ਸਪਨਾ ਨੂੰ ਆਪਣਾ ਬਣਾ ਲੈਣ ਰਾਹੁਲ ਗਾਂਧੀ : ਭਾਜਪਾ ਨੇਤਾ

Sunday, Mar 24, 2019 - 03:01 PM (IST)

ਸਪਨਾ ਨੂੰ ਆਪਣਾ ਬਣਾ ਲੈਣ ਰਾਹੁਲ ਗਾਂਧੀ : ਭਾਜਪਾ ਨੇਤਾ

ਲਖਨਊ— ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਇਕ ਹੋਰ ਵਿਵਾਦਪੂਰਨ ਬਿਆਨ ਦੇ ਦਿੱਤਾ ਹੈ। ਡਾਂਸਰ ਸਪਨਾ ਚੌਧਰੀ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਸੁਰੇਂਦਰ ਸਿੰਘ ਨੇ ਇਹ ਟਿੱਪਣੀ ਕੀਤੀ ਹੈ। ਸੁਰੇਂਦਰ ਨੇ ਸਪਨਾ ਦੀ ਤੁਲਨਾ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨਾਲ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਨੇ ਆਪਣਾ ਬਣਾ ਲੈਣ ਦੀ ਨਸੀਹਤ ਤੱਕ ਦੇ ਦਿੱਤੀ।
 

ਸ਼ਨੀਵਾਰ ਨੂੰ ਕਾਂਗਰਸ 'ਚ ਸ਼ਾਮਲ ਹੋਈ ਸਪਨਾ
ਦੱਸਣਯੋਗ ਹੈ ਕਿ ਹਰਿਆਣਵੀ ਡਾਂਸਰ ਅਤੇ ਬਿਗ ਬੌਸ ਰਾਹੀਂ ਰਾਤੋ-ਰਾਤ ਚਰਚਾ 'ਚ ਆਈ ਸਪਨਾ ਚੌਧਰੀ ਸ਼ਨੀਵਾਰ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਹੋਈ ਹੈ। ਇਸ ਦੇ ਬਾਅਦ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਉਨ੍ਹਾਂ ਨੂੰ 2019 ਲੋਕ ਸਭਾ ਚੋਣਾਂ 'ਚ ਯੂ.ਪੀ. ਜਾਂ ਹਰਿਆਣਾ 'ਚ ਕਿਸੇ ਸੀਟ ਤੋਂ ਉਮੀਦਵਾਰ ਬਣਾ ਸਕਦੀ ਹੈ। ਹਾਲਾਂਕਿ ਪਹਿਲਾਂ ਮਥੁਰਾ ਤੋਂ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਦੇ ਸਾਹਮਣੇ ਉਨ੍ਹਾਂ ਨੂੰ ਉਤਾਰਨ ਦੀਆਂ ਅਟਕਲਾਂ ਸਨ ਪਰ ਹੁਣ ਕਾਂਗਰਸ ਨੇ ਇੱਥੋਂ ਮਹੇਸ਼ ਪਾਠਕ ਨੂੰ ਮੈਦਾਨ 'ਚ ਉਤਾਰ ਦਿੱਤਾ ਹੈ।
 

ਸੱਸ-ਨੂੰਹ ਇਕ ਹੀ ਪੇਸ਼ੇ ਤੋਂ ਹੋਣਗੀਆਂ
ਦੂਜੇ ਪਾਸੇ ਸਪਨਾ ਦੇ ਕਾਂਗਰਸ 'ਚ ਸ਼ਾਮਲ ਹੋਣ ਨੂੰ ਲੈ ਕੇ ਇਕ ਸਵਾਲ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਕਿਹਾ,''ਰਾਹੁਲ ਜੀ ਦੀ ਮਾਂ (ਸੋਨੀਆ ਗਾਂਧੀ) ਵੀ ਇਟਲੀ 'ਚ ਇਸੇ ਪੇਸ਼ੇ ਤੋਂ ਸੀ। ਜਿਵੇਂ ਤੁਹਾਡੇ (ਰਾਹੁਲ ਗਾਂਧੀ) ਪਿਤਾ ਜੀ (ਰਾਜੀਵ ਗਾਂਧੀ) ਨੇ ਸੋਨੀਆ ਜੀ ਨੂੰ ਆਪਣਾ ਬਣਾ ਲਿਆ ਸੀ, ਤੁਸੀਂ ਵੀ ਸਪਨਾ ਨੂੰ ਆਪਣਾ ਬਣਾ ਲਵੋ। ਸਭ ਤੋਂ ਚੰਗੀ ਗੱਲ ਹੈ ਕਿ ਸੱਸ ਅਤੇ ਨੂੰਹ ਇਕ ਹੀ ਪੇਸ਼ੇ ਅਤੇ ਕਲਚਰ ਤੋਂ ਰਹਿਣਗੀਆਂ।''


author

DIsha

Content Editor

Related News