨੈਸ਼ਨਲ ਡੈਸਕ : ਟ੍ਰੈਫਿਕ ਚਲਾਨਾਂ ਤੋਂ ਬਚਣ ਲਈ ਲੋਕ ਨਵੇਂ-ਨਵੇਂ ਜੁਗਾੜ ਲਗਾ ਰਹੇ ਹਨ ਪਰ ਹੁਣ ਅਜਿਹੀ ਹੁਸ਼ਿਆਰੀ ਮਹਿੰਗੀ ਪੈ ਸਕਦੀ ਹੈ। ਹਾਲ ਹੀ ਵਿੱਚ ਹੈਦਰਾਬਾਦ ਵਿੱਚ ਪੁਲਸ ਨੇ ਇੱਕ ਅਜਿਹਾ ਹੈਰਾਨੀਜਨਕ ਮਾਮਲਾ ਫੜਿਆ ਹੈ, ਜਿੱਥੇ ਇੱਕ ਲਗਜ਼ਰੀ BMW ਕਾਰ ਵਿੱਚ ਰਿਮੋਟ ਨਾਲ ਨੰਬਰ ਪਲੇਟ ਬਦਲਣ ਵਾਲਾ ਸਿਸਟਮ ਲਗਾਇਆ ਹੋਇਆ ਸੀ।

ਕੀ ਹੈ ਪੂਰਾ ਮਾਮਲਾ?
ਜੁਬਲੀ ਹਿਲਸ ਇਲਾਕੇ ਵਿੱਚ ਪੁਲਸ ਨੇ ਜਦੋਂ ਇੱਕ ਕਾਰ ਨੂੰ ਰੋਕਿਆ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਕਾਰ ਵਿੱਚ ਇੱਕ ਹਾਈ-ਟੈੱਕ ਰਿਮੋਟ ਕੰਟਰੋਲ ਸਿਸਟਮ ਲੱਗਾ ਸੀ। ਇਸ ਸਿਸਟਮ ਦੀ ਮਦਦ ਨਾਲ ਡਰਾਈਵਰ ਕੁਝ ਹੀ ਸੈਕਿੰਡਾਂ ਵਿੱਚ ਚੀਨੀ 'ਫਲਿੱਪ ਨੰਬਰ ਪਲੇਟ' ਤਕਨੀਕ ਰਾਹੀਂ ਨੰਬਰ ਬਦਲ ਦਿੰਦਾ ਸੀ। ਪੁਲਸ ਦਾ ਮੰਨਣਾ ਹੈ ਕਿ ਇਹ ਜੁਗਾੜ AI ਕੈਮਰਿਆਂ ਤੇ ਸਪੀਡ ਕੈਮਰਿਆਂ ਨੂੰ ਧੋਖਾ ਦੇਣ ਲਈ ਕੀਤਾ ਗਿਆ ਸੀ।

 

ਲੋਕਾਂ ਵੱਲੋਂ ਅਪਣਾਏ ਜਾ ਰਹੇ ਹੋਰ ਤਰੀਕੇ: 
ਲੋਕ ਚਲਾਨ ਤੋਂ ਬਚਣ ਲਈ ਕਈ ਹੋਰ ਗੈਰ-ਕਾਨੂੰਨੀ ਤਰੀਕੇ ਵੀ ਵਰਤ ਰਹੇ ਹਨ:
•ਨੰਬਰਾਂ ਵਿੱਚ ਬਦਲਾਅ: ਨੰਬਰ ਪਲੇਟ ਦੇ ਕਿਸੇ ਇੱਕ ਅੱਖਰ ਜਾਂ ਅੰਕ ਨੂੰ ਹਲਕਾ ਜਿਹਾ ਬਦਲ ਦੇਣਾ।
•ਸਟਾਈਲਿਸ਼ ਫੌਂਟ: ਡਿਜ਼ਾਈਨਰ ਫੌਂਟ ਜਾਂ ਗਲਤ ਸਪੇਸਿੰਗ ਵਾਲੀਆਂ ਪਲੇਟਾਂ ਲਗਾਉਣਾ।
•ਸਪ੍ਰੇਅ ਜਾਂ ਫਿਲਮ: ਪਲੇਟ 'ਤੇ ਖਾਸ ਤਰ੍ਹਾਂ ਦਾ ਸਪ੍ਰੇਅ ਕਰਨਾ ਤਾਂ ਜੋ ਕੈਮਰੇ ਦੀ ਫਲੈਸ਼ ਪੈਣ 'ਤੇ ਨੰਬਰ ਸਾਫ ਨਾ ਦਿਖਾਈ ਦੇਵੇ।
•ਦੂਜੀ ਗੱਡੀ ਦਾ ਨੰਬਰ: ਕਈ ਵਾਰ ਕਿਸੇ ਜਾਣ-ਪਛਾਣ ਵਾਲੇ ਦੀ ਗੱਡੀ ਦਾ ਨੰਬਰ ਲਗਾ ਕੇ ਘੁੰਮਣਾ।

ਪੁਲਸ ਦੀ ਸਖ਼ਤ ਚਿਤਾਵਨੀ
ਪੁਲਸ ਦਾ ਕਹਿਣਾ ਹੈ ਕਿ ਅਜਿਹੇ ਜੁਗਾੜ ਜ਼ਿਆਦਾ ਦੇਰ ਨਹੀਂ ਚੱਲਦੇ ਕਿਉਂਕਿ ਉਹ ਗੱਡੀ ਦੇ ਮਾਡਲ, ਰੰਗ, ਕੰਪਨੀ ਅਤੇ ਚੈਸਿਸ ਨੰਬਰ ਰਾਹੀਂ ਅਸਲੀਅਤ ਦਾ ਪਤਾ ਲਗਾ ਲੈਂਦੇ ਹਨ। ਮੋਟਰ ਵਹੀਕਲ ਐਕਟ ਤਹਿਤ ਨੰਬਰ ਪਲੇਟ ਨਾਲ ਛੇੜਛਾੜ ਕਰਨਾ ਇੱਕ ਗੰਭੀਰ ਅਪਰਾਧ ਹੈ। ਅਜਿਹਾ ਕਰਨ 'ਤੇ ਜੇਲ੍ਹ ਤੇ ਭਾਰੀ ਜੁਰਮਾਨਾ  ਹੋ ਸਕਦਾ ਹੈ।

ਫੜੇ ਜਾਣ 'ਤੇ ਹੋਵੇਗੀ ਇਹ ਕਾਰਵਾਈ
1.ਭਾਰੀ ਜੁਰਮਾਨਾ ਹੋ ਸਕਦਾ ਹੈ।
2.ਗੱਡੀ ਜ਼ਬਤ ਕੀਤੀ ਜਾ ਸਕਦੀ ਹੈ।
3.ਧੋਖਾਧੜੀ ਅਤੇ ਫਰਜ਼ੀਵਾੜੇ ਦੇ ਕ੍ਰਿਮੀਨਲ ਕੇਸ ਦਰਜ ਹੋ ਸਕਦੇ ਹਨ।
4.ਅਜਿਹਾ ਕੰਮ ਕਰਨ ਵਾਲੇ ਮੈਕੇਨਿਕਾਂ ਅਤੇ ਵਰਕਸ਼ਾਪਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News