ਵਿਦਿਆਰਥੀਆਂ ਨੂੰ ਇਸ ਵਾਰ ਪਸੰਦ ਨਹੀਂ ਆਈ ਮੋਦੀ ਦੀ ਮਨ ਕੀ ਬਾਤ, ਮਿਲ ਰਹੇ ਹਨ ਡਿਸਲਾਈਕ

08/31/2020 11:01:01 PM

ਨਵੀਂ ਦਿੱਲੀ (ਬਿਊਰੋ) : ਜੇ.ਈ.ਈ. ਅਤੇ ਨੀਟ ਦੀਆਂ ਪ੍ਰੀਖਿਆਵਾਂ ਨਾ ਟਲਣ ਨਾਲ ਵਿਦਿਆਰਥੀਆਂ 'ਚ ਬੇਹੱਦ ਰੋਸ਼ ਹੈ, ਇਸ ਦਾ ਅਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਨੂੰ ਦੇਖਣ ਨੂੰ ਮਿਲ ਰਿਹਾ ਹੈ। ਸਥਿਤੀ ਇਹ ਹੈ ਕਿ ਪੀ.ਐੱਮ. ਦੇ ਵੀਡੀਓ ਅਤੇ ਉਨ੍ਹਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਲਾਈਕ ਤੋਂ ਜ਼ਿਆਦਾ ਡਿਸਲਾਈਕ ਮਿਲ ਰਹੇ ਹਨ। ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਦੀਆਂ ਗੱਲਾਂ ਦਾ ਇਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੋਵੇ। ਭਾਜਪਾ ਦੇ ਯੂ-ਟਿਊਬ ਚੈਨਲ 'ਤੇ ਅਪਲੋਡ ਵੀਡੀਓ ਨੂੰ 17 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ, ਇਸ ਨੂੰ ਕਰੀਬ 4.5 ਲੱਖ ਤੋਂ ਜ਼ਿਆਦਾ ਡਿਸਲਾਈਕ ਕੀਤਾ ਗਿਆ ਹੈ। ਇਸ ਤੋਂ ਇਲਾਵਾ 1 ਤੋਂ 6 ਸਤੰਬਰ ਵਿਚਾਲੇ ਜੇ.ਈ.ਈ. ਅਤੇ 13 ਸਤੰਬਰ ਤੋਂ ਨੀਟ ਦੀ ਪ੍ਰੀਖਿਆ, ਟਵਿੱਟਰ ਉੱ'ਤੇ ਵੀ ਟ੍ਰੈਂਡ ਹੋ ਰਿਹਾ ਹੈ।

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਐਤਵਾਰ ਨੂੰ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ਪੀ.ਐੱਮ. ਮੋਦੀ ਨੇ ਕਈ ਅਹਿਮ ਗੱਲਾਂ ਦਾ ਜ਼ਿਕਰ ਕੀਤਾ ਪਰ ਇਸ ਵਾਰ ਨੌਜਵਾਨਾਂ ਨੂੰ ਉਨ੍ਹਾਂ ਦੀ ਗੱਲ ਬਿਲਕੁੱਲ ਪਸੰਦ ਨਹੀਂ ਆਈ। ਮਨ ਕੀ ਬਾਤ ਪ੍ਰੋਗਰਾਮ ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ਅਤੇ ਕਰੀਬ ਅੱਧੇ ਘੰਟੇ ਤੱਕ ਚੱਲਿਆ। ਟੀ.ਵੀ. ਅਤੇ ਰੇਡੀਓ ਤੋਂ ਇਲਾਵਾ ਮੋਦੀ ਦੇ ਇਸ ਪ੍ਰੋਗਰਾਮ ਨੂੰ ਯੂ-ਟਿਊਬ 'ਤੇ ਵੀ ਦਿਖਾਇਆ ਜਾਂਦਾ ਹੈ। ਇਸ ਨੂੰ ਭਾਜਪਾ ਦੇ ਯੂਟਿਊਬ ਚੈਨਲ ਤੋਂ ਇਲਾਵਾ ਨਰਿੰਦਰ ਮੋਦੀ, ਪੀ.ਐੱਮਓ, ਪੀ.ਆਈ.ਬੀ. ਅਤੇ ਦੂਰਦਰਸ਼ਨ ਦੇ ਚੈਨਲ 'ਤੇ ਵੀ ਅਪਲੋਡ ਕੀਤਾ ਗਿਆ ਸੀ। ਪਰ ਹਰ ਚੈਨਲ 'ਤੇ ਲਾਈਕ ਦੇ ਮੁਕਾਬਲੇ ਡਿਸਲਾਈਕ ਦੀ ਗਿਣਤੀ ਜ਼ਿਆਦਾ ਸੀ। ਭਾਜਪਾ ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤੇ ਗਏ ਇਸ ਵੀਡੀਓ 'ਤੇ 4.5 ਲੱਖ ਤੋਂ ਜ਼ਿਆਦਾ ਡਿਸਲਾਈਕ ਆ ਚੁੱਕੇ ਹਨ। ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਇਸ ਪ੍ਰੋਗਰਾਮ ਦੇ ਵੀਡੀਓ 'ਤੇ ਇੰਨੇ ਜ਼ਿਆਦਾ ਡਿਸਲਾਈਕ ਆਏ ਹਨ। ਇਸ ਤੋਂ ਇਲਾਵਾ ਇਸ ਵੀਡੀਓ ਨੂੰ ਪੀ.ਐੱਮ.ਓ. ਦੇ ਯੂਟਿਊਬ ਚੈਨਲ 'ਤੇ ਵੀ ਅਪਲੋਡ ਕੀਤਾ ਗਿਆ ਹੈ, ਜਿੱਥੇ ਇਸ 'ਤੇ 70 ਹਜ਼ਾਰ ਤੋਂ ਜ਼ਿਆਦਾ ਵਾਰ ਡਿਸਲਾਈਕ ਕੀਤਾ ਜਾ ਚੁੱਕਾ ਹੈ। ਉਥੇ ਹੀ, ਪ੍ਰਧਾਨ ਮੰਤਰੀ ਮੋਦੀ  ਦੇ ਯੂਟਿਊਬ ਚੈਨਲ 'ਤੇ ਅਪਲੋਡ ਮਨ ਕੀ ਬਾਤ ਪ੍ਰੋਗਰਾਮ ਦੇ ਵੀਡੀਓ 'ਤੇ 1 ਲੱਖ ਤੋਂ ਜ਼ਿਆਦਾ ਡਿਸਲਾਇਕ ਆਏ ਹਨ।

ਸੂਤਰਾਂ ਮੁਤਾਬਕ ਇਸ ਦੀ ਵਜ੍ਹਾ ਜੇ.ਈ.ਈ. ਅਤੇ ਨੀਟ ਪ੍ਰੀਖਿਆਵਾਂ ਦਾ ਪੋਸਟਪੋਂਡ ਨਾ ਹੋਣਾ ਦੱਸਿਆ ਜਾ ਰਿਹਾ ਹੈ। ਦਰਅਸਲ ਦੇਸ਼ 'ਚ ਕੋਰੋਨਾ ਸੰਕਟ ਅਤੇ ਹੜ੍ਹ ਦੇ ਕਹਿਰ ਵਿਚਾਲੇ ਦੇਸ਼ ਦੇ ਸਾਰੇ ਵਿਦਿਆਰਥੀ ਜੇ.ਈ.ਈ. ਅਤੇ ਨੀਟ ਪ੍ਰੀਖਿਆਵਾਂ ਨੂੰ ਪੋਸਟਪੋਂਡ ਕਰਨ ਦੀ ਗੱਲ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਪੱਸ਼ਟ ਕਰ ਦਿੱਤਾ ਕਿ ਪ੍ਰੀਖਿਆਵਾਂ ਆਪਣੇ ਨਿਰਧਾਰਤ ਸਮੇਂ 'ਤੇ ਹੀ ਹੋਣਗੀਆਂ। ਉਸ ਤੋਂ ਬਾਅਦ ਹੀ ਵਿਦਿਆਰਥੀ ਪੀ.ਐੱਮ. ਮੋਦੀ ਤੱਕ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕੜੀ 'ਚ ਮਨ ਕੀ ਬਾਤ ਪ੍ਰੋਗਰਾਮ ਤੋਂ ਬਾਅਦ ਤੋਂ ਹੀ ਬੀ.ਜੇ.ਪੀ. ਅਤੇ ਪੀ.ਐੱਮ. ਮੋਦੀ ਦੇ ਯੂ-ਟਿਊਬ ਚੈਨਲ 'ਚ ਮਨ ਕੀ ਬਾਤ ਵੀਡੀਓ 'ਤੇ ਡਿਸਲਾਈਕ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੱਸ ਦਈਏ ਕਿ ਜੇ.ਈ.ਈ. ਦੀ ਪ੍ਰੀਖਿਆ 1 ਤੋਂ 6 ਸਤੰਬਰ  ਵਿਚਾਲੇ ਹੋਵੇਗੀ ਅਤੇ ਨੀਟ ਦੀ ਪ੍ਰੀਖਿਆ 13 ਸਤੰਬਰ ਨੂੰ ਕਰਵਾਈ ਜਾਵੇਗੀ।

ਸਥਿਤੀ ਇਹ ਹੈ ਕਿ ਪੀ.ਐੱਮ. ਮੋਦੀ ਅਤੇ ਬੀਜੇਪੀ ਦੇ ਚੈਨਲ 'ਚ ਅਪਲੋਡ ਮਨ ਕੀ ਬਾਤ ਪ੍ਰੋਗਰਾਮ ਦੀ ਵੀਡੀਓ  ਦੇ ਹੇਠਾਂ ਵਿਦਿਆਰਥੀ ਨੀਟ ਅਤੇ ਜੇ.ਈ.ਈ. ਦੀਆਂ ਪ੍ਰੀਖਿਆਵਾਂ ਪੋਸਟਪੋਂਡ ਕਰਨ ਨੂੰ ਲੈ ਕੇ ਕੁਮੈਂਟ ਕਰ ਰਹੇ ਹਨ। ਵਿਦਿਆਰਥੀ ਬੋਲ ਰਹੇ ਹਨ ਕਿ ਜੇਕਰ ਪ੍ਰੀਖਿਆਵਾਂ ਨਹੀਂ ਟਲੀਆਂ ਤਾਂ ਸਾਲ ਬਰਬਾਦ ਹੋ ਜਾਵੇਗਾ। ਉਥੇ ਹੀ ਕੁਝ ਲੋਕ ਬੋਲ ਰਹੇ ਹਨ ਕਿ ਦੇਸ਼ 'ਚ ਪਹਿਲਾਂ ਹੀ ਕਾਫ਼ੀ ਬੇਰੁਜ਼ਗਾਰੀ ਹੈ, ਅਜਿਹੇ 'ਚ ਨੌਜਵਾਨਾਂ ਨੂੰ ਹੋਰ ਪ੍ਰੇਸ਼ਾਨ ਕਰਨਾ ਚੰਗਾ ਨਹੀਂ ਹੈ।

ਡਿਸਲਾਈਕ ਭਲੇ ਹੀ ਪਰ ਸਭ ਤੋਂ ਜ਼ਿਆਦਾ ਦੇਖਿਆ ਵੀ ਇਹੀ ਗਿਆ
ਮੋਦੀ ਦੇ 30 ਅਗਸਤ ਨੂੰ ਕੀਤੀ ਗਈ ਮਨ ਕੀ ਬਾਤ ਦੇ ਵੀਡੀਓ ਨੂੰ ਭਾਵੇ ਹੀ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਡਿਸਲਾਈਕਸ ਮਿਲੇ ਹੋਣ ਪਰ ਸਭ ਤੋਂ ਜ਼ਿਆਦਾ ਵਿਊਜ਼ ਵੀ ਇਸ ਵੀਡੀਓ 'ਤੇ ਆਏ ਹਨ। ਭਾਜਪਾ ਦੇ ਯੂ-ਟਿਊਬ ਚੈਨਲ 'ਤੇ ਅਪਲੋਡ ਇਸ ਵੀਡੀਓ ਨੂੰ 17 ਲੱਖ ਤੋਂ ਜ਼ਿਆਦਾ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ।

ਇਸ ਤੋਂ ਪਹਿਲਾਂ ਇਸ ਸਾਲ ਮਾਰਚ 'ਚ ਮੋਦੀ ਨੇ ਜਦੋਂ ਮਨ ਕੀ ਬਾਤ ਕੀਤੀ ਸੀ, ਤੱਦ 2.76 ਲੱਖ ਤੋਂ ਜ਼ਿਆਦਾ ਵਿਊਜ਼ ਆਏ ਸਨ। ਉਸ ਸਮੇਂ ਮੋਦੀ ਨੇ ਲਾਕਡਾਊਨ ਲਗਾਉਣ 'ਤੇ ਦੇਸ਼ ਤੋਂ ਮੁਆਫੀ ਮੰਗੀ ਸੀ। ਉਸ ਸਮੇਂ ਮੋਦੀ ਨੇ ਕਿਹਾ ਸੀ, ਲਾਕਡਾਊਨ ਤੋਂ ਗਰੀਬਾਂ ਨੂੰ ਪ੍ਰੇਸ਼ਾਨੀ ਹੋਈ ਪਰ 130 ਕਰੋੜ ਆਬਾਦੀ ਵਾਲੇ ਇਸ ਦੇਸ਼ ਦੇ ਕੋਲ ਕੋਰੋਨਾ ਤੋਂ ਬਚਣ ਦਾ ਹੋਰ ਕੋਈ ਚਾਰਾ ਨਹੀਂ ਸੀ।
 


Inder Prajapati

Content Editor

Related News