ਅਧਿਕਾਰੀ ਦੀ ਹਮਾਇਤ ''ਚ ਆਇਆ ਸੰਘ, ਕਿਹਾ-ਕਾਨੂੰਨ ਤੋਂ ਉੱਪਰ ਨਹੀਂ ਹੈ ਸੁਸ਼ਮਾ ਸਵਰਾਜ

06/24/2018 9:58:59 AM

ਨਵੀਂ ਦਿੱਲੀ— ਬੀਤੇ ਦਿਨੀਂ ਇਕ ਮੁਸਲਿਮ ਤੇ ਹਿੰਦੂ ਪਤੀ-ਪਤਨੀ ਨਾਲ ਹੋਏ ਕਥਿਤ ਧਾਰਮਿਕ ਵਿਤਕਰੇ ਨੂੰ ਲੈ ਕੇ ਜ਼ਿੰਮੇਵਾਰ ਪਾਸਪੋਰਟ ਅਧਿਕਾਰੀ ਦੀ ਆਰ. ਐੱਸ. ਐੱਸ. ਨੇ ਹਮਾਇਤ ਕੀਤੀ ਹੈ | ਸੰਘ ਦੇ ਇਕ ਬੁਲਾਰੇ ਰਾਜੀਵ ਟੁਲੀ ਨੇ ਸ਼ੁੱਕਰਵਾਰ ਟਵੀਟ ਕੀਤਾ ਸੀ ਕਿ ਸਬੰਧਤ ਅਧਿਕਾਰੀ ਵਿਕਾਸ ਮਿਸ਼ਰਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ | 'ਵਿਕਟਮ ਕਾਰਡ ਅਤੇ ਉਪਰ ਤੱਕ ਪਹੁੰਚ' ਤੋਂ ਵੀ ਵੱਖਰੀ ਇਕ ਦੁਨੀਆ ਹੈ | ਸੁਸ਼ਮਾ ਸਵਰਾਜ ਕਾਨੂੰਨ ਤੋਂ ਉੱਪਰ ਨਹੀਂ ਹੈ | 
ਉਧਰ ਪਤੀ-ਪਤਨੀ ਨੂੰ ਕਥਿਤ ਤੌਰ 'ਤੇ ਅਪਮਾਨਿਤ ਕਰਨ ਵਾਲੇ ਅਧਿਕਾਰੀ ਮਿਸ਼ਰਾ  ਨੇ ਆਪਣੇ ਬਚਾਅ ਵਿਚ ਕਿਹਾ ਹੈ ਕਿ ਇਸ ਮਾਮਲੇ ਦਾ ਧਰਮ ਨਾਲ ਕੁਝ ਵੀ ਲੈਣਾ-ਦੇਣਾ ਨਹੀਂ | ਮਿਸ਼ਰਾ ਨੇ ਕਿਹਾ ਕਿ ਮੈਂ ਤਾਂ ਤਨਵੀ ਨੂੰ ਕਿਹਾ ਸੀ ਕਿ ਉਸ ਦੇ ਨਿਕਾਹਨਾਮੇ 'ਚ ਉਸ ਦਾ ਨਾਂ ਸ਼ਾਜੀਆ ਅਨਸ ਹੈ ਅਤੇ ਇਹ ਨਾਂ ਫਾਈਲ ਵਿਚ ਸ਼ਾਮਲ ਹੋਣਾ ਚਾਹੀਦਾ ਹੈ | ਤਨਵੀ ਨੇ ਇੰਝ ਕਰਨ ਤੋਂ ਨਾਂਹ ਕਰ ਦਿੱਤੀ | ਜੇ ਉਹ ਸਹਿਮਤੀ ਦਿੰਦੀ ਤਾਂ ਇਸ ਨੂੰ ਡਾਟਾ ਮੋਡੀਫਿਕੇਸ਼ਨ ਲਈ ਭੇਜਿਆ ਜਾ ਸਕਦਾ ਸੀ | 


Related News