ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਬਣੇ ਸੁਖਵਿੰਦਰ ਸਿੰਘ ਸੁੱਖੂ, ਚੁੱਕੀ ਸਹੁੰ

Sunday, Dec 11, 2022 - 01:56 PM (IST)

ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਬਣੇ ਸੁਖਵਿੰਦਰ ਸਿੰਘ ਸੁੱਖੂ, ਚੁੱਕੀ ਸਹੁੰ

ਸ਼ਿਮਲਾ- ਕਾਂਗਰਸ ਨੇਤਾ ਅਤੇ 4 ਵਾਰ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਨੂੰ ਸ਼ਿਮਲਾ ਦੇ ਰਿਜ ਮੈਦਾਨ ’ਚ ਆਯੋਜਿਤ ਸਮਾਰੋਹ ’ਚ ਹਿਮਾਚਲ ਪ੍ਰਦੇਸ਼ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਰਾਜਿੰਦਰ ਵਿਸ਼ਵਨਾਥ ਆਰਲੇਕਰ ਨੇ ਰਿਜ ਮੈਦਾਨ ’ਚ ਖੁੱਲ੍ਹੇ ਆਸਮਾਨ ਹੇਠਾਂ ਆਯੋਜਿਤ ਸਮਾਰੋਹ ’ਚ ਸੁੱਖੂ ਨੂੰ ਅਹੁਦੇ ਦੀ ਸਹੁੰ ਚੁੱਕਾਈ। 

ਇਹ ਵੀ ਪੜ੍ਹੋ : ਕਦੇ ਦੁੱਧ ਵੀ ਵੇਚਦੇ ਰਹੇ ਸੁਖਵਿੰਦਰ ਸੁੱਖੂ, ਵੀਰਭੱਦਰ ਸਿੰਘ ਦੇ ਮੰਨੇ ਜਾਂਦੇ ਸਨ ਆਲੋਚਕ

PunjabKesari

ਸੁੱਖੂ ਨਾਲ ਆਊਟਗੋਇੰਗ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਹੇ ਮੁਕੇਸ਼ ਅਗਨੀਹੋਤਰੀ ਨੇ ਉਪ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ’ਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਸਮੇਤ ਪਾਰਟੀ ਦੇ ਸੀਨੀਅਰ ਨੇਤਾ ਮੌਜੂਦ ਰਹੇ। ਸਮਾਰੋਹ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਵੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਮੁਖੀ ਰਾਜੀਵ ਸ਼ੁਕਲਾ ਅਤੇ ਸਚਿਨ ਪਾਇਲਟ ਵੀ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ। 

PunjabKesari

ਇਹ ਵੀ ਪੜ੍ਹੋ : ਹਿਮਾਚਲ: ਚੈਤਨਯ ਬਣੇ ਸਭ ਤੋਂ ਘੱਟ ਉਮਰ ਦੇ ਵਿਧਾਇਕ, 14ਵੀਂ ਵਿਧਾਨ ਸਭਾ ’ਚ 28 ਤੋਂ 82 ਸਾਲ ਦੇ ਵਿਧਾਇਕ

ਦੱਸ ਦੇਈਏ ਕਿ ਸੁਖਵਿੰਦਰ ਸੁੱਖੂ ਇਕ ਸਾਧਾਰਨ ਵਰਕਰ ਸਨ। 26 ਮਾਰਚ, 1964 ਨੂੰ ਹਮੀਰਪੁਰ ਜ਼ਿਲ੍ਹੇ ਦੀ ਨਾਦੌਨ ਤਹਿਸੀਲ ਦੇ ਸੇਰਾ ਪਿੰਡ ਵਿਚ ਜਨਮੇ, ਸੁੱਖੂ ਦੇ ਪਿਤਾ ਰਸੀਲ ਸਿੰਘ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਸ਼ਿਮਲਾ ’ਚ ਡਰਾਈਵਰ ਸਨ। ਸੁੱਖੂ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਤੋਂ ਐਲ.ਐਲ.ਬੀ. ਕੀਤੀ। ਉਨ੍ਹਾਂ ਦਾ ਵਿਆਹ 11 ਜੂਨ 1998 ਨੂੰ ਕਮਲੇਸ਼ ਠਾਕੁਰ ਨਾਲ ਹੋਇਆ ਸੀ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ। ਉਨ੍ਹਾਂ ਨੇ ਸ਼ਿਮਲਾ ’ਚ ਦੁੱਧ ਵੇਚ ਕੇ NSUI ਤੋਂ ਆਪਣਾ ਕਰੀਅਰ ਸ਼ੁਰੂ ਕੀਤਾ।  ਸੁੱਖੂ ਕਾਂਗਰਸ ਨਾਲ ਸਬੰਧਿਤ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (NSUI) ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਸਨ।

PunjabKesari


author

Tanu

Content Editor

Related News