ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

Friday, May 01, 2026 - 12:18 AM (IST)

ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

ਲਖਨਊ- ਉੱਤਰ ਪ੍ਰਦੇਸ਼ ’ਚ ਦੂਜੇ ਦਿਨ ਵੀ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਅਸਰ ਜਾਰੀ ਰਿਹਾ, ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਹੋਇਆ ਅਤੇ ਵੱਖ-ਵੱਖ ਜ਼ਿਲਿਆਂ ’ਚ ਕੁੱਲ 14 ਲੋਕਾਂ ਦੀ ਮੌਤ ਹੋ ਗਈ। ਵੀਰਵਾਰ ਨੂੰ ਗਾਜ਼ੀਆਬਾਦ, ਨੋਇਡਾ ਅਤੇ ਲਲਿਤਪੁਰ ਸਮੇਤ ਕਈ ਜ਼ਿਲਿਆਂ ’ਚ ਤੇਜ਼ ਹਨੇਰੀ ਦੇ ਨਾਲ ਭਾਰੀ ਗੜੇਮਾਰੀ ਹੋਈ, ਜਦਕਿ ਆਗਰਾ, ਕਾਨਪੁਰ ਅਤੇ ਮਥੁਰਾ ਸਮੇਤ ਹੋਰ ਖੇਤਰਾਂ ’ਚ ਮੀਂਹ ਦਰਜ ਕੀਤਾ ਗਿਆ। ਬੀਤੇ 24 ਘੰਟਿਆਂ ’ਚ ਹਨੇਰੀ-ਮੀਂਹ ਨਾਲ ਸਭ ਤੋਂ ਵੱਧ ਮੌਤਾਂ ਸੁਲਤਾਨਪੁਰ ’ਚ ਹੋਈਆਂ, ਜਦਕਿ ਅਯੁੱਧਿਆ, ਅਮੇਠੀ, ਗਾਜ਼ੀਪੁਰ ਅਤੇ ਪ੍ਰਯਾਗਰਾਜ ’ਚ ਵੀ ਜਾਨੀ ਨੁਕਸਾਨ ਹੋਇਆ ਹੈ। 

ਹਨੇਰੀ-ਤੂਫ਼ਾਨ ਕਾਰਨ ਕਈ ਥਾਵਾਂ ’ਤੇ ਰੁੱਖ ਅਤੇ ਬਿਜਲੀ ਦੇ ਖੰਭੇ ਉਖੜ ਗਏ ਅਤੇ ਕੱਚੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ। ਪ੍ਰਯਾਗਰਾਜ ’ਚ ਤੇਜ਼ ਹਵਾ ਨਾਲ ਰੁੱਖ ਜੜੋਂ ਉਖੜ ਗਿਆ, ਜਦਕਿ ਕੁਝ ਥਾਵਾਂ ’ਤੇ ਪੀਪਾ ਪੁਲ ਦੇ ਰੁੜਨ ਦੀ ਵੀ ਖ਼ਬਰ ਹੈ।

ਮੌਸਮ ਵਿਭਾਗ ਅਨੁਸਾਰ, ਸੂਬੇ ਦੇ 68 ਜ਼ਿਲਿਆਂ ’ਚ ਹਨੇਰੀ-ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਅਗਲੇ 5 ਦਿਨਾਂ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਮੀਂਹ ਤੇ ਗੜੇਮਾਰੀ ਕਾਰਨ ਤਾਪਮਾਨ ’ਚ 4-5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ।


author

Rakesh

Content Editor

Related News