ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਬੋਲੇ ਜਿਆਣੀ, ਪੰਜਾਬ ''ਚ ਲਾਅ ਐਂਡ ਆਰਡਰ ''ਤੇ ਕੀਤੀ ਗੱਲ

Thursday, Jan 07, 2021 - 11:46 PM (IST)

ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਬੋਲੇ ਜਿਆਣੀ, ਪੰਜਾਬ ''ਚ ਲਾਅ ਐਂਡ ਆਰਡਰ ''ਤੇ ਕੀਤੀ ਗੱਲ

ਨਵੀਂ ਦਿੱਲੀ - ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ 44ਵਾਂ ਦਿਨ ਹੈ। 8 ਜਨਵਰੀ ਨੂੰ ਸਰਕਾਰ ਅਤੇ ਕਿਸਾਨਾਂ ਵਿਚਾਲੇ 8ਵੇਂ ਦੌਰ ਦੀ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ ਪੰਜਾਬ ਦੇ ਬੀ.ਜੇ.ਪੀ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਬੀ.ਜੇ.ਪੀ. ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਸਾਨਾਂ ’ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਬਹੁਤ ਗੁੰਡਾਗਰਦੀ ਹੋਈ ਹੈ, ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਰੂਲ ਨਹੀਂ ਹੈ, ਜਿਸ ਕਾਰਨ ਮਾਹੌਲ ਕਾਫੀ ਖ਼ਰਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਹੈ। ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਹੈ।
ਇਹ ਵੀ ਪੜ੍ਹੋ- ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਦੀ ਖੁਦ ਕੋਈ ਫੈਸਲਾ ਨਹੀਂ ਕਰਨੀਆਂ ਚਾਹੁੰਦੀਆਂ, ਉਨ੍ਹਾਂ ਦੀ ਨੀਅਤ ਸਾਫ਼ ਨਹੀਂ ਹੈ। ਕਿਸਾਨ ਜੱਥੇਬੰਦੀਆਂ ਧਰਨਾ ਖ਼ਤਮ ਨਹੀਂ ਕਰਨਾ ਚਾਹੁੰਦੀਆਂ, ਉਨ੍ਹਾਂ ਦੇ ਮਨਸੁਬੇ ਹੀ ਕੁਝ ਹੋਰ ਹਨ। ਪ੍ਰਦਰਸ਼ਨ ਦੌਰਾਨ ਹੋ ਰਹੀਆਂ ਕਿਸਾਨਾਂ ਦੀਆਂ ਮੌਤ ਦੀ ਜ਼ਿੰਮੇਦਾਰ ਖੁਦ ਕਿਸਾਨ ਜੱਥੇਬੰਦੀਆਂ ਹਨ, ਜੋ ਉਨ੍ਹਾਂ ਨੂੰ ਲੈ ਕੇ ਆਏ ਹਨ। ਜੇਕਰ ਜੱਥੇਬੰਦੀਆਂ ਕਿਸਾਨਾਂ ਦੇ ਹਿੱਤ ਦੀ ਗੱਲ ਕਰਨਗੀਆਂ ਤਾਂ 100 ਫੀਸਦੀ ਹੱਲ ਨਿਕਲੇਗਾ, ਜੇਕਰ ਗੱਲ ਜਿੱਦ ਦੀ ਹੋਵੇਗੀ ਤਾਂ ਫਿਰ ਤਾਂ ਕੋਈ ਹੱਲ ਨਹੀਂ ਨਿਕਲੇਗਾ।
ਇਹ ਵੀ ਪੜ੍ਹੋ- ਜੈਪੁਰ 'ਚ ਦਿਲ ਦਹਿਲਾਉਣ ਵਾਲੀ ਘਟਨਾ, ਇੱਕ ਪਰਿਵਾਰ ਦੇ 4 ਲੋਕਾਂ ਨੇ ਕੀਤੀ ਸਾਮੂਹਿਕ ਖੁਦਕੁਸ਼ੀ

ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਬੀਤੇ ਦਿਨੀਂ ਦੇਸ਼ ਭਰ ‘ਚ ਟਰੈਕਟਰ ਟਰਾਲੀਆਂ ‘ਤੇ ਮਾਰਚ ਕੱਢੇ ਗਏ। ਕਿਸਾਨਾਂ ਨਾਲ ਕੇਂਦਰ ਸਰਕਾਰ ਦੀਆਂ 8 ਬੈਠਕਾਂ ਹੋ ਚੁਕੀਆਂ ਹਨ, ਜੋ ਬੇਨਤੀਜਾ ਰਹੀਆਂ ਹਨ। ਇਕ ਬੈਠਕ 'ਚ ਕਿਸਾਨਾਂ ਦੀਆਂ 2 ਮੰਗਾਂ ਸਰਕਾਰ ਨੇ ਮੰਨ ਲਈਆਂ ਹਨ ਪਰ ਕਿਸਾਨਾਂ ਦੀ ਮੰਗ ਹੈ ਕਿ ਪੂਰੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਨਾਲ ਹੀ ਐੱਮ.ਐੱਸ.ਪੀ. (ਘੱਟੋ-ਘੱਟ ਸਮਰਥਨ ਮੁੱਲ) 'ਤੇ ਲਿਖਤੀ ਗਾਰੰਟੀ ਚਾਹੁੰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News