SC ਨੇ ਦਿੱਲੀ ''ਚ ਰੇਲ ਪੱਟੜੀਆਂ ਕਿਨਾਰੇ ਬਣੀਆਂ 48 ਹਜ਼ਾਰ ਝੁੱਗੀਆਂ ਹਟਾਉਣ ਦਾ ਦਿੱਤਾ ਆਦੇਸ਼

09/03/2020 3:03:19 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਦਿੱਲੀ 'ਚ 140 ਕਿਲੋਮੀਟਰ ਤੱਕ ਰੇਲ ਪੱਟੜੀਆਂ ਦੇ ਕਿਨਾਰੇ ਬਣੀਆਂ 48,000 ਝੁੱਗੀ ਬਸਤੀਆਂ ਨੂੰ 3 ਮਹੀਨਿਆਂ ਅੰਦਰ ਹਟਾਉਣ ਦਾ ਆਦੇਸ਼ ਦਿੱਤਾ ਹੈ ਅਤੇ ਕਿਹਾ ਕਿ ਇਸ ਕਦਮ ਦੇ ਅਮਲ 'ਚ ਕਿਸੇ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਕੋਰਟ ਨੇ ਕਿਹਾ ਕਿ ਝੁੱਗੀ-ਝੌਂਪੜੀਆਂ ਨੂੰ ਚਰਨਬੱਧ ਤਰੀਕੇ ਨਾਲ ਹਟਾਇਆ ਜਾਵੇਗਾ। ਜੱਜ ਅਰੁਣ ਮਿਸ਼ਰਾ, ਜੱਜ ਬੀ.ਆਰ. ਗਵਈ ਅਤੇ ਜੱਜ ਕ੍ਰਿਸ਼ਨ ਮੁਰਾਰੀ ਦੀ ਤਿੰਨ ਮੈਂਬਰੀ ਬੈਂਚ ਨੇ ਇਲਾਕੇ 'ਚ ਕਬਜ਼ਾ ਹਟਾਉਣ ਦੇ ਸੰਬੰਧ 'ਚ ਕਿਸੇ ਵੀ ਕੋਰਟ ਨੂੰ ਕਿਸੇ ਤਰ੍ਹਾਂ ਦੀ ਰੋਕ ਲਗਾਉਣ ਤੋਂ ਵੀ ਰੋਕਿਆ ਹੈ ਅਤੇ ਕਿਹਾ ਹੈ ਕਿ ਰੇਲ ਪੱਟੜੀਆਂ ਕੋਲ ਕਬਜ਼ੇ ਦੇ ਸੰਬੰਧ 'ਚ ਜੇਕਰ ਕੋਈ ਅੰਤਰਿਮ ਆਦੇਸ਼ ਪਾਸ ਕੀਤਾ ਜਾਂਦਾ ਹੈ ਤਾਂ ਉਹ ਪ੍ਰਭਾਵੀ ਨਹੀਂ ਹੋਵੇਗਾ। ਬੈਂਚ ਨੇ ਕਿਹਾ,''ਅਸੀਂ ਸਾਰੇ ਹਿੱਤਧਾਰਕਾਂ ਨੂੰ ਨਿਰਦੇਸ਼ ਦਿੰਦੇ ਹਨ ਕਿ ਝੁੱਗੀਆਂ ਨੂੰ ਹਟਾਉਣ ਲਈ ਵਿਆਪਕ ਯੋਜਨਾ ਬਣਾਈ ਜਾਵੇ ਅਤੇ ਉਸ ਦਾ ਅਮਲ ਚਰਨਬੱਧ ਤਰੀਕੇ ਨਾਲ ਹੋਵੇ। ਸੁਰੱਖਿਅਤ ਖੇਤਰਾਂ 'ਚ ਕਬਜ਼ਿਆਂ ਨੂੰ 3 ਮਹੀਨਿਆਂ ਅੰਦਰ ਹਟਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ, ਸਿਆਸਤ ਜਾਂ ਕੋਈ ਹੋਰ, ਨਹੀਂ ਹੋਣਾ ਚਾਹੀਦਾ ਅਤੇ ਕਿਸੇ ਕੋਰਟ ਨੂੰ ਅਜਿਹੇ ਇਲਾਕਿਆਂ 'ਚ ਕਬਜ਼ਾ ਹਟਾਉਣ ਦੇ ਸੰਬੰਧ 'ਚ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਉਣੀ ਚਾਹੀਦੀ।''

ਬੈਂਚ ਨੇ ਕਿਹਾ ਕਿ ਜੇਕਰ ਕਬਜ਼ਿਆਂ ਦੇ ਸੰਬੰਧ 'ਚ ਕੋਈ ਅੰਤਰਿਮ ਆਦੇਸ਼ ਦਿੱਤਾ ਜਾਂਦਾ ਹੈ ਤਾਂ ਉਹ ਪ੍ਰਭਾਵੀ ਨਹੀਂ ਹੋਵੇਗਾ। ਈ.ਪੀ.ਸੀ.ਏ. ਨੇ ਆਪਣੀ ਰਿਪੋਰਟ 'ਚ ਰੇਲਵੇ ਨੂੰ ਉੱਤਰੀ ਖੇਤਰ 'ਚ, ਦਿੱਲੀ ਅਤੇ ਉਸ ਦੇ ਨੇੜਲੇ ਇਲਾਕਿਆਂ ਤੋਂ ਸ਼ੁਰੂ ਕਰਦੇ ਹੋਏ, ਠੋਸ ਕੂੜਾ ਪ੍ਰਬੰਧਨ ਲਈ ਸਮੇਂਬੱਧ ਯੋਜਨਾ ਪੇਸ਼ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਬੈਂਚ ਨੇ ਕਿਹਾ,''ਅਸੀਂ ਤਿੰਨ ਮਹੀਨਿਆਂ ਅੰਦਰ ਪਲਾਸਟਿਕ ਦੇ ਥੈਲੇ, ਕੂੜੇ ਆਦਿ ਨੂੰ ਹਟਾਉਣ ਦੇਸੰਬੰਧ 'ਚ ਯੋਜਨਾ ਦੇ ਅਮਲ ਦਾ ਅਤੇ ਸਾਰੇ ਹਿੱਤਧਾਰਕਾਂ ਯਾਨੀ ਰੇਲਵੇ, ਦਿੱਲੀ ਸਰਕਾਰ ਅਤੇ ਸੰਬੰਧਤ ਨਗਰ ਪਾਲਿਕਾਵਾਂ ਨਾਲ ਹੀ ਦਿੱਲੀ ਸ਼ਹਿਰੀ ਸ਼ੈਲਟਰ ਸੁਧਾਰ ਬੋਰਡ (ਡੀ.ਯੂ.ਆਈ.ਐੱਸ.ਬੀ.) ਦੀ ਅਗਲੀ ਹਫ਼ਤੇ ਬੈਠਕ ਬੁਲਾਉਣ ਅਤੇ ਉਸ ਤੋਂ ਬਾਅਦ ਕੰਮ ਸ਼ੁਰੂ ਕੀਤੇ ਜਾਣ ਦਾ ਨਿਰਦੇਸ਼ ਦਿੰਦੇ ਹਾਂ।''

ਬੈਂਚ ਨੇ ਕਿਹਾ ਕਿ ਜ਼ਰੂਰੀ ਖਰਚ ਦਾ 70 ਫੀਸਦੀ ਹਿੱਸਾ ਰੇਲਵੇ ਅਤੇ ਤਿੰਨ ਫੀਸਦੀ ਸੂਬਾ ਸਰਕਾਰ ਚੁੱਕੇਗੀ ਅਤੇ ਮਨੁੱਖੀ ਮਜ਼ਦੂਰ ਦੱਖਣ ਦਿੱਲੀ ਨਗਰ ਨਿਗਮ, ਰੇਲਵੇ ਅਤੇ ਸਰਕਾਰੀ ਏਜੰਸੀਆਂ ਵਲੋਂ ਮੁਫ਼ਤ ਉਪਲੱਬਧ ਕਰਵਾਇਆ ਜਾਵੇਗਾ ਅਤੇ ਉਹ ਇਕ-ਦੂਜੇ ਤੋਂ ਇਸ ਦੀ ਫੀਸ ਨਹੀਂ ਵਸੂਲਣਗੇ। ਕੋਰਟ ਨੇ ਐੱਮ.ਡੀ.ਐੱਮ.ਸੀ., ਰੇਲਵੇ ਅਤੇ ਹੋਰ ਏਜੰਸੀਆਂ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਕਿ ਉਨ੍ਹਾਂ ਦੇ ਠੇਕੇਦਾਰ ਰੇਲ ਪੱਟੜੀਆਂ ਦੇ ਕਿਨਾਰੇ ਕੂੜਾ ਨਾ ਸੁੱਟਣ ਅਤੇ ਰੇਲਵੇ ਨੂੰ ਇਕ ਲੰਬੇ ਸਮੇਂ ਦੀ ਯੋਜਨਾ ਵੀ ਬਣਾਉਣੀ ਹੋਵੇਗੀ ਕਿ ਪੱਟੜੀਆਂ ਦੇ ਕਿਨਾਰੇ ਕੂੜੇ ਦੇ ਢੇਰ ਨਾ ਲਗਾਏ ਜਾਣ। ਬੈਂਚ ਨੇ ਉੱਤਰ ਰੇਲਵੇ ਦੇ ਡੀ.ਆਰ.ਐੱਮ. ਦਫ਼ਤਰ 'ਚ ਰੇਲਵੇ ਪ੍ਰਬੰਧਕ, ਏ.ਕੇ. ਯਾਦਵ ਵਲੋਂ ਦਾਇਰ ਹਲਫ਼ਨਾਮੇ ਦਾ ਨੋਟਿਸ ਲਿਆ ਅਤੇ ਕਿਹਾ ਕਿ ਇਹ ਦੱਸਿਆ ਗਿਆ ਹੈ ਕਿ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਇਲਾਕੇ 'ਚ 140 ਕਿਲੋਮੀਟਰ ਤੱਕ ਰੇਲ ਪੱਟੜੀਆਂ ਦੇ ਕਿਨਾਰੇ ਝੁੱਗੀਆਂ ਬਹੁਤ ਵੱਧ ਗਿਣਤੀ 'ਚ ਮੌਜੂਦ ਹਨ।


DIsha

Content Editor

Related News