ਸੁਸ਼ਮਾ ਨੇ ਦਿਖਾਈ ਦਰਿਆਦਿਲੀ, 5 ਪਾਕਿ ਬੱਚਿਆਂ ਨੂੰ ਭਾਰਤ 'ਚ ਇਲਾਜ ਲਈ ਵੀਜ਼ਾ ਦੇਣ ਦਾ ਕੀਤਾ ਐਲਾਨ
12/15/2017 9:56:55 AM
ਇਸਲਾਮਾਬਾਦ/ਨਵੀਂ ਦਿੱਲੀ(ਬਿਊਰੋ)— ਵਿਦੇਸ਼ ਮੰਤਰੀ ਸੁਸ਼ਮਾ ਨੇ ਦੇਸ਼ ਦੇ ਮਨੁੱਖੀ ਸੁਭਾਅ ਦੀ ਪਛਾਣ ਦਿੰਦੇ ਹੋਏ ਪਾਕਿਸਤਾਨ ਦੇ 10 ਮਹੀਨੇ ਦੇ ਇਕ ਬੱਚੇ ਸਮੇਤ 5 ਪਾਕਿਸਤਾਨੀ ਬੱਚਿਆਂ ਨੂੰ ਭਾਰਤ ਵਿਚ ਇਲਾਜ ਲਈ ਵੀਜ਼ਾ ਦੇਣ ਦਾ ਐਲਾਨ ਕੀਤਾ। ਸੁਸ਼ਮਾ ਨੇ ਇਨ੍ਹਾਂ 5 ਪਾਕਿਸਤਾਨੀ ਬੱਚਿਆਂ ਦੇ ਨਾਂ ਟਵੀਟ ਕੀਤੇ ਹਨ। ਉਨ੍ਹਾਂ ਨੇ ਮੈਡੀਕਲ ਵੀਜ਼ਾ ਲਈ 2 ਹੋਰ ਪਾਕਿਸਤਾਨੀ ਨਾਗਰਿਕਾਂ ਦੀ ਬੇਨਤੀ ਨੂੰ ਸਵੀਕਾਰ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਦੀ ਸਿਫਾਰਿਸ਼ 'ਤੇ ਅਸੀਂ ਵੀਜ਼ਾ ਲਈ ਉਨ੍ਹਾਂ ਦੀ ਬੇਨਤੀ ਨੂੰ ਵੀ ਸਵੀਕਾਰ ਕਰਦੇ ਹਾਂ।
There is a request for medical visa from some Pakistani children - Muhammad Ahmad (10 months), Abuzar (7 yrs), Mohit (7 yrs), Zainab Shahzadi (8 yrs) and Muhammad Zain Aslam (9 yrs). We grant visa for all these Pakistani children for their treatment in India.
— Sushma Swaraj (@SushmaSwaraj) December 14, 2017
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਇਲਾਜ ਲਈ ਵੀਜ਼ਾ ਦੇਣ ਵਿਚ ਸੁਸ਼ਮਾ ਦਾ ਰਵੱਈਆਂ ਹਮਦਰਦੀ ਭਰਿਆ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਤਣਾਅਪੂਰਨ ਸਬੰਧਾਂ ਦੇ ਬਾਵਜੂਦ ਸੁਸ਼ਮਾ ਪਾਕਿਸਤਾਨੀ ਨਾਗਰਿਕਾਂ ਨੂੰ ਮੈਡੀਕਲ ਵੀਜ਼ਾ ਦੇਣ ਦਾ ਫੈਸਲਾ ਕਰਦੀ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਸਿਤਾਨ ਦੇ ਨਾਗਰਿਕਾਂ ਦਾ ਮੈਡੀਕਲ ਵੀਜ਼ਾ ਮਨਜ਼ੂਰ ਕੀਤਾ ਹੋਵੇ। ਕੁੱਝ ਹੀ ਦਿਨ ਪਹਿਲਾਂ ਸੁਸ਼ਮਾ ਸਵਰਾਜ ਨੇ 12 ਸਾਲ ਦੇ ਬੱਚੇ ਅਤੇ ਉਸ ਦੇ ਮਾਤਾ-ਪਿਤਾ ਨੂੰ ਵੀਜ਼ਾ ਦਿੱਤਾ ਸੀ, ਜੋ ਮੰਨੇ ਜਾ ਰਹੇ ਸਨ ਕਿ ਉਹ ਪਾਕਿਸਤਾਨ ਦੇ ਨਾਗਰਿਕ ਹਨ। ਬੀ. ਐਸ. ਐਫ ਨੇ ਇਸ ਸਾਲ ਕਈ ਮਈ ਮਹੀਨੇ ਵਿਚ ਇਸ ਬੱਚੇ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਉਸ ਨੂੰ ਫਰੀਦਕੋਟ ਦੇ ਇਕ ਨਿਗਰਾਨੀ ਘਰ ਵਿਚ ਰੱਖਿਆ ਗਿਆ ਸੀ। ਇਸ ਸਬੰਧ ਵਿਚ ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਦੀ ਇਕ ਪ੍ਰਤੀਕਿਰਿਆ ਨੇ ਸੁਸ਼ਮਾ ਦਾ ਧਿਆਨ ਖਿੱਚਿਆ ਸੀ।
Pakistani nationals Altaf Hussain and Amir Raza have also requested for medical visa. On the recommendation of Indian High Commission in Pakistan, we accept their requests too. @IndiainPakistan
— Sushma Swaraj (@SushmaSwaraj) December 14, 2017
ਦੱਸਣਯੋਗ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਨਾਗਰਿਕਾਂ ਨੂੰ ਮੈਡੀਕਲ ਵੀਜ਼ਾ ਦਿੱਤੇ ਜਾਣ ਨੂੰ ਪਾਕਿ ਨੇ ਸਿਆਸੀ ਸਮਝੌਤਾ ਕਰਾਰ ਦਿੱਤਾ ਸੀ। ਪਾਕਿਸਤਾਨ ਨੇ ਭਾਰਤ 'ਤੇ ਦੋਸ਼ ਲਗਾਇਆ ਸੀ ਕਿ ਉਹ ਉਸ ਦੇ ਚੁਨਿੰਦਾ ਨਾਗਰਿਕਾਂ ਨੂੰ ਮੈਡੀਕਲ ਵੀਜ਼ਾ ਦੇ ਰਿਹਾ ਹੈ ਅਤੇ ਇਹ ਦਇਆ ਦੀ ਭਾਵਨਾ ਨਹੀਂ ਦਰਸਾਉਂਦਾ, ਸਗੋਂ ਇਹ 'ਸੋਚੀ ਸਮਝੀ ਰਾਜਨੀਤੀ' ਹੈ।
I have received the report from Indian High Commission in Pakistan. We will issue visa for your father Haji Ashique Hussain for his liver transplant surgery in India immediately and pray for his early recovery. @IndiainPakistan https://t.co/gI6TWt66i1
— Sushma Swaraj (@SushmaSwaraj) December 14, 2017