ਰਾਜਨੀਤੀ ''ਚ ਐਂਟਰੀ ਕਰ ਰਹੇ ਹਨ ਸੁਪਰਸਟਾਰ ਰਜਨੀਕਾਂਤ
Sunday, Dec 31, 2017 - 11:01 AM (IST)

ਚੇਨਈ— ਰਾਜਨੀਤੀ 'ਚ ਆਪਣੇ ਪ੍ਰਵੇਸ਼ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ 'ਤੇ ਅੱਜ ਯਾਨੀ ਐਤਵਾਰ ਨੂੰ ਤਮਿਲ ਅਭਿਨੇਤਾ ਰਜਨੀਕਾਂਤ ਨੇ ਰੋਕ ਲਗਾ ਦਿੱਤੀ। ਉਨ੍ਹਾਂ ਨੇ ਸ਼੍ਰੀ ਰਾਘਵੇਂਦਰ ਕਲਿਆਣ ਮੰਡਪਮ 'ਚ ਐਲਾਨ ਕੀਤਾ ਕਿ ਉਹ ਰਾਜਨੀਤੀ 'ਚ ਆ ਰਹੇ ਹਨ ਅਤੇ ਤਾਮਿਲਨਾਡੂ ਚੋਣਾਂ ਲੜਨਗੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਪੁਰਾਣੀ ਪਾਰਟੀ ਨਾਲ ਨਹੀਂ ਜਾਣਗੇ ਸਗੋਂ ਆਪਣੀ ਖੁਦ ਦੀ ਨਵੀਂ ਪਾਰਟੀ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਸਾਡੀ ਸਵਤੰਤਰ ਪਾਰਟੀ ਹੋਵੇਗੀ, ਅਸੀਂ 235 ਚੋਣ ਖੇਤਰਾਂ 'ਚ ਜਿੱਤਣਗੇ। ਰਜਨੀਕਾਂਤ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
26 ਦਸੰਬਰ ਨੂੰ ਆਪਣੇ ਪ੍ਰਸ਼ੰਸਕਾਂ ਨਾਲ 6 ਦਿਨਾਂ ਤੱਕ ਚੱਲਣ ਵਾਲੇ ਫੋਟੋ ਸੈਸ਼ਨ ਪ੍ਰੋਗਰਾਮ ਦੇ ਪਹਿਲੇ ਦਿਨ ਉਨ੍ਹਾਂ ਨੇ ਕਿਹਾ ਕਿ ਉਹ ਰਾਜਨੀਤੀ 'ਚ ਪ੍ਰਵੇਸ਼ ਨੂੰ ਲੈ ਕੇ ਪਰੇਸ਼ਾਨੀ 'ਚ ਹਨ, ਕਿਉਂਕਿ ਉਹ ਇਸ ਦੇ ਨਿਯਮ ਕਾਇਦੇ ਜਾਣਦੇ ਹਨ। ਰਜਨੀਕਾਂਤ ਨੇ ਕਿਹਾ,''ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਰਾਜਨੀਤੀ 'ਚ ਆਵਾਂਗਾ, ਰਾਜਨੀਤੀ 'ਚ ਪ੍ਰਵੇਸ਼ ਨੂੰ ਲੈ ਕੇ ਆਪਣੇ ਰੁਖ ਦੇ ਐਲਾਨ 'ਚ 31 ਦਸੰਬਰ ਨੂੰ ਕਰਾਂਗਾ।'' ਜ਼ਿਕਰਯੋਗ ਹੈ ਕਿ ਕਾਫੀ ਸਮੇਂ ਤੋਂ ਅਟਕਲਾਂ ਲੱਗ ਰਹੀਆਂ ਸਨ ਕਿ ਰਜਨੀਕਾਂਤ ਰਾਜਨੀਤੀ 'ਚ ਆ ਸਕਦੇ ਹਨ ਪਰ ਉਹ ਕਿਸੇ ਪਾਰਟੀ ਨਾਲ ਜਾਣਗੇ, ਇਸ 'ਤੇ ਸਸਪੈਂਸ ਬਣਿਆ ਹੋਇਆ ਸੀ ਪਰ ਅੱਜ ਆਪਣੀ ਪਾਰਟੀ ਦਾ ਐਲਾਨ ਕਰ ਕੇ ਉਨ੍ਹਾਂ ਨੇ ਸਾਰੀਆਂ ਚਰਚਾਵਾਂ 'ਤੇ ਰੋਕ ਲਗਾ ਦਿੱਤੀ।