ਪਣਡੁੱਬੀ ਵਿਰੋਧੀ ਜੰਗੀ ਜਹਾਜ਼ ''ਅਰਨਾਲਾ'' ਜਲ ਸੈਨਾ ਦੇ ਬੇੜੇ ''ਚ ਸ਼ਾਮਲ

Wednesday, Jun 18, 2025 - 05:40 PM (IST)

ਪਣਡੁੱਬੀ ਵਿਰੋਧੀ ਜੰਗੀ ਜਹਾਜ਼ ''ਅਰਨਾਲਾ'' ਜਲ ਸੈਨਾ ਦੇ ਬੇੜੇ ''ਚ ਸ਼ਾਮਲ

ਨਵੀਂ ਦਿੱਲੀ- ਦੇਸ਼ 'ਚ ਹੀ ਬਣਾਇਆ ਗਿਆ ਅਤਿ-ਆਧੁਨਿਕ ਪਣਡੁੱਬੀ ਵਿਰੋਧੀ ਜੰਗੀ ਜਹਾਜ਼ ਆਈਐੱਨਐੱਸ 'ਅਰਨਾਲਾ' ਬੁੱਧਵਾਰ ਨੂੰ ਜਲ ਸੈਨਾ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ, ਜਿਸ ਨਾਲ ਜਲ ਸੈਨਾ ਦੀ ਮਾਰਕ ਸਮਰੱਥਾ ਕਾਫ਼ੀ ਹੱਦ ਤੱਕ ਵਧ ਜਾਵੇਗੀ। ਆਈਐੱਨਐੱਸ ਅਰਨਾਲਾ ਨੂੰ ਜਲ ਸੈਨਾ ਦੇ ਵਿਸ਼ਾਖਾਪਟਨਮ ਸਥਿਤ ਡੌਕਯਾਰਡ 'ਚ ਮੁੱਖ ਰੱਖਿਆ ਮੁਖੀ ਜਨਰਲ ਅਨਿਲ ਚੌਹਾਨ ਦੀ ਮੌਜੂਦਗੀ 'ਚ ਜਲ ਸੈਨਾ ਦੀ ਪੂਰਬੀ ਕਮਾਨ 'ਚ ਸ਼ਾਮਲ ਕੀਤਾ ਗਿਆ। ਇਹ ਦੇਸ਼ 'ਚ ਹੀ ਬਣਾਏ ਜਾਣ ਵਾਲੇ ਇਸ ਤਰ੍ਹਾਂ ਦੇ 16 ਜੰਗੀ ਜਹਾਜ਼ਾਂ 'ਚੋਂ ਪਹਿਲਾ ਪਣਡੁੱਬੀ ਵਿਰੋਧੀ ਜੰਗੀ ਜਹਾਜ਼ ਹੈ। ਜਨਰਲ ਚੌਹਾਨ ਨੇ ਇਸ ਮੌਕੇ ਕਿਹਾ ਕਿ ਭਾਰਤੀ ਜਲ ਸੈਨਾ ਹੁਣ 'ਖਰੀਦਦਾਰ' ਦੀ ਬਜਾਏ 'ਨਿਰਮਾਣ' ਕਰਨ ਵਾਲੀ ਜਲ ਸੈਨਾ ਵਜੋਂ ਉੱਭਰ ਰਹੀ ਹੈ। ਅਜੇ ਦੇਸ਼ 'ਚ ਵੱਡੀ ਗਿਣਤੀ 'ਚ ਜੰਗੀ ਬੇੜੇ ਅਤੇ ਹੋਰ ਜਲ ਸੈਨਿਕ ਬੇੜੇ ਨਿਰਮਾਣ ਅਧੀਨ ਹਨ, ਜਿਸ ਨਾਲ ਭਾਰਤ ਜਹਾਜ਼ ਨਿਰਮਾਣ 'ਚ ਇਕ ਸ਼ਕਤੀਸ਼ਾਲੀ ਸ਼ਕਤੀ ਵਜੋਂ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀਆਂ 'ਸਮੁੰਦਰੀ ਇੱਛਾਵਾਂ' ਦਾ ਪ੍ਰਤੀਕ ਹੈ।

PunjabKesari

ਉਨ੍ਹਾਂ ਕਿਹਾ ਕਿ ਸਵਦੇਸ਼ੀ ਜੰਗੀ ਜਹਾਜ਼ਾਂ 'ਚ ਹੁਣ ਅਤਿ-ਆਧੁਨਿਕ ਪ੍ਰਣਾਲੀਆਂ ਹਨ, ਜਿਨ੍ਹਾਂ 'ਚ ਸਟੀਲਥ ਤਕਨੀਕ ਤੋਂ ਲੈ ਕੇ ਇਲੈਕਟ੍ਰਾਨਿਕ ਵਾਰਫੇਅਰ ਸੂਟ ਅਤੇ ਉੱਨਤ ਸੈਂਸਰ ਸ਼ਾਮਲ ਹਨ। ਇਹ ਯੁੱਧ ਦੀਆਂ ਤਿਆਰੀਆਂ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਹਨ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਦੇ ਹਨ। ਪਣਡੁੱਬੀ ਵਿਰੋਧੀ ਮੁਹਿੰਮਾਂ ਲਈ ਡਿਜ਼ਾਈਨ ਕੀਤਾ ਗਿਆ ਆਈਐੱਨਐੱਸ ਅਰਨਾਲਾ ਨਿਗਰਾਨੀ, ਖੋਜ ਅਤੇ ਬਚਾਅ ਮਿਸ਼ਨ ਅਤੇ ਛੋਟੀਆਂ ਸਮੁੰਦਰੀ ਮੁਹਿੰਮਾਂ 'ਚ ਸਮਰੱਥ ਹੈ। ਇਸ ਦਾ ਭਾਰ 1490 ਟਨ ਤੋਂ ਵੱਧ ਹੈ ਅਤੇ 77 ਮੀਟਰ ਲੰਬਾ ਜੰਗੀ ਬੇੜਾ ਡੀਜ਼ਲ ਇੰਜਣ-ਵਾਟਰਜੈੱਟ ਵਲੋਂ ਸੰਚਾਲਿਤ ਸਭ ਤੋਂ ਵੱਡਾ ਭਾਰਤੀ ਜਲ ਸੈਨਿਕ ਜੰਗੀ ਬੇੜਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News