ਏਅਰ ਸਟ੍ਰਾਈਕ ''ਤੇ ਸੁਸ਼ਮਾ ਦਾ ਬਿਆਨ- ਫੌਜ ਆਪਣਾ ਕੰਮ ਕਰਨ ਗਈ ਸੀ, ਲਾਸ਼ਾਂ ਗਿਣਨ ਨਹੀਂ

Sunday, Mar 10, 2019 - 06:27 PM (IST)

ਏਅਰ ਸਟ੍ਰਾਈਕ ''ਤੇ ਸੁਸ਼ਮਾ ਦਾ ਬਿਆਨ- ਫੌਜ ਆਪਣਾ ਕੰਮ ਕਰਨ ਗਈ ਸੀ, ਲਾਸ਼ਾਂ ਗਿਣਨ ਨਹੀਂ

ਮੁੰਬਈ (ਭਾਸ਼ਾ)— 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਕੀਤੀ ਗਈ ਏਅਰ ਸਟ੍ਰਾਈਕ ਨੂੰ ਲੈ ਕੇ ਸਬੂਤ ਮੰਗਣ ਵਾਲਿਆਂ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਹਵਾਈ ਫੌਜ ਏਅਰ ਸਟ੍ਰਾਈਕ ਜ਼ਰੀਏ ਅੱਤਵਾਦੀਆਂ ਨੂੰ ਮਾਰਨ ਗਈ ਸੀ, ਨਾ ਕਿ ਲਾਸ਼ਾਂ ਗਿਣਨ। ਫੌਜ ਏਅਰ ਸਟ੍ਰਾਈਕ ਕਰ ਕੇ ਵਾਪਸ ਆਉਂਦੀ ਜਾਂ ਫਿਰ ਦੂਜੇ ਦੇਸ਼ ਵਿਚੋਂ ਲਾਸ਼ਾਂ ਇੱਥੇ ਲੈ ਕੇ ਆਉਂਦੀ। ਭਾਜਪਾ ਦੀ ਮਹਿਲਾ ਵਰਕਰਾਂ ਦੀ ਐਤਵਾਰ ਨੂੰ ਇੱਥੇ ਇਕ ਸਭਾ ਵਿਚ ਸੀਨੀਅਰ ਨੇਤਾ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 14 ਫਰਵਰੀ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਹਵਾਈ ਫੌਜ ਦੀ ਕਾਰਵਾਈ 'ਤੇ ਸਬੂਤ ਮੰਗਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। 


 

ਸਵਰਾਜ ਨੇ ਕਿਹਾ ਕਿ ਸਾਨੂੰ ਸਵਾਲ ਪੁੱਛਣੇ ਚਾਹੀਦੇ ਹਨ ਕਿ ਕੀ ਸਾਡੇ ਜਵਾਨਾਂ ਨੂੰ ਅੱਤਵਾਦੀ ਕੈਂਪਾਂ 'ਤੇ ਬੰਬ ਸੁੱਟਣ ਤੋਂ ਬਾਅਦ ਲਾਸ਼ਾਂ ਗਿਣਨੀਆਂ ਚਾਹੀਦੀ ਸੀ ਜਾਂ ਹਵਾਈ ਹਮਲਾ ਕਰਨ ਤੋਂ ਬਾਅਦ ਸੁਰੱਖਿਅਤ ਪਰਤਣਾ ਚਾਹੀਦਾ ਸੀ। ਅਸੀਂ ਲੋਕਾਂ ਨੂੰ ਸਵਾਲ ਪੁੱਛਣੇ ਚਾਹੀਦੇ ਹਨ ਕਿ ਕੀ ਉਹ ਉਨ੍ਹਾਂ ਲੋਕਾਂ ਨੂੰ ਵੋਟਾਂ ਪਾਉਣਗੇ, ਜਿਨ੍ਹਾਂ ਨੇ ਸਾਡੇ ਜਵਾਨਾਂ ਦੀ ਵੀਰਤਾ 'ਤੇ ਸਵਾਲ ਚੁੱਕੇ। ਭਾਜਪਾ ਪਰਚਿਆਂ ਦਾ ਇਸਤੇਮਾਲ ਕਰ ਕੇ ਲੋਕਾਂ ਤੋਂ ਇਹ ਪੁੱਛੇਗੀ ਕਿ ਕੀ ਉਨ੍ਹਾਂ ਪਾਰਟੀਆਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੇ 26 ਫਰਵਰੀ ਦੇ ਹਵਾਈ ਹਮਲੇ ਦੇ ਸਬੰਧ ਵਿਚ ਜਵਾਨਾਂ ਦੀ ਵੀਰਤਾ 'ਤੇ ਸਵਾਲ ਚੁੱਕੇ।

ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਕੀਤੀ ਗਈ ਏਅਰ ਸਟ੍ਰਾਈਕ ਸਿਆਸੀ ਵਿਵਾਦਾਂ ਵਿਚ ਘਿਰ ਗਈ। ਵਿਰੋਧੀ ਦਲਾਂ ਨੇ ਮੋਦੀ ਸਰਕਾਰ ਤੋਂ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਬੰਬ ਸੁੱਟਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਦੇ ਸਬੂਤ ਮੰਗ ਰਹੇ ਹਨ।

 


author

Tanu

Content Editor

Related News