ਸਾਈਲੈਂਟ ਮੌਤ ਦਾ ਡਰਾ ਦੇਣ ਵਾਲਾ ਵੀਡੀਓ : ਕਾਰ ਸਾਫ਼ ਕਰਦੇ ਸਮੇਂ ਅਚਾਨਕ ਪਿਆ ਦਿਲ ਦਾ ਦੌਰਾ, ਤੋੜਿਆ ਦਮ

Tuesday, Jan 23, 2024 - 03:16 PM (IST)

ਸਾਈਲੈਂਟ ਮੌਤ ਦਾ ਡਰਾ ਦੇਣ ਵਾਲਾ ਵੀਡੀਓ : ਕਾਰ ਸਾਫ਼ ਕਰਦੇ ਸਮੇਂ ਅਚਾਨਕ ਪਿਆ ਦਿਲ ਦਾ ਦੌਰਾ, ਤੋੜਿਆ ਦਮ

ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਡਰਾ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਸ਼ਖ਼ਸ ਕਾਰ ਧੌਂਦੇ ਸਮੇਂ ਅਚਾਨਕ ਮੂੰਹ ਭਾਰ ਡਿੱਗਿਆ ਅਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਖ਼ਸ ਨੂੰ ਦਿਲ ਦਾ ਦੌਰਾ ਪਿਆ ਸੀ। ਮਾਮਲਾ ਉੱਤਰ ਪ੍ਰਦੇਸ਼ ਦੇ ਅਮਰੋਹਾ ਦਾ ਹੈ, ਜਿੱਥੇ ਕਾਰ ਸਾਫ਼ ਕਰਦੇ ਸਮੇਂ ਇਕ ਸ਼ਖ਼ਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਦਿਲ ਦਾ ਦੌਰਾ ਪੈਂਦੇ ਹੀ ਸ਼ਖ਼ਸ ਮੂੰਹ ਭਾਰ ਜ਼ਮੀਨ 'ਤੇ ਡਿੱਗ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਇਹ ਘਟਨਾ ਉੱਥੇ ਲੱਗੇ ਇਕ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ।

ਸ਼ਖ਼ਸ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਮੌਤ ਤੋਂ ਪਹਿਲਾਂ ਸਭ ਨਾਲ ਗੱਲਬਾਤ ਕਰ ਰਿਹਾ ਸੀ। ਕਿਸੇ ਨੂੰ ਅੰਦਾਜਾ ਨਹੀਂ ਸੀ ਕਿ ਕੁਝ ਹੀ ਦੇਰ 'ਚ ਦੁਨੀਆ ਛੱਡ ਜਾਵੇਗਾ। ਸ਼ਖ਼ਸ ਦੀ ਉਮਰ 50 ਸਾਲ ਹੈ ਅਤੇ ਉਸ ਦਾ ਨਾਂ ਆਸਿਫ਼ ਸੀ, ਜੋ ਸੋਮਵਾਰ ਸਵੇਰੇ-ਸਵੇਰੇ ਆਪਣੇ ਘਰ 'ਚ ਕਾਰ ਦੀ ਸਫ਼ਾਈ ਕਰ ਰਿਹਾ ਸੀ। ਠੰਡ ਵਿਚਾਲੇ ਜਿਵੇਂ ਹੀ ਸ਼ਖ਼ਸ ਬਾਲਟੀ 'ਚ ਪਾਣੀ ਲੈ ਕੇ ਕਾਰ ਸਾਫ਼ ਕਰਨ ਲੱਗਾ, ਇਸ ਦੌਰਾਨ ਅਚਾਨਕ ਆਸਿਫ਼ ਜ਼ਮੀਨ 'ਤੇ ਡਿੱਗ ਗਏ ਅਤੇ ਉਨ੍ਹਾਂ ਦੀ ਜਾਨ ਚੱਲੀ ਗਈ। ਆਸਿਫ਼ ਪੇਸ਼ੇ ਤੋਂ ਟੈਕਸੀ ਚਾਲਕ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਡੂੰਘੇ ਸਦਮੇ 'ਚ ਹੈ। ਘਟਨਾ ਦਾ ਸੀ.ਸੀ.ਟੀ.ਵੀ. ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

DIsha

Content Editor

Related News