ਉੱਪ ਰਾਸ਼ਟਰਪਤੀ ਦੇ ਸੱਦੇ ''ਤੇ ਨਵਾਂ ਸੰਸਦ ਭਵਨ ਦੇਖਣ ਦਿੱਲੀ ਪਹੁੰਚੇ ਸੈਨਿਕ ਸਕੂਲ ਝੁੰਝੁਨੂੰ ਦੇ ਵਿਦਿਆਰਥੀ

Monday, Nov 06, 2023 - 06:17 PM (IST)

ਨਵੀਂ ਦਿੱਲੀ- ਰਾਜਸਥਾਨ ਦੇ ਸੈਨਿਕ ਸਕੂਲ ਝੁੰਝੁਨੂੰ ਦੇ ਵਿਦਿਆਰਥੀਆਂ ਨੇ ਸੋਮਵਾਰ ਨੂੰ ਇੱਥੇ ਨਵੇਂ ਸੰਸਦ ਭਵਨ ਦੇਖਣ ਆਏ। ਇਹ ਵਿਦਿਆਰਥੀ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਸੱਦੇ 'ਤੇ ਤਿੰਨ ਦਿਨਾ ਯਾਤਰਾ 'ਤੇ ਦਿੱਲੀ ਆਏ ਹਨ। ਸੰਸਦ ਭਵਨ 'ਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਧਨਖੜ ਨੇ ਕਿਹਾ ਕਿ ਇਕ ਸਮਾਂ ਸੀ, ਜਦੋਂ ਸਾਨੂੰ ਦੁਨੀਆ ਦੀ 5 ਸਭ ਤੋਂ ਕਮਜ਼ੋਰ ਅਰਥਵਿਵਸਥਾਵਾਂ 'ਚ ਗਿਣਿਆ ਜਾਂਦਾ ਸੀ ਅਤੇ ਅੱਜ ਅਸੀਂ ਦੁਨੀਆ ਦੀ 5ਵੀਂ ਸਭ ਤੋਂ ਮਜ਼ਬੂਤ ਅਰਥਵਿਵਸਥਾ ਬਣ ਚੁੱਕੇ ਹਾਂ। ਗਲੋਬਲ ਅਰਥਵਿਵਸਥਾ 'ਚ ਭਾਰਤ ਅੱਜ ਇਕ ਚਮਕਦਾ ਹੋਇਆ ਸਿਤਾਰਾ ਹੈ। ਅਸੀਂ ਵੱਡੀਆਂ-ਵੱਡੀਆਂ ਅਰਥਵਿਵਸਥਾਵਾਂ ਨੂੰ ਪਿੱਛੇ ਛੱਡਿਆ ਹੈ। ਹੁਣ ਅਸੀਂ ਜਰਮਨੀ ਅਤੇ ਜਾਪਾਨ ਨੂੰ ਵੀ ਪਿੱਛੇ ਛੱਡਣ ਵਾਲੇ ਹਾਂ। ਕੋਈ ਸ਼ੱਕ ਨਹੀਂ ਹੈ ਕਿ ਸਾਲ 2030 ਤੱਕ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ।

PunjabKesari

ਦੇਸ਼ 'ਚ ਉਪਲੱਬਧ ਕਈ ਮੌਕਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਚ ਮੌਕਿਆਂ ਦੀ ਕੋਈ ਘਾਟ ਨਹੀਂ ਹੈ। ਨੌਜਵਾਨ ਜਿਸ ਖੇਤਰ 'ਚ ਚਾਹੁਣ ਉੱਥੇ ਆਪਣਾ ਕਰੀਅਰ ਬਣਾ ਸਕਦੇ ਹਨ। ਭਾਵੇਂ ਉਹ ਰੱਖਿਆ ਦਾ ਖੇਤਰ ਹੋਵੇ ਜਾਂ ਜਲ ਸੈਨਾ, ਕੋਸਟ ਗਾਰਡ ਹੋਵੇ ਜਾਂ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸ ਹੋਵੇ। ਅੱਜ ਦੇਸ਼ 'ਚ ਇਕ ਵਾਤਾਵਰਣ ਬਣਿਆ ਹੈ, ਜਿੱਥੇ ਨੌਜਵਾਨਾਂ ਨੂੰ ਵਧਣ-ਫੁੱਲਣ ਦਾ ਮੌਕਾ ਮਿਲਦਾ ਹੈ। ਦੱਸਣਯੋਗ ਹੈ ਕਿ ਧਨਖੜ ਨੇ 27 ਅਗਸਤ ਨੂੰ ਰਾਜਸਥਾਨ ਯਾਤਰਾ ਦੌਰਾਨ ਸੈਨਿਕ ਸਕੂਲ ਝੁੰਝੁਨੂੰ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਨਵੇਂ ਭਵਨ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਸੀ। ਵਿਦਿਆਰਥੀਆਂ ਦਾ ਦਲ ਐਤਵਾਰ ਨੂੰ ਦਿੱਲੀ ਪਹੁੰਚਿਆ। ਰਾਜ ਸਭਾ ਸਕੱਤਰੇਤ ਉਨ੍ਹਾਂ ਨੂੰ ਰਾਜਧਾਨੀ ਦੇ ਪ੍ਰਮੁੱਖ ਇਤਿਹਾਸਕ ਸਥਾਨਾਂ ਦਾ ਦੌਰਾ ਕਰਵਾ ਰਿਹਾ ਹੈ। ਵਿਦਿਆਰਥੀਆਂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਜਾਇਬ ਘਰ ਦੇਖਿਆ ਸੀ ਅਤੇ ਸਮਵਾਰ ਨੂੰ ਇਨ੍ਹਾਂ ਨੂੰ ਸੰਸਦ ਦੇ ਨਵੇਂ ਅਤੇ ਪੁਰਾਣੇ ਦੋਹਾਂ ਭਵਨਾਂ ਦਾ ਦੌਰਾ ਕਰਵਾਇਆ ਗਿਆ। ਇਹ ਵਿਦਿਆਰਥੀ ਮੰਗਲਵਾਰ ਨੂੰ ਇੰਡੀਆ ਗੇਟ, ਰਾਸ਼ਟਰੀ ਸਮਰ ਸਮਾਰਕ (ਵਾਰ ਮੈਮੋਰੀਅਲ), ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਅਤੇ ਰਾਸ਼ਟਰਪਤੀ ਭਵਨ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News