ਅਮਰੀਕੀ ਰੱਖਿਆ ਮੰਤਰੀ ਤੇ ਰਾਜਨਾਥ ਸਿੰਘ ਵਿਚਾਲੇ ਹੋਈ ਗੱਲਬਾਤ : ਪੈਂਟਾਗਨ

05/29/2020 11:35:01 PM

ਵਾਸ਼ਿੰਗਟਨ - ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਆਪਣੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਗੱਲਬਾਤ ਕੀਤੀ ਅਤੇ ਇਕ ਮਜ਼ਬੂਤ ਦੋ-ਪੱਖੀ ਰੱਖਿਆ ਸਾਂਝੇਦਾਰੀ 'ਤੇ ਆਪਣੀ ਸਹਿਮਤੀ ਦੁਹਰਾਈ। ਅਮਰੀਕੀ ਰੱਖਿਆ ਸੰਸਥਾਨ ਪੈਂਟਾਗਨ ਨੇ ਇਹ ਜਾਣਕਾਰੀ ਦਿੱਤੀ ਹੈ। ਪੈਂਟਾਗਨ ਨੇ ਕਿਹਾ ਕਿ ਫੋਨ ਕਾਲ ਦੌਰਾਨ ਐਸਪਰ ਅਤੇ ਸਿੰਘ ਦੇ ਵਿਭਿੰਨ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਕੀਤੀ।

ਪੈਂਟਾਗਨ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਐਸਪਰ ਨੇ ਹਿੰਦ ਮਹਾਸਾਗਰ ਖਿੱਤੇ ਵਿਚ ਭਾਰਤ ਦੀ ਅਗਵਾਈ 'ਤੇ ਵਚਨਬੱਧਤਾ ਜਤਾਈ। ਬਿਆਨ ਵਿਚ ਅੱਗੇ ਆਖਿਆ ਗਿਆ ਕਿ ਐਸਪਰ ਨੇ ਇਕ ਮਜ਼ਬੂਤ ਭਾਰਤ-ਅਮਰੀਕਾ ਰੱਖਿਆ ਸਾਂਝੇਦਾਰੀ ਦੇ ਪ੍ਰਤੀ ਸਮਰਥਨ ਨੂੰ ਦੁਹਰਾਇਆ ਅਤੇ ਦੋਹਾਂ ਨੇਤਾਵਾਂ ਨੇ ਕਈ ਅਹਿਮ ਦੋ-ਪੱਖੀ ਕਦਮ ਚੁੱਕਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਭਾਰਤ ਵਿਚ ਅਮਫਾਨ ਚੱਕਰਵਾਤ ਨਾਲ ਹੋਣ ਵਾਲੀਆਂ ਮੌਤਾਂ 'ਤੇ ਐਸਪਰ ਨੇ ਦੁੱਖ ਵਿਅਕਤ ਕੀਤਾ ਅਤੇ ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਵਿਚਾਲੇ ਸਹਿਯੋਗ ਦੇਣ 'ਤੇ ਚਰਚਾ ਕੀਤੀ। ਬਿਆਨ ਮੁਤਾਬਕ, ਵਿਦੇਸ਼ ਮੰਤਰੀ ਐਸਪਰ ਨੇ ਜਲਦੀ ਹੀ ਭਾਰਤ ਆਉਣ ਦੀ ਇੱਛਾ ਜਤਾਈ ਹੈ।


Khushdeep Jassi

Content Editor

Related News