ਜਲੰਧਰ ਦੇ ਡਾਕਟਰ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਗੁਰੂ ਘਰ ਨੂੰ ਭੇਟ ਕੀਤਾ ਹੀਰਿਆਂ ਨਾਲ ਜੜਿਆ ਹਾਰ
Monday, Jan 03, 2022 - 11:35 AM (IST)
ਪਟਨਾ— ਸ਼ਰਧਾ ਦੀ ਕੋਈ ਕੀਮਤ ਨਹੀਂ ਹੁੰਦੀ ਹੈ। ਅਜਿਹਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਹਮੇਸ਼ਾ ਦਿੱਸਦਾ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਇਕ ਵਾਰ ਫਿਰ ਤੋਂ ਭਗਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਰੋੜਾਂ ਰੁਪਏ ਦੀ ਭੇਟ ਚੜ੍ਹਾਈ ਹੈ। ਜਲੰਧਰ ਦੇ ਕਰਤਾਪੁਰ ਵਾਸੀ ਡਾ. ਗੁਰਵਿੰਦਰ ਸਿੰਘ ਸਮਰਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਦਸ਼ਮੇਸ਼ ਪਿਤਾ ਨੂੰ 5 ਫੁੱਟ ਦਾ 1300 ਹੀਰੇ ਅਤੇ ਜਵਾਹਰਾਤ ਨਾਲ ਜੜਿਆ ਹਾਰ, ਸੋਨੇ ਦੀ ਕਿਰਪਾਨ, ਸੋਨੇ ਨਾਲ ਜੜੀ ਰਜਾਈ ਅਤੇ ਰੁਮਾਲਾ ਸਾਹਿਬ ਭੇਟ ਕੀਤੇ ਹਨ।
ਇਹ ਵੀ ਪੜ੍ਹੋ : ਡਰੈਗਨ ਫਰੂਟ ਨੇ ਚਮਕਾਈ ਮੁਸ਼ਤਾਕ ਦੀ ਕਿਸਮਤ, ਕਿਸਾਨਾਂ ਨੂੰ ਵਿਖਾਈ ਆਸ ਦੀ ਨਵੀਂ ਕਿਰਨ
ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰੰਜੀਤ ਸਿੰਘ ਗੌਹਰ ਮਸਕੀਨ, 5 ਪਿਆਰਿਆਂ ਅਤੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਕਮੇਟੀ ਦੇ ਅਹੁਦਾ ਅਧਿਕਾਰੀਆਂ ਦੀ ਮੌਜੂਦਗੀ ਵਿਚ ਭੇਟਾਂ ਨੂੰ ਪ੍ਰਵਾਨ ਕੀਤਾ ਗਿਆ। ਗੁਰੂ ਮਹਾਰਾਜ ਦੇ ਚਰਨਾਂ ’ਚ ਭੇਟ ਇਨ੍ਹਾਂ ਸਾਮਾਨਾਂ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ। ਇਸ ਮੌਕੇ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਦੀ ਅਪਾਰ ਕ੍ਰਿਪਾ ਉਨ੍ਹਾਂ ’ਤੇ ਹੈ।
ਇਹ ਵੀ ਪੜ੍ਹੋ : ਮਾਤਾ ਦੇ ਦਰਬਾਰ ’ਚ ਭਾਜੜ: ਹਰਿਆਣਾ ਦੀ ਮਹਿਲਾ ਦੀ ਮੌਤ, ਮਾਸੂਮ ਭੈਣ-ਭਰਾ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ
ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਦੱਸਿਆ ਕਿ 15 ਦਿਨ ਪਹਿਲਾਂ ਹੀ ਉਨ੍ਹਾਂ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸੋਨੇ ਨਾਲ ਜੜੇ ਪਲੰਗ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭੇਟ ਕੀਤਾ ਸੀ। ਪਿਛਲੇ ਸਾਲ 1 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਬਣੀ ਕਲਗੀ ਵੀ ਗੁਰੂ ਮਹਾਰਾਜ ਨੂੰ ਭੇਟ ਕੀਤੀ ਸੀ।
ਇਹ ਵੀ ਪੜ੍ਹੋ : ਭਲਕੇ ਤੋਂ 15 ਤੋਂ 18 ਸਾਲ ਦੇ ਬੱਚਿਆਂ ਨੂੰ ਲੱਗੇਗਾ ਕੋਰੋਨਾ ਟੀਕਾ, ਇਕ ਦਿਨ ’ਚ ਇੰਨੇ ਲੱਖ ਹੋਈ ਰਜਿਸਟ੍ਰੇਸ਼ਨ
ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਸ਼ਾਹੀ ਹਾਰ ’ਚ 1300 ਹੀਰੇ, ਨੀਲਮ, ਪੰਨਾ, ਪੁਖਰਾਜ ਦੇ ਨਾਲ 9 ਰਤਨ ਲੱਗੇ ਹਨ। ਉਥੇ ਹੀ ਸੋਨੇ ਨਾਲ ਬਣੀ ਕਿਰਪਾਨ ਸਾਢੇ ਤਿੰਨ ਫੁੱਟ ਲੰਬੀ ਹੈ। ਇਸ ਦੌਰਾਨ ਡਾ. ਗੁਰਵਿੰਦਰ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ : ਮਾਤਾ ਦੇ ਦਰਬਾਰ ’ਚ ਭਾਜੜ: ਜਾਣੋ ਭਾਰਤ ਦੇ ਧਾਰਮਿਕ ਸਥਾਨਾਂ ’ਤੇ ਕਦੋਂ-ਕਦੋਂ ਵਾਪਰੇ ਹਾਦਸੇ