ਦੇਸ਼ 'ਚ 5G ਕਾਲ ਦਾ ਸਫ਼ਲ ਪ੍ਰੀਖਣ, IT ਮੰਤਰੀ ਅਸ਼ਵਨੀ ਵੈਸ਼ਨਵ ਨੇ ਕੀਤੀ ਪਹਿਲੀ ਕਾਲ

Thursday, May 19, 2022 - 11:06 PM (IST)

ਦੇਸ਼ 'ਚ 5G ਕਾਲ ਦਾ ਸਫ਼ਲ ਪ੍ਰੀਖਣ, IT ਮੰਤਰੀ ਅਸ਼ਵਨੀ ਵੈਸ਼ਨਵ ਨੇ ਕੀਤੀ ਪਹਿਲੀ ਕਾਲ

ਨੈਸ਼ਨਲ ਡੈਸਕ-ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ IIT-ਮਦਰਾਸ 'ਚ 5ਜੀ ਕਾਲ ਦਾ ਸਫ਼ਲ ਪ੍ਰੀਖਣ ਕੀਤਾ। 5ਜੀ ਨੂੰ ਭਾਰਤ 'ਚ ਹੀ ਡਿਜਾਈਨ ਅਤੇ ਵਿਕਸਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਵਦੇਸ਼ ਨਿਰਮਿਤ 5ਜੀ ਟੈਸਟ ਬੈੱਡ ਦੇ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ 21ਵੀਂ ਸਦੀ ਦੇ ਭਾਰਤ 'ਚ ਕੁਨੈਕਟੀਵਿਟੀ ਦੇਸ਼ ਦੀ ਪ੍ਰਗਤੀ ਨੂੰ ਨਿਰਧਾਰਿਤ ਕਰੇਗਾ ਅਤੇ ਇਸ ਦਹਾਕੇ ਦੇ ਆਖ਼ਿਰ ਤੱਕ ਦੇਸ਼ 'ਚ 6ਜੀ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ, ਇਸ ਦੇ ਲਈ ਵੀ ਟਾਕਸ ਫੋਰਸ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ।

ਇਹ ਵੀ ਪੜ੍ਹੋ :- ਸਵੀਡਨ ਤੇ ਫਿਨਲੈਂਡ ਦੇ ਨਾਟੋ 'ਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਨੂੰ ਤੁਰਕੀ ਦੇ ਰਾਸ਼ਟਰਪਤੀ ਨੇ ਕੀਤਾ ਇਨਕਾਰ

ਮੋਦੀ ਨੇ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਟਰਾਈ ਦੇ ਰਜਤ ਜਯੰਤੀ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਖੁਸ਼ੀ ਦਾ ਸੰਯੋਗ ਹੈ ਕਿ ਅੱਜ ਇਸ ਸੰਥਾ ਨੇ 25 ਸਾਲ ਪੂਰੇ ਕੀਤੇ ਹਨ, ਉਸ ਵੇਲੇ ਦੇਸ਼ ਆਜ਼ਾਦੀ ਦੇ ਅਮ੍ਰਿਤਕਾਲ 'ਚ ਅਗਲੇ 25 ਸਾਲਾ ਦੇ ਰੋਡਮੈਪ 'ਤੇ ਕੰਮ ਕਰ ਰਿਹਾ ਹੈ, ਨਵਾਂ ਟੀਚਾ ਤੈਅ ਕਰ ਰਿਹਾ ਹੈ। ਥੋੜੀ ਦੇਰ ਪਹਿਲਾਂ ਮੈਨੂੰ ਦੇਸ਼ ਨੂੰ ਆਪਣਾ, ਸਵਦੇਸ਼ੀ ਨਿਰਮਿਤ 5ਜੀ ਟੈਸਟ ਬੈੱਡ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ ਹੈ। ਇਹ ਟੈਲੀਕਾਮ ਸੈਕਟਰ 'ਚ ਕ੍ਰਿਟਿਕਲ ਅਤੇ ਆਧੁਨਿਕ ਤਕਨਾਲੋਜੀ ਦੀ ਆਤਮਨਿਰਭਰਤਾ ਦਾ ਦਿਸ਼ਾ 'ਚ ਇਕ ਅਹਿਮ ਕਦਮ ਹੈ। ਮੈਂ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਸਾਥੀਆਂ ਨੂੰ, ਆਈ.ਆਈ.ਟੀ. ਨੂੰ ਵਧਾਈ ਦਿੰਦਾ ਹਾਂ।

ਇਹ ਵੀ ਪੜ੍ਹੋ :- ਸਵੀਡਨ ਦੇ ਨਾਟੋ 'ਚ ਸ਼ਾਮਲ ਹੋਣ ਦੇ ਪ੍ਰਭਾਵਾਂ 'ਤੇ ਗੌਰ ਕਰੇਗਾ ਰੂਸ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News