ਗੁਜਰਾਤ-ਮੁੰਬਈ ’ਚ ਤੂਫ਼ਾਨ ਤੇ ਮੀਂਹ ਦਾ ਕਹਿਰ, 8 ਲੋਕਾਂ ਦੀ ਮੌਤ

Thursday, Sep 26, 2024 - 06:31 PM (IST)

ਗੁਜਰਾਤ-ਮੁੰਬਈ ’ਚ ਤੂਫ਼ਾਨ ਤੇ ਮੀਂਹ ਦਾ ਕਹਿਰ, 8 ਲੋਕਾਂ ਦੀ ਮੌਤ

ਨਵੀਂ ਦਿੱਲੀ (ਏਜੰਸੀਆਂ) : ਮੁੰਬਈ ਅਤੇ ਗੁਜਰਾਤ ’ਚ ਪਿਛਲੇ 24 ਘੰਟਿਆਂ ’ਚ ਤੂਫ਼ਾਨ ਅਤੇ ਮੀਂਹ ਕਾਰਨ 8 ਵਿਅਕਤੀਆਂ ਦੀ ਜਾਨ ਚਲੀ ਗਈ। ਮੁੰਬਈ ’ਚ ਬੁੱਧਵਾਰ ਸ਼ਾਮ ਨੂੰ 5 ਘੰਟਿਆਂ ’ਚ 3.9 ਇੰਚ ਤੋਂ ਵੱਧ ਮੀਂਹ ਪਿਆ। ਸੜਕਾਂ ’ਤੇ ਪਾਣੀ ਭਰ ਗਿਆ ਅਤੇ ਲੋਕ ਜਾਮ ’ਚ ਫਸ ਗਏ। ਮੁੰਬਈ ਹਵਾਈ ਅੱਡੇ ’ਤੇ 14 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ। ਇਥੇ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ, ਇਨ੍ਹਾਂ ’ਚੋਂ ਇਕ ਔਰਤ ਦੀ ਮੌਤ ਮੈਨਹੋਲ ’ਚ ਡਿੱਗਣ ਨਾਲ ਹੋਈ। ਮੁੰਬਈ, ਠਾਣੇ, ਪਾਲਘਰ, ਪੁਣੇ ਅਤੇ ਪਿੰਪਰੀ-ਚਿੰਚਵੜ ’ਚ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਕਰ ਦਿੱਤੀ ਗਈ। 

ਇਹ ਵੀ ਪੜ੍ਹੋ ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ

ਦੱਸ ਦੇਈਏ ਕਿ ਪੁਣੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹੋਣੀ ਸੀ ਪਰ ਗਰਾਉਂਡ ’ਚ ਪਾਣੀ ਭਰ ਜਾਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ। ਓਧਰ, ਗੁਜਰਾਤ ਦੇ ਸੂਰਤ ’ਚ ਬੁੱਧਵਾਰ ਸ਼ਾਮ 2 ਘੰਟਿਆਂ ’ਚ 2 ਇੰਚ ਮੀਂਹ ਪਿਆ। ਕਦਰਸਾ ਅਤੇ ਸੰਗਰਾਮਪੁਰਾ ਇਲਾਕੇ ’ਚ ਨਹਿਰਾਂ ’ਚ ਹੜ੍ਹ ਆ ਗਿਆ। ਬੱਚੇ ਸਕੂਲਾਂ ’ਚ ਫਸ ਗਏ, ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਨੇ ਬਾਹਰ ਕੱਢਿਆ। ਗੁਜਰਾਤ ’ਚ ਅਗਲੇ ਚਾਰ ਦਿਨਾਂ ਤੱਕ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਓਡਿਸ਼ਾ ’ਚ ਕਈ ਇਲਾਕਿਆਂ ’ਚ ਪਿਛਲੇ 24 ਘੰਟਿਆਂ ਤੋਂ ਮੀਂਹ ਪੈ ਰਿਹਾ ਹੈ। ਪੁਰੀ ’ਚ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕੋਨਾਰਕ ਸੂਰਜ ਮੰਦਰ ਦੇ ਕੰਪਲੈਕਸ ਵਿਚ ਪਾਣੀ ਭਰ ਗਿਆ।

ਇਹ ਵੀ ਪੜ੍ਹੋ ਰੀਲ ਬਣਾਉਣ ਦੇ ਚੱਕਰ ਕੁੜੀ ਨੇ ਸੜਕ 'ਤੇ ਟੱਪੇ ਹੱਦਾਂ ਬੰਨੇ, ਵਾਇਰਲ ਵੀਡੀਓ 'ਤੇ ਮੰਤਰੀ ਨੇ ਕਰ 'ਤੀ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News