ਫਿਰ ਹੋ ਸਕਦੀ ਹੈ ਸਰਜੀਕਲ ਸਟਰਾਈਕ!

07/26/2017 10:55:12 AM

ਨਵੀਂ ਦਿੱਲੀ— ਪਠਾਨਕੋਟ, ਪੁੰਛ ਅਤੇ ਉੜੀ 'ਚ ਅੱਤਵਾਦੀ ਘਟਨਾਵਾਂ ਨੇ ਜਦੋਂ ਭਾਰਤ ਦਾ ਸਬਰ ਦਾ ਬੰਨ ਤੋੜ ਦਿੱਤਾ ਤਾਂ ਮਜ਼ਬੂਰ ਹੋ ਕੇ ਭਾਰਤ ਨੂੰ ਸਰਜੀਕਲ ਸਟਰਾਈਕ ਦਾ ਸਹਾਰਾ ਲੈਣਾ ਪਿਆ। ਭਾਰਤੀ ਕਮਾਂਡੋਜ਼ ਨੇ ਪੀ. ਓ. ਕੇ. 'ਚ ਵੜ ਕੇ ਅੱਤਵਾਦੀਆਂ ਨੂੰ ਢੇਰ ਕੀਤਾ ਅਤੇ ਉਨ੍ਹਾਂ ਦੇ ਲਾਂਚ ਪੈਡ ਨੂੰ ਤਹਿਸ ਨਹਿਸ ਕਰ ਦਿੱਤਾ। ਇਸ ਖਤਰਨਾਕ ਅਪ੍ਰੈਸ਼ਨ ਨੂੰ ਅੰਜਾਮ ਦੇ ਕੇ ਸਾਜੇ ਫੌਜੀ ਜਵਾਨ ਸੁਰੱਖਿਆ ਆਪਣੀ ਸੀਮਾ 'ਚ ਵਾਪਸ ਵੀ ਆਏ ਸਨ। ਬੀਤੇ ਕੁਝ ਮਹੀਨੇ ਨੂੰ ਸੂਚਨਾ ਮਿਲ ਰਹੀ ਹੈ ਕਿ ਤਬਾਹ ਕੀਤੇ ਗਏ ਇਨਾਂ ਲਾਂਚਿੰਗ ਪੈਡ 'ਚ ਫਿਰ ਤੋਂ ਅੱਤਵਾਦੀ ਸਰਗਰਮ ਹੋ ਰਹੇ ਹਨ।
ਇਹ ਲਾਂਚ ਪੈਡ ਝੁੱਗੀ ਜਾਂ ਫਿਰ ਅਸਥਾਈ ਬਣਤਰ ਹਨ, ਜਿਨ੍ਹਾਂ ਦਾ ਅੱਤਵਾਦੀ ਟ੍ਰੇਨਿੰਗ ਦੌਰਾਨ ਪ੍ਰਯੋਗ ਕਰਦੇ ਹੋਏ ਅਤੇ ਬਾਅਦ 'ਚ ਇਨ੍ਹਾਂ ਇਲਾਕਿਆਂ 'ਚ ਘੁਸਪੈਠ ਕਰਦੇ ਹੋਏ ਕਿਉਂਕਿ ਹਿਮਪਾਤ ਤੋਂ ਪਹਿਲਾ ਅਤੇ ਬਰਫ ਪਿਘਲਣ ਦੌਰਾਨ ਘੁਸਪੈਠ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ। ਇਸ ਨੂੰ ਮੱਦੇਨਜ਼ਰ ਬੀਤੇ ਸਾਲ ਭਾਰਤੀ ਸੈਨਾ ਨੇ ਸਰਜੀਕਲ ਸਟਰਾਈਕ ਨੂੰ ਅੰਜਾਮ ਦਿੱਤਾ ਸੀ। ਹੁਣ ਜਿਵੇਂ ਹੀ ਕਸ਼ਮੀਰ 'ਚ ਅੱਤਵਾਦੀ ਹਮਲੇ ਦੀ ਜਾਣਕਾਰੀ ਖੁਫੀਆਂ ਸੂਤਰਾਂ ਤੋਂ ਮਿਲ ਰਹੀਆਂ ਹਨ। ਅਜਿਹੇ 'ਚ ਭਾਰਤੀ ਸੈਨਾ ਦੁਬਾਰਾ ਵੀ ਸਰਜੀਕਲ ਸਟਰਾਈਕ ਕਰ ਸਕਦੀ ਹੈ।


Related News