ਤਾਮਿਲਨਾਡੂ ਦੇ ਡਿਪਟੀ CM ਦਾ ਕੇਂਦਰ ’ਤੇ ਹਮਲਾ, ਕਿਹਾ-ਕਾਨੂੰਨੀ ਤੌਰ ’ਤੇ ਦੇਵਾਂਗੇ ਜਵਾਬ
Sunday, May 25, 2025 - 05:18 PM (IST)

ਪੁਦੁਕੋਟਈ (ਤਾਮਿਲਨਾਡੂ) : ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ ਨੇ ਸ਼ਨੀਵਾਰ ਨੂੰ ਕੇਂਦਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਡੀ. ਐੱਮ. ਕੇ. ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛਾਪਿਆਂ ਕੋਲੋਂ ਨਹੀਂ ਡਰਦੀ ਅਤੇ ਪਾਰਟੀ ਕਾਨੂੰਨੀ ਤੌਰ ’ਤੇ ਮਾਮਲਿਆਂ ਦਾ ਸਾਹਮਣਾ ਕਰੇਗੀ। ਡੀ. ਐੱਮ. ਕੇ. ਯੁਵਾ ਬ੍ਰਾਂਚ ਦੇ ਸਕੱਤਰ ਉਦੈਨਿਧੀ ਨੇ ਕਿਹਾ ਕਿ ਡੀ. ਐੱਮ. ਕੇ. ਸਰਕਾਰ ਸੂਬੇ ਦੇ ਅਧਿਕਾਰਾਂ ਲਈ ਆਪਣੀ ਆਵਾਜ਼ ਉਠਾਉਂਦੀ ਰਹੇਗੀ ਅਤੇ ਕਿਸੇ ਵੀ ਧਮਕੀ ਤੋਂ ਨਹੀਂ ਡਰੇਗੀ।
ਇਹ ਵੀ ਪੜ੍ਹੋ : ਇਸ ਸਾਲ ਦੁਨੀਆ 'ਚ ਮਚੇਗੀ ਹਾਹਾਕਾਰ? ਬਾਬਾ ਵੈਂਗਾ ਦੀ ਭਵਿੱਖਬਾਣੀ ਨੇ ਵਧਾਈਆਂ ਦਿਲਾਂ ਦੀਆਂ ਧੜਕਣਾਂ
ਉਦੈਨਿਧੀ ਨੇ ਕਿਹਾ ਕਿ ਕਲੈਗਨਾਰ (ਉਨ੍ਹਾਂ ਦੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਐੱਮ. ਕਰੁਣਾਨਿਧੀ) ਵਲੋਂ ਪੋਸ਼ਿਤ ਡੀ. ਐੱਮ. ਕੇ. ਇਕ ਸਵੈ-ਮਾਣ ਪਾਰਟੀ ਹੈ, ਜੋ ਪੇਰੀਆਰ (ਤਰਕਵਾਦੀ ਨੇਤਾ ਈ. ਵੀ. ਰਾਮਾਸਾਮੀ) ਦੇ ਸਿਧਾਂਤਾਂ ਨਾਲ ਦ੍ਰਿੜ੍ਹਤਾ ਨਾਲ ਜੁੜੀ ਹੋਈ ਹੈ। ਉਹ ਵਿਰੋਧੀ ਧਿਰ ਅੰਨਾ ਡੀ. ਐੱਮ. ਕੇ. ਵਲੋਂ ਮੁੱਖ ਮੰਤਰੀ ਐੱਮ. ਕੇ. ਸਟਾਲਿਨ ’ਤੇ ਲਾਏ ਗਏ ਦੋਸ਼ ਨਾਲ ਸੰਬੰਧਤ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਮੁੱਖ ਮੰਤਰੀ ਸਰਕਾਰੀ ਅਦਾਰੇ ਟੀ. ਏ. ਐੱਸ. ਐੱਮ. ਏ. ਸੀ. ਦੇ ਦਫ਼ਤਰਾਂ ’ਤੇ ਈ. ਡੀ. ਦੀ ਛਾਪੇਮਾਰੀ ਦੇ ਮੱਦੇਨਜ਼ਰ ਨੀਤੀ ਕਮਿਸ਼ਨ ਦੀ ਬੈਠਕ ਵਿਚ ਹਿੱਸਾ ਲੈਣ ਲਈ ਰਾਸ਼ਟਰੀ ਰਾਜਧਾਨੀ ਗਏ ਹਨ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।