ਮੀਂਹ ਦਾ ਕਹਿਰ! ਪਾਣੀ ''ਚ ਡੁੱਬ ਗਿਆ ਪੂਰਾ ਸਕੂਲ, ਮੌਜੂਦ ਸਨ 162 ਵਿਦਿਆਰਥੀ

Sunday, Jun 29, 2025 - 02:57 PM (IST)

ਮੀਂਹ ਦਾ ਕਹਿਰ! ਪਾਣੀ ''ਚ ਡੁੱਬ ਗਿਆ ਪੂਰਾ ਸਕੂਲ, ਮੌਜੂਦ ਸਨ 162 ਵਿਦਿਆਰਥੀ

ਨੈਸ਼ਨਲ ਡੈਸਕ- ਪੂਰੇ ਉੱਤਰ ਭਾਰਤ ਵਿਚ ਮਾਨਸੂਨ ਮੀਂਹ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਭਾਰੀ ਤੋਂ ਭਾਰੀ ਮੀਂਹ ਪੈਣ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਕੁਝ ਅਜਿਹਾ ਹੀ ਹਾਲ ਝਾਰਖੰਡ ਦਾ ਹੈ। ਜਿੱਥੇ ਸੜਕਾਂ, ਘਰਾਂ ਹੀ ਨਹੀਂ ਸਗੋਂ ਸਕੂਲ ਵੀ ਪਾਣੀ ਵਿਚ ਡੁੱਬ ਗਿਆ। ਦਰਅਸਲ ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਵਿਚ ਭਾਰੀ ਮੀਂਹ ਤੋਂ ਬਾਅਦ ਡੁੱਬੇ ਸਕੂਲ ਵਿਚ ਫਸੇ ਘੱਟੋ-ਘੱਟ 162 ਵਿਦਿਆਰਥੀਆਂ ਨੂੰ ਐਤਵਾਰ ਨੂੰ ਪੁਲਸ ਨੇ ਸੁਰੱਖਿਅਤ ਕੱਢ ਲਿਆ। 

ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਦਾ ਕਹਿਰ; ਹੋ ਗਿਆ ਲੈਂਡ ਸਲਾਈਡ, ਸਾਰੀਆਂ ਟਰੇਨਾਂ 3 ਘੰਟੇ ਤੱਕ ਲੇਟ

ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਸਕੂਲ ਦੇ ਕੰਪਲੈਕਸ ਵਿਚ ਪਾਣੀ ਭਰਨ ਕਾਰਨ ਵਿਦਿਆਰਥੀ ਸ਼ਨੀਵਾਰ ਰਾਤ ਤੋਂ ਸਕੂਲ ਵਿਚ ਫਸੇ ਹੋਏ ਸਨ। ਪੁਲਸ ਸੁਪਰਡੈਂਟ (ਦਿਹਾਤੀ) ਰਿਸ਼ਭ ਗਰਗ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਭਾਰੀ ਮੀਂਹ ਕਾਰਨ ਲਵ ਕੁਸ਼ ਰਿਹਾਇਸ਼ੀ ਸਕੂਲ ਦਾ ਕੈਂਪਸ ਡੁੱਬ ਗਿਆ ਹੈ, ਜਿਸ ਵਿਚ 162 ਵਿਦਿਆਰਥੀ ਫਸੇ ਹੋਏ ਹਨ।

ਇਹ ਵੀ ਪੜ੍ਹੋ- ਇਕ ਵਾਰ ਫ਼ਿਰ 'ਕਾਲ਼' ਬਣ ਗਈ ਚਾਈਨੀਜ਼ ਡੋਰ, 22 ਸਾਲਾ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ

ਪੁਲਸ ਸੁਪਰਡੈਂਟ ਨੇ ਦੱਸਿਆ ਕਿ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਛੱਤ 'ਤੇ ਭੇਜ ਦਿੱਤਾ ਸੀ, ਜਿੱਥੇ ਉਨ੍ਹਾਂ ਨੇ ਰਾਤ ਬਿਤਾਈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਲਗਭਗ 5.30 ਵਜੇ ਸੂਚਨਾ ਮਿਲਣ 'ਤੇ ਪੁਲਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੇ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਸਕੂਲ ਤੋਂ ਇਕ-ਇਕ ਕਰਕੇ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਗਈ ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF) ਦੀ ਮਦਦ ਮੰਗੀ ਗਈ। ਹਾਲਾਂਕਿ ਉਨ੍ਹਾਂ ਕਿਹਾ ਕਿ ਪੁਲਸ ਟੀਮ ਨੇ NDRF ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਕੱਢ ਲਿਆ ਸੀ।

ਇਹ ਵੀ ਪੜ੍ਹੋ- ਕਾਰ ਦੀ ਅਗਲੀ ਸੀਟ ਨੂੰ ਲੈ ਕੇ ਹੋਇਆ ਝਗੜਾ, ਪੁੱਤਰ ਨੇ ਪਿਓ ਨੂੰ ਮਾਰੀ ਗੋਲੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News