SC ਦੀ ਕੇਂਦਰ ਨੂੰ ਫਟਕਾਰ: ਕਿਹਾ- ਦਿੱਲੀ ਨੂੰ ਰੋਜ਼ ਦਿਓ 700 MT ਆਕਸੀਜਨ, ਸਾਨੂੰ ਸਖ਼ਤੀ ’ਤੇ ਮਜ਼ਬੂਰ ਨਾ ਕਰੋ

Friday, May 07, 2021 - 01:53 PM (IST)

SC ਦੀ ਕੇਂਦਰ ਨੂੰ ਫਟਕਾਰ: ਕਿਹਾ- ਦਿੱਲੀ ਨੂੰ ਰੋਜ਼ ਦਿਓ 700 MT ਆਕਸੀਜਨ, ਸਾਨੂੰ ਸਖ਼ਤੀ ’ਤੇ ਮਜ਼ਬੂਰ ਨਾ ਕਰੋ

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਸਪਸ਼ਟ ਕਰ ਦਿੱਤਾ ਕਿ ਉਸ ਨੂੰ ਅਦਾਲਤ ਦੇ ਅਗਲੇ ਆਦੇਸ਼ ਤਕ ਰੋਜ਼ਾਨਾ ਦਿੱਲੀ ਨੂੰ 700 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਜਾਰੀ ਰੱਖਣੀ ਹੋਵੇਗੀ। ਨਾਲ ਹੀ ਅਦਾਲਤ ਨੇ ਕਿਹਾ ਕਿ ਇਸ ’ਤੇ ਅਮਲ ਹੋਣਾ ਹੀ ਚਾਹੀਦਾ ਹੈ ਅਤੇ ਇਸ ਆਦੇਸ਼ ਦਾ ਪਾਲਣ ਨਾ ਕਰਨ ’ਤੇ ਅਦਾਲਤ ਨੂੰ ‘ਸਖ਼ਤੀ’ ਵਰਤਣੀ ਪਵੇਗੀ। 

PunjabKesari

ਉਥੇ ਹੀ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਦਿੱਲੀ ਨੂੰ ਵੀਰਵਾਰ ਨੂੰ 527 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ। ਇਸ ’ਤੇ ਅਦਾਲਤ ਨੇ ਕਿਹਾ ਕਿ ਦਿੱਲੀ ਨੂੰ ਰੋਜ਼ਾਨਾ 700 ਮੀਟ੍ਰਿਕ ਟਨ ਆਕਸੀਜਨ ਦੇਣੀ ਹੋਵੇਗੀ, ਇਕ ਦਿਨ ਦੇਣ ਨਾਲ ਕੁਝ ਨਹੀਂ ਹੋਵੇਗਾ ਕਿਉਂਕਿ ਇਥੇ ਹਾਲਾਤ ਜ਼ਿਆਦਾ ਖ਼ਰਾਬ ਹਨ। 


author

Rakesh

Content Editor

Related News