SC ਦੇ 6 ਜੱਜ ਸਵਾਈਨ ਫਲੂ ਤੋਂ ਪੀੜਤ, ਮਾਸਕ ਪਹਿਨ ਕੇ ਹੋ ਰਹੀ ਹੈ ਸੁਣਵਾਈ

02/25/2020 12:23:46 PM

ਨਵੀਂ ਦਿੱਲੀ (ਵਾਰਤਾ)— ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ (ਐੱਚ1 ਐੱਨ1) ਹੋ ਗਿਆ ਹੈ। ਇਸ ਸੰਬੰਧੀ ਇਹ ਜਾਣਕਾਰੀ ਸੁਪਰੀਮ ਕੋਰਟ ਦੇ ਹੀ ਇਕ ਜੱਜ ਡੀ. ਵਾਈ. ਚੰਦਰਚੂੜ ਨੇ ਕੋਰਟ 'ਚ ਅੱਜ ਭਾਵ ਮੰਗਲਵਾਰ ਨੂੰ ਦਿੱਤੀ। ਜੱਜ ਚੰਦਰਚੂੜ ਨੇ ਦਿੱਲੀ 'ਚ ਹਿੰਸਾ ਮਾਮਲੇ 'ਤੇ ਹੋਈ ਸੁਣਵਾਈ ਦੌਰਾਨ ਕਿਹਾ ਕਿ ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ ਹੋ ਗਿਆ ਹੈ। ਜੱਜਾਂ ਦੇ ਬੀਮਾਰ ਹੋਣ ਨਾਲ ਸੁਣਵਾਈ 'ਤੇ ਅਸਰ ਪਿਆ ਹੈ। ਜੱਜ ਚੰਦਰਚੂੜ ਦੇ ਵਕੀਲਾਂ ਅਤੇ ਸੁਪਰੀਮ ਕੋਰਟ ਦੇ ਸਟਾਫ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ 6 ਸਾਥੀ ਜੱਜ ਐੱਚ1 ਐੱਨ1 ਫਲੂ ਨਾਲ ਪੀੜਤ ਹਨ। 

ਜੱਜ ਚੰਦਰਚੂੜ ਨੇ ਕਿਹਾ ਕਿ ਚੀਫ ਜਸਟਿਸ ਨੇ ਇਸ ਮਾਮਲੇ 'ਤੇ ਗੱਲ ਕਰਨ ਲਈ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨਾਲ ਬੈਠਕ ਬੁਲਾਈ ਹੈ। ਇਹ ਫੈਸਲਾ ਕੀਤਾ ਗਿਆ ਹੈ ਕਿ ਸੁਪਰੀਮ ਕੋਰਟ ਸਾਰੇ ਵਕੀਲਾਂ ਨੂੰ ਇਸ ਦਾ ਟੀਕਾ ਮੁਹੱਈਆ ਕਰਵਾਏਗਾ। ਅੱਜ ਕੋਰਟ ਨੰਬਰ-2 'ਚ ਜੱਜ ਰਮਨਾ ਦੀ ਅਗਵਾਈ ਵਾਲੀ 3 ਜੱਜਾਂ ਦੀ ਬੈਂਚ 'ਚ ਸ਼ਾਮਲ ਜੱਜ ਸੰਜੀਵ ਖੰਨਾ ਨੇ ਕੋਰਟ 'ਚ ਅੱਜ ਮਾਸਕ ਪਹਿਨ ਕੇ ਸੁਣਵਾਈ ਕੀਤੀ। ਇੱਥੇ ਦੱਸ ਦੇਈਏ ਕਿ ਦੇਸ਼ ਦੇ ਕਈ ਸ਼ਹਿਰਾਂ ਤੋਂ ਸਵਾਈਨ ਫਲੂ ਤੋਂ ਪੀੜਤ ਮਰੀਜ਼ ਸਾਹਮਣੇ ਆਏ ਹਨ। ਰਾਜਸਥਾਨ ਤੋਂ ਸਵਾਈਨ ਫਲੂ ਦੇ 32 ਪਾਜੀਟਿਵ ਕੇਸ ਸਾਹਮਣੇ ਆਏ ਹਨ, ਇਨ੍ਹਾਂ 'ਚੋਂ 19 ਮਾਮਲੇ ਸਿਰਫ ਜੈਪੁਰ ਤੋਂ ਸਾਹਮਣੇ ਆਏ ਹਨ।


Tanu

Content Editor

Related News