ਸੁਬੋਧ ਕੁਮਾਰ ਜਾਇਸਵਾਲ CBI ਦੇ ਨਵੇਂ ਨਿਰਦੇਸ਼ਕ ਨਿਯੁਕਤ
Tuesday, May 25, 2021 - 11:34 PM (IST)
ਨਵੀਂ ਦਿੱਲੀ : ਸੁਬੋਧ ਕੁਮਾਰ ਜਾਇਸਵਾਲ ਨੂੰ ਸੀ.ਬੀ.ਆਈ. ਦਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਜਾਇਸਵਾਲ 1985 ਬੈਚ ਦੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਅਧਿਕਾਰੀ ਹਨ। ਕਰਮਚਾਰੀ ਮੰਤਰਾਲਾ ਦੇ ਹੁਕਮ ਮੁਤਾਬਕ, ਸੁਬੋਧ ਕੁਮਾਰ ਜਾਇਸਵਾਲ ਦੋ ਸਾਲ ਤੱਕ ਸੀ.ਬੀ.ਆਈ. ਡਾਇਰੈਕਟਰ ਦੇ ਅਹੁਦੇ 'ਤੇ ਰਹਿਣਗੇ। ਉਹ ਪਹਿਲਾਂ ਮਹਾਰਾਸ਼ਟਰ ਦੇ ਡਾਇਰੈਕਟਰ ਜਨਰਲ ਆਫ ਪੁਲਸ ਅਹੁਦੇ 'ਤੇ ਰਹੇ ਹਨ। ਵਰਤਮਾਨ ਵਿੱਚ ਜਾਇਸਵਾਲ ਕੇਂਦਰੀ ਉਦਯੋਗਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) ਦੇ ਡਾਇਰੈਕਟਰ ਜਨਰਲ ਹਨ।
ਇਹ ਵੀ ਪੜ੍ਹੋ- ਬਿਹਾਰ 'ਚ ਜਨਾਨੀ ਨਾਲ ਹੈਵਾਨੀਅਤ, ਗੈਂਗਰੇਪ ਤੋਂ ਬਾਅਦ ਨਗਨ ਹਾਲਤ 'ਚ ਬਿਜਲੀ ਦੇ ਖੰਭੇ ਨਾਲ ਲਟਕਾਇਆ
ਦੱਸ ਦਈਏ ਕਿ ਇਸ ਸਮੇਂ 1988 ਬੈੱਚ ਦੇ ਆਈ.ਪੀ.ਐੱਸ. ਅਧਿਕਾਰੀ ਅਤੇ ਸੀ.ਬੀ.ਆਈ. ਤੋਂ ਇਲਾਵਾ ਨਿਰਦੇਸ਼ਕ ਪ੍ਰਵੀਣ ਸਿਨਹਾ ਸੀ.ਬੀ.ਆਈ. ਨਿਰਦੇਸ਼ਕ ਦਾ ਚਾਰਜ ਸੰਭਾਲ ਰਹੇ ਹਨ। ਸਿਨਹਾ ਨੂੰ ਇਹ ਕਾਰਜ ਰਿਸ਼ੀ ਕੁਮਾਰ ਸ਼ੁਕਲਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਦਿੱਤਾ ਗਿਆ ਸੀ। ਉਹ ਦੋ ਸਾਲ ਦਾ ਕਾਰਜਕਾਲ ਪੂਰਾ ਕਰਣ ਤੋਂ ਬਾਅਦ ਫਰਵਰੀ ਵਿੱਚ ਸੇਵਾਮੁਕਤ ਹੋਏ ਸਨ।
ਇਹ ਵੀ ਪੜ੍ਹੋ- ਨਵਾਂ ਖ਼ਤਰਾ! ਪਾਣੀ 'ਚ ਮਿਲਿਆ ਕੋਰੋਨਾ ਵਾਇਰਸ, PGI ਟੈਸਟ 'ਚ ਖੁਲਾਸਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।