30 ਭਾਰਤੀ ਨਰਸਾਂ ਦੀ ਰਿਹਾਈ ਲਈ ਕੁਵੈਤ ਨਾਲ ਗੱਲਬਾਤ ਸ਼ੁਰੂ : ਮੁਰਲੀਧਰਨ
Tuesday, Sep 19, 2023 - 05:38 PM (IST)
ਤਿਰੂਵਨੰਤਪੁਰਮ- ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਹੈ ਕਿ ਕੇਰਲ ਦੀਆਂ 19 ਨਰਸਾਂ ਸਮੇਤ 30 ਭਾਰਤੀ ਨਰਸਾਂ ਦੀ ਸੁਰੱਖਿਅਤ ਰਿਹਾਈ ਲਈ ਕੁਵੈਤੀ ਅਧਿਕਾਰੀਆਂ ਨਾਲ ਗੱਲਬਾਤ ਸ਼ੁਰੂ ਹੋ ਗਈ ਹੈ। ਮੁਰਲੀਧਰਨ ਨੇ ਸੋਮਵਾਰ ਇੱਥੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਉੱਚ ਪੱਧਰ ’ਤੇ ਗੱਲਬਾਤ ਸ਼ੁਰੂ ਹੋ ਗਈ ਹੈ।
ਜਿੱਥੇ ਇਹ ਨਰਸਾਂ ਕੰਮ ਕਰ ਰਹੀਆਂ ਸਨ, ਉਸ ਕਲੀਨਿਕ ਦੇ ਲਾਇਸੈਂਸ ਨੂੰ ਲੈ ਕੇ ਤਕਨੀਕੀ ਮੁੱਦੇ ਹਨ। ਭਾਰਤੀ ਦੂਤਘਰ ਦੇ ਅਧਿਕਾਰੀ ਉਨ੍ਹਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਕੁਵੈਤੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਨੂੰ ਕੁਵੈਤ ਮੈਨ-ਪਾਵਰ ਕਮੇਟੀ ਵਲੋਂ ਨਿਰੀਖਣ ਤੋਂ ਬਾਅਦ ਹਿਰਾਸਤ ’ਚ ਲੈ ਲਿਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8