ਆਈ.ਬੀ. ਦੇ ਕਰਮਾਚਰੀ ਦੀ ਹੱਤਿਆ ’ਚ ਮੇਰਾ ਕੋਈ ਹੱਥ ਨਹੀਂ : ਤਾਹਿਰ ਹੁਸੈਨ

02/27/2020 4:26:49 PM

ਨਵੀਂ ਦਿੱਲੀ— ‘ਆਪ’ ਕੌਂਸਲਰ ਤਾਹਿਰ ਹੁਸੈਨ ਨੇ ਦੰਗਿਆਂ ’ਚ ਅਤੇ ਇੰਟੈਲੀਜੈਂਸ ਬਿਊਰੋ (ਆਈ.ਬੀ.) ਦੇ ਕਰਮਚਾਰੀ ਦੀ ਹੱਤਿਆ ’ਚ ਆਪਣੀ ਸ਼ਮੂਲੀਅਨ ਤੋਂ ਵੀਰਵਾਰ ਨੂੰ ਇਨਕਾਰ ਕੀਤਾ। ਦੱਸਣਯੋਗ ਹੈ ਕਿ ਆਈ.ਬੀ. ਦੇ ਕਰਮਚਾਰੀ ਅੰਕਿਤ ਸ਼ਰਮਾ (26) ਦੇ ਪਰਿਵਾਰ ਨੇ ਕਤਲ ਦਾ ਦੋਸ਼ ਹੁਸੈਨ ’ਤੇ ਲਗਾਇਆ ਹੈ। ਸ਼ਰਮਾ ਮੰਗਲਵਾਰ ਨੂੰ ਲਾਪਤਾ ਹੋ ਗਏ ਸਨ। ਬੁੱਧਵਾਰ ਨੂੰ ਉਨ੍ਹਾਂ ਦੀ ਲਾਸ਼ ਉੱਤਰ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਿਤ ਚਾਂਦਬਾਗ ਇਲਾਕੇ ’ਚ ਉਨ੍ਹਾਂ ਦੇ ਘਰ ਕੋਲ ਇਕ ਨਾਲੇ ’ਚੋਂ ਮਿਲੀ ਸੀ। ਸ਼ਰਮਾ ਦੇ ਪਰਿਵਾਰ ਵਾਲਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਹੱਤਿਆ ਦੇ ਪਿੱਛੇ ਸਥਾਨਕ ਕੌਂਸਲਰ ਅਤੇ ਉਸ ਦੇ ਸਾਥੀਆਂ ਦਾ ਹੱਥ ਹੈ। ਹੁਸੈਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਉਨ੍ਹਾਂ ਨੇ ਕਿਹਾ,‘‘ਮੈਨੂੰ ਖਬਰਾਂ ਤੋਂ ਪਤਾ ਲੱਗਾ ਕਿ ਇਕ ਵਿਅਕਤੀ ਦੇ ਕਤਲ ਦਾ ਇਲਜ਼ਾਮ ਮੇਰੇ ’ਤੇ ਲਗਾਇਆ ਜਾ ਰਿਹਾ ਹੈ। ਇਹ ਝੂਠੇ ਅਤੇ ਗਲਤ ਦੋਸ਼ ਹਨ। ਸੁਰੱਖਿਆ ਦੀ ਦ੍ਰਿਸ਼ਟੀ ਨਾਲ ਮੇਰਾ ਪਰਿਵਾਰ ਅਤੇ ਮੈਂ ਪੁਲਸ ਦੀ ਮੌਜੂਦਗੀ ’ਚ ਸੋਮਵਾਰ ਨੂੰ ਹੀ ਆਪਣੇ ਘਰੋਂ ਚੱਲੇ ਗਏ ਸਨ। ਹੁਸੈਨ ਨੇ ਕਿਹਾ ਕਿ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ,‘‘ਮੈਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਇਸ ਨਾਲ ਮੇਰਾ ਅਤੇ ਮੇਰੇ ਪਰਿਵਾਰ ਦਾ ਕੁਝ ਲੈਣਾ-ਦੇਣਾ ਨਹੀਂ ਹੈ।’’ ਹੁਸੈਨ ਨੇ ਇਹ ਟਿੱਪਣੀਆਂ ਇਕ ਵੀਡੀਓ ’ਚ ਕੀਤੀਆਂ, ਜਿਸ ਨੂੰ ‘ਆਪ’ ਦੇ ਸੋਸ਼ਲ ਮੀਡੀਆ ਮੁਖੀ ਅੰਕਿਤ ਲਾਲ ਨੇ ਸਾਂਝਾ ਕੀਤਾ। ‘ਆਪ’ ਦੇ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਦਾ ਰੁਖ ਸਪੱਸ਼ਟ ਹੈ ਕਿ ਹਿੰਸਾ ਫੈਲਾਉਣ ’ਚ ਸ਼ਾਮਲ ਹਰ ਕਿਸੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ’ਚ ਹੁਸੈਨ ਨੇ ਆਪਣਾ ਬਿਆਨ ਦਿੱਤਾ ਹੈ।


DIsha

Content Editor

Related News