ਹੁਣ ਭਾਰਤ ''ਚ ਵੀ ਤਿਆਰ ਹੋਵੇਗਾ iPhone 16 Pro

Friday, Oct 25, 2024 - 01:39 PM (IST)

ਨਵੀਂ ਦਿੱਲੀ- ਰੈਗੂਲੇਟਰੀ ਫਾਈਲਿੰਗ ਅਤੇ ਉਦਯੋਗ ਸੂਤਰਾਂ ਅਨੁਸਾਰ, ਤਾਈਵਾਨ ਦੀ ਇਲੈਕਟ੍ਰਾਨਿਕਸ ਫਾਕਸਕਾਨ ਨੇ ਆਪਣੇ ਭਾਰਤੀ ਕਾਰਖਾਨੇ ਲਈ ਲਗਭਗ 267 ਕਰੋੜ ਰੁਪਏ ਦੇ ਉਪਕਰਣ ਖਰੀਦੇ ਹਨ, ਕਿਉਂਕਿ ਇਹ ਤਾਮਿਲਨਾਡੂ ਇਕਾਈ 'ਚ ਆਈਫੋਨ 16ਪ੍ਰੋ ਸੀਰੀਜ਼ ਦਾ ਨਿਰਮਾਣ ਸ਼ੁਰੂ ਕਰਨ ਲਈ ਤਿਆਰ ਹੈ। ਇਹ ਪਹਿਲੀ ਵਾਰ ਹੈ, ਜਦੋਂ ਐਪਲ ਦੀ ਹਾਈ-ਐਂਡ ਆਈਫੋਨ ਪ੍ਰੋ ਸੀਰੀਜ਼ ਚੀਨ ਤੋਂ ਇਲਾਵਾ ਕਿਸੇ ਹੋਰ ਦੇਸ਼ ਯਾਨੀ ਭਾਰਤ 'ਚ ਬਣਾਈ ਜਾਵੇਗੀ। ਇਕ ਫਾਈਲਿੰਗ 'ਚ, ਫਾਕਸਕਾਨ ਨੇ ਕਿਹਾ,''ਸਹਾਇਕ ਫੋਕਸਕਾਨ ਹੋਨ ਹਾਈ ਤਕਨਾਲੋਜੀ ਇੰਡੀਆ ਮੈਗਾ ਡੈਵਲਪਮੈਂਟ ਪ੍ਰਾਈਵੇਟ ਲਿਮਟਿਡ ਨੇ 'ਐਪਲ ਆਪਰੇਸ਼ਨਜ਼ ਲਿਮਟਿਡ' ਤੋਂ 267 ਕਰੋੜ ਰੁਪਏ ਦੀ ਕੁੱਲ ਲੈਣ-ਦੇਣ ਰਾਸ਼ੀ ਦੇ ਨਾਲ ਮਸ਼ੀਨਰੀ ਉਪਕਰਣ ਪ੍ਰਾਪਤ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਸੂਤਰਾਂ ਅਨੁਸਾਰ ਆਈਫੋਨ 16 ਪ੍ਰੋ ਸੀਰੀਜ਼ ਦੇ ਸਮਾਰਟਫੋਨ ਦੇ ਨਿਰਮਾਣ ਲਈ ਫਾਕਸਕਾਨ ਦੀ ਤਾਮਿਲਨਾਡੂ ਇਕਾਈ 'ਚ ਸਮਰੱਥਾ ਜੋੜਨ ਲਈ ਖਰੀਦ ਕੀਤੀ ਗਈ ਹੈ। 'ਐਪਲ' ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਆਪਣਾ ਪਹਿਲਾ 'ਮੇਡ ਇਨ ਇੰਡੀਆ' ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਸੀਰੀਜ਼ ਸ਼ੁਰੂ ਕਰੇਗਾ। ਉਪਕਰਣਾਂ ਦੀ ਸਪਲਾਈ ਇਸ ਮਹੀਨੇ ਦੇ ਅੰਤ 'ਚ ਜਾਂ ਨਵੰਬਰ ਦੀ ਸ਼ੁਰੂਆਤ 'ਚ ਸ਼ੁਰੂ ਹੋਣ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News