ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ

5/4/2021 3:34:12 PM

ਪਟਨਾ- ਸ੍ਰੀ ਹਰਿਮੰਦਰ ਪਟਨਾ ਸਾਹਿਬ ਅਤੇ ਬਾਲ ਲੀਲਾ ਗੁਰਦੁਆਰਾ ਨੂੰ ਇਕ ਮਹੀਨੇ ਅੰਦਰ 50 ਕਰੋੜ ਦੀ ਫਿਰੌਤੀ ਨਹੀਂ ਦਿੱਤੇ ਜਾਣ 'ਤੇ ਬੰਬ ਨਾਲ ਉੱਡਾ ਦਿੱਤਾ ਜਾਵੇਗਾ। ਇਹ ਧਮਕੀ ਭਰੀ ਚਿੱਠੀ ਰਜਿਸਟਰਡ ਡਾਕ ਤੋਂ ਮਿਲਦੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਭੱਜ-ਦੌੜ ਪੈ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਹਾਰ ਦੇ ਡੀ.ਜੀ.ਪੀ. ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

ਦੱਸਿਆ ਗਿਆ ਹੈ ਕਿ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਅਤੇ ਬਾਲ ਲੀਲਾ ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਰਜਿਸਟਰਡ ਡਾਕ ਦੇ ਪਤੇ 'ਤੇ ਭੇਜੀ ਗਈ ਹੈ। ਰੰਗਦਾਰੀ ਅਤੇ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਚਿੱਠੀ ਮਿਲਣ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਅਹੁਦਾ ਅਧਿਕਾਰੀਆਂ ਵਿਚਾਲੇ ਭੱਜ-ਦੌੜ ਪੈ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹੇਂਦਰ ਪਾਲ ਸਿੰਘ ਢਿੱਲਨ ਨੇ ਬਿਹਾਰ ਦੇ ਡੀ.ਜੀ.ਪੀ. ਨੂੰ ਇਸ ਸੰਦਰਭ 'ਚ ਚਿੱਠੀ ਭੇਜ ਕੇ ਤੁਰੰਤ ਕਾਰਵਾਈ ਦੀ ਗੁਹਾਰ ਲਗਾਈ ਹੈ। ਦੱਸਿਆ ਗਿਆ ਕਿ ਉਸੇ ਲਿਫ਼ਾਫ਼ੇ 'ਚ ਇਕ ਦੂਜੀ ਚਿੱਠੀ 'ਚ ਹਾਈ ਸਕੂਲ ਦੇ ਪ੍ਰਿੰਸੀਪਲ ਅਤੇ 2 ਅਧਿਆਪਾਕਾਂ 'ਤੇ ਪੁਰਾਣੇ ਧਰਮ ਗ੍ਰੰਥਾਂ ਨੂੰ ਸਾੜਨ, ਵੇਚਣ ਅਤੇ ਨਸ਼ਟ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ।

ਪੁਲਸ ਅਨੁਸਾਰ ਪਹਿਲੀ ਨਜ਼ਰ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਵਲੋਂ ਚਿੱਠੀ ਭਏਜੀ ਗਈ ਹੈ। ਪੂਰਬੀ ਐੱਸ.ਪੀ. ਜਿਤੇਂਦਰ ਕੁਮਾਰ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕਰ ਕੇ ਦੋਸ਼ਈ ਨੂੰ ਦੀ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸਾਲ 2017 ਦੇ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ 'ਚ ਵੀ ਚੌਕ ਥਾਣਾ ਦੇ ਸਾਬਕਾ ਥਾਣਾ ਮੁਖੀ ਅਸ਼ੋਕ ਕੁਮਾਰ ਪਾਂਡੇ ਦੇ ਮੋਬਾਇਲ 'ਤੇ ਗੁਰਦੁਆਰਾ ਨੂੰ ਬੰਬ ਨਾਲ ਉਡਾਉਣ ਦਾ ਐੱਸ.ਐੱਮ.ਐੱਸ. ਮਿਲਣ ਤੋਂ ਭੱਜ-ਦੌੜ ਪੈ ਗਈ ਸੀ। ਬਾਅਦ 'ਚ ਹੋਈ ਜਾਂਚ 'ਚ ਇਹ ਮਾਮਲਾ ਇਕ-ਦੂਜੇ ਨੂੰ ਫਸਾਉਣ ਦਾ ਨਿਕਲਿਆ ਸੀ।


DIsha

Content Editor DIsha