ਤਾਮਿਲਨਾਡੂ ਸਰਕਾਰ ਦਾ ''ਹਿੰਦੂ ਕਾਰਡ'', ਮੰਦਰਾਂ ਦੀ 4200 ਕਰੋੜ ਦੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ

Wednesday, May 03, 2023 - 04:26 PM (IST)

ਤਾਮਿਲਨਾਡੂ ਸਰਕਾਰ ਦਾ ''ਹਿੰਦੂ ਕਾਰਡ'', ਮੰਦਰਾਂ ਦੀ 4200 ਕਰੋੜ ਦੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ

ਤਾਮਿਲਨਾਡੂ- ਭਾਰਤ ਵਿਚ ਤਾਮਿਲਨਾਡੂ ਸਰਕਾਰ 'ਮੰਦਰ ਮਾਰਗ' 'ਤੇ ਚੱਲ ਰਹੀ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੀ ਦਰਮੁਕ ਸਰਕਾਰ (DMK) ਨੇ ਪਿਛਲੇ ਦੋ ਸਾਲਾਂ ਦੌਰਾਨ ਸੂਬੇ ਦੇ ਲਗਭਗ 44,000 ਮੰਦਰਾਂ ਨਾਲ ਸਬੰਧਤ 4,500 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਹੈ। ਇਸ ਜ਼ਮੀਨ ਦੀ ਕੀਮਤ ਕਰੀਬ 4200 ਕਰੋੜ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਸੂਬੇ ਦੇ 11 ਵੱਡੇ ਮੰਦਰਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਨਾਸ਼ਤਾ ਵੀ ਦੇਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ।

ਇਨ੍ਹਾਂ ਮੰਦਰਾਂ ਵਿਚ ਪੇਰੀਪਾਲਯਾਮ ਭਵਾਨੀ ਅੰਮਾਨ ਮੰਦਰ, ਪਰਮੇਸ਼ਵਰੀ ਮੰਦਰ ਅਤੇ ਅੰਨਾਮਲਾਈ ਮੰਦਰ ਸ਼ਾਮਲ ਹਨ। ਸੂਬੇ ਦੇ ਇਨ੍ਹਾਂ 11 ਮੰਦਰਾਂ 'ਚ ਰੋਜ਼ਾਨਾ ਡੇਢ ਲੱਖ ਤੋਂ ਵੱਧ ਸ਼ਰਧਾਲੂ ਆਉਂਦੇ ਹਨ। ਦਰਮੁਕ ਸਰਕਾਰ ਨੇ ਮੰਦਰਾਂ ਵਲੋਂ ਚਲਾਏ ਜਾਣ ਵਾਲੇ ਲਗਭਗ 3,000 ਸਕੂਲਾਂ ਵਿਚ ਮਿਡ-ਡੇ-ਮੀਲ ਸ਼ੁਰੂ ਕੀਤਾ ਹੈ। ਦਰਅਸਲ ਸੂਬੇ 'ਚ ਪਿਛਲੇ ਕੁਝ ਸਮੇਂ ਤੋਂ ਭਾਜਪਾ, ਵਿਰੋਧੀ ਪਾਰਟੀਆਂ ਅਤੇ ਕੁਝ ਹੋਰ ਹਿੰਦੂਵਾਦੀ ਸੰਗਠਨ ਪਿਛਲੇ ਮੰਦਰਾਂ ਦੀ ਜ਼ਮੀਨ 'ਤੇ ਕਬਜ਼ਾ ਅਤੇ ਮੰਦਰ ਦੇ ਸਕੂਲਾਂ ਵਿਚ ਸਹੂਲਤਾਂ ਦੇ ਮੁੱਦੇ ਪ੍ਰਮੁੱਖਤਾ ਨਾਲ ਉਠਾ ਰਹੇ ਹਨ।

DMK ਸਰਕਾਰ ਨੇ 1000 ਸਾਲ ਪੁਰਾਣੇ ਮੰਦਰਾਂ ਦੀ ਮੁਰੰਮਤ ਲਈ 340 ਕਰੋੜ ਰੁਪਏ ਦਾ ਫੰਡ ਰੱਖਿਆ ਹੈ। ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟ ਵਿਭਾਗ ਦੇ ਮੰਤਰੀ ਸੇਖਰ ਬਾਬੂ ਨੇ ਨਵੀਨੀਕਰਨ ਪ੍ਰਾਜੈਕਟ ਲਈ ਵੱਖਰੀ ਟੀਮ ਬਣਾਈ ਹੈ। ਹਾਲਾਂਕਿ ਕਾਂਚੀਪੁਰਮ ਮੰਦਰ ਦੇ ਮੁੱਖ ਪੁਜਾਰੀ ਨਟਰਾਜ ਸ਼ਾਸਤਰੀ ਦਾ ਕਹਿਣਾ ਹੈ ਕਿ ਮੰਦਰ ਦੇ ਕਰਮਚਾਰੀਆਂ ਦੀਆਂ ਤਨਖਾਹਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।


author

Tanu

Content Editor

Related News