ਪਿਤਾ ਦੀ ਝਿੜਕ ਤੋਂ ਦੁਖ਼ੀ ਵਿਦਿਆਰਥਣ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

Sunday, Mar 14, 2021 - 04:01 PM (IST)

ਪਿਤਾ ਦੀ ਝਿੜਕ ਤੋਂ ਦੁਖ਼ੀ ਵਿਦਿਆਰਥਣ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਦੇਵਰੀਆ- ਉੱਤਰ ਪ੍ਰਦੇਸ਼ 'ਚ ਦੇਵਰੀਆ ਦੇ ਤਰਕੁਲਵਾ ਖੇਤਰ 'ਚ ਪਿਤਾ ਦੀ ਝਿੜਕ ਤੋਂ ਨਾਰਾਜ਼ ਇਕ ਵਿਦਿਆਰਥਣ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਤਰਕੁਲਵਾ ਦੇ ਥਾਣਾ ਇੰਚਾਰਜ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਇਲਾਕੇ ਦੇ ਕੈਥਵਲੀਆ ਵਾਸੀ ਭੀਸ਼ਮ ਸਿੰਘ ਦੀ 17 ਸਾਲਾ ਧੀ ਰੀਮ ਸਿੰਘ ਇੰਟਰਮੀਡੀਏਟ 'ਚ ਪੜ੍ਹਦੀ ਸੀ। ਸ਼ਨੀਵਾਰ ਨੂੰ ਪਿਤਾ ਤੋਂ ਉਹ ਕੰਪਿਊਟਰ ਕੋਰਸ ਕਰਨ ਲਈ ਪੈਸੇ ਦੀ ਮੰਗ ਕਰ ਰਹੀ ਸੀ।

ਇਹ ਵੀ ਪੜ੍ਹੋ : ਕਾਲੇ ਰੰਗ ਤੋਂ ਪਰੇਸ਼ਾਨ ਵਿਦਿਆਰਥੀ ਨੇ 15ਵੀਂ ਮੰਜ਼ਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ

ਉਨ੍ਹਾਂ ਦੱਸਿਆ ਕਿ ਭੀਸ਼ਮ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰਦੇ ਹੋਏ ਧੀ ਨੂੰ ਝਿੜਕ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਿਤਾ ਦੀ ਝਿੜਕ ਤੋਂ ਨਾਰਾਜ਼ ਰੀਮਾ ਨੇ ਸ਼ਨੀਵਾਰ ਰਾਤ ਪਰਿਵਾਰ ਵਾਲਿਆਂ ਦੇ ਸੌਣ ਤੋਂ ਬਾਅਦ ਕਮਰੇ 'ਚ ਛੱਤ ਦੇ ਕੁੰਡੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲੇ ਸਵੇਰੇ ਉੱਠੇ ਤਾਂ ਉਸ ਦੀ ਲਾਸ਼ ਫਾਹੇ ਲਟਕੀ ਮਿਲੀ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪੁਲਸ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਦਿੱਲੀ : 2 ਬੱਚਿਆਂ ਦਾ ਕਤਲ ਕਰ ਮਾਂ ਨੇ ਕੀਤੀ ਖ਼ੁਦਕੁਸ਼ੀ, ਫਾਹੇ ਨਾਲ ਲਟਕੀਆਂ ਮਿਲੀਆਂ ਲਾਸ਼ਾਂ


author

DIsha

Content Editor

Related News