ਵਿਦਿਆਰਥੀ ਨੂੰ ਲੋਹੇ ਦੀ ਵਸਤੂ ਨਾਲ ਦਾਗ਼ਿਆ, ਮਦਰਸਾ ਟੀਚਰ ਗ੍ਰਿਫ਼ਤਾਰ
Saturday, Nov 09, 2024 - 05:50 PM (IST)
ਨੈਸ਼ਨਲ ਡੈਸਕ- ਇਕ ਵਿਦਿਆਰਥੀ ਨੂੰ ਲੋਹੇ ਦੀ ਵਸਤੂ ਨਾਲ ਦਾਗ਼ਣ ਨੂੰ ਲੈ ਕੇ ਇਕ ਮਦਰਸਾ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮਾਮਲਾ ਕੇਰਲ ਦੇ ਕਨੂੰਰ ਜ਼ਿਲ੍ਹੇ ਦਾ ਹੈ। ਪੁਲਸ ਨੇ ਦੱਸਿਆ ਕਿ ਗੁਆਂਢੀ ਮਲਪੁਰਮ ਜ਼ਿਲ੍ਹਾ ਸਥਿਤ ਤਨੂਰ ਦੇ ਰਹਿਣ ਵਾਲੇ ਉਮਰ ਅਸ਼ਰਫੀ 'ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਵਿਦਿਆਰਥੀ ਦੇ ਗੁਪਤ ਅੰਗ 'ਚ ਮਿਰਚ ਪਾਊਡਰ ਪਾਇਆ। ਪੁਲਸ ਨੇ ਦੱਸਿਆ ਕਿ ਮਦਰਸਾ ਅਧਿਆਪਕ ਨੇ ਉਸ ਦੀ ਆਗਿਆ ਦੀ ਉਲੰਘਣਾ ਕੀਤੇ ਜਾਣ 'ਤੇ ਇਹ ਬੇਰਹਿਮੀ ਕੀਤੀ।
ਇਹ ਵੀ ਪੜ੍ਹੋ : ਬਿਨਾਂ ਮੰਗੇ ਦਾਜ ਮਿਲਣ 'ਤੇ ਕੋਰਟ ਪੁੱਜਾ ਜਵਾਈ, ਫਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ
ਹਾਲ 'ਚ ਇਸ ਸੰਬੰਧ 'ਚ ਵਿਦਿਆਰਥੀ ਵਲੋਂ ਪੁਲਸ 'ਚ ਸ਼ਿਕਾਇਤ ਦਾਇਰ ਕੀਤੇ ਜਾਣ ਤੋਂ ਬਾਅਦ ਦੋਸ਼ੀ ਅਧਿਆਪਕ ਰਾਜ ਤੋਂ ਫਰਾਰ ਹੋ ਗਿਆ ਅਤੇ ਉਹ ਕਰਨਾਟਕ ਅਤੇ ਤਾਮਿਲਨਾਡੂ 'ਚ ਵੱਖ-ਵੱਖ ਸਥਾਨਾਂ 'ਤੇ ਲੁੱਕ ਕੇ ਰਹਿ ਰਿਹਾ ਸੀ। ਪੁਲਸ ਨੂੰ ਵੀਰਵਾਰ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਅਧਿਆਪਕ ਤਾਮਿਲਨਾਡੂ ਦੇ ਕੋਇੰਬਟੂਰ ਤੋਂ ਆਪਣੇ ਗ੍ਰਹਿ ਜ਼ਿਲ੍ਹੇ 'ਚ ਆ ਰਿਹਾ ਹੈ, ਜਿਸ ਤੋਂ ਬਾਅਦ ਇਕ ਟੀਮ ਤਨੂਰ ਪਹੁੰਚੀ ਅਤੇ ਉਸ ਦੇ ਆਉਣ ਦਾ ਇੰਤਜ਼ਾਰ ਕੀਤਾ। ਹਾਲਾਂਕਿ ਪੁਲਸ ਨੂੰ ਦੇਖ ਕੇ ਅਸ਼ਰਫੀ ਦੌੜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਨੂੰ ਫੜ ਲਿਆ ਗਿਆ। ਕਨੰਵਮ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਅਸ਼ਰਫੀ ਨੂੰ ਇੱਥੇ ਇਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਸ਼ੁੱਕਰਵਾਰ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8