ਵਾਤਾਵਰਣ ਮੰਤਰਾਲੇ ਨੇ ਹਿਮਾਚਲ ''ਚ ਚਿੰਨ੍ਹਿਤ ਕੀਤੇ ਦੂਸ਼ਿਤ ਸਥਾਨ

09/19/2019 6:00:09 PM

ਸ਼ਿਮਲਾ— ਹਿਮਾਚਲ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਬੱਦੀ 'ਚ ਦੂਸ਼ਿਤ ਥਾਂਵਾਂ ਨੂੰ ਸੁਧਾਰਨ ਲਈ ਇਕ ਯੋਜਨਾ ਤਿਆਰ ਕਰੇ। ਇੱਥੇ ਮਿੱਟੀ, ਹਵਾ ਅਤੇ ਪਾਣੀ 'ਚ ਜਿੰਕ, ਤਾਂਬੇ ਵਰਗੇ ਖਤਰਨਾਕ ਖਣਿਜ ਪਦਾਰਥਾਂ ਦੇ ਨਿਸ਼ਾਨ ਪਾਏ ਗਏ ਹਨ। ਇਹ ਉਨ੍ਹਾਂ 55 ਅਜਿਹੇ ਦੂਸ਼ਿਤ ਥਾਂਵਾਂ 'ਚੋਂ ਇਕ ਹੈ, ਜਿਸ ਨੂੰ ਕੇਂਦਰੀ ਵਾਤਾਵਰਣ ਮੰਤਰਾਲੇ ਵਲੋਂ ਸੂਚੀਬੱਧ ਕੀਤਾ ਗਿਆ ਹੈ। ਮੰਤਰਾਲੇ ਨੇ ਹਿਮਾਚਲ ਦੇ ਉਦਯੋਗਿਕ ਨਗਰਾਂ, ਕਾਲਾ ਅੰਬ, ਪਰਵਾਨੂੰ ਅਤੇ ਬੱਦੀ 'ਚ 5 ਹੋਰ ਥਾਂਵਾਂ ਨੂੰ ਦੂਸ਼ਿਤ ਚਿੰਨ੍ਹਿਤ ਕੀਤਾ ਹੈ, ਜਿਸ 'ਚ ਕੇਡਮੀਯਮ, ਕੀਟਨਾਸ਼ਕ ਅਤੇ ਦੂਜੇ ਖਤਰਨਾਕ ਰਸਾਇਣ  ਪਾਏ ਗਏ ਹਨ।

ਪਰਵਾਨੂੰ 'ਚ ਰਿਹਾਇਸ਼ੀ ਇਲਾਕੇ ਵੀ ਸਥਿਤ ਹਨ, ਇੱਥੇ ਕੋਸ਼ਲਿਆ ਨਦੀ ਵਗਦੀ ਹੈ। ਉੱਥੇ ਹੀ ਕਾਲਾ ਅੰਬ ਨਾਲ ਮਾਰਕੰਡਾ ਨਦੀ ਅਤੇ ਬੱਦੀ 'ਚ ਸੰਦੋਲੀ ਨਾਲਾ ਵਗਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਵਲੋਂ ਉਪਲੱਬਧ ਕਰਵਾਈ ਗਈ ਸੂਚੀ ਅਨੁਸਾਰ ਘੱਟੋ-ਘੱਟ 2 ਥਾਂਵਾਂ 'ਤੇ ਪਾਣੀ ਭਰਿਆ ਹੋਇਆ ਹੈ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ 6 ਮਹੀਨੇ ਦੇ ਅੰਦਰ ਖਰਾਬ ਪਾਣੀ ਵਾਲੇ ਖੇਤਰਾਂ ਨੂੰ ਸਾਫ਼ ਕਰਨ। ਇਹ ਮਾਮਲਾ ਪਹਿਲਾਂ ਵੀ ਐੱਨ.ਜੀ.ਟੀ. ਕੋਲ ਹੈ।

ਰਾਜ ਕੰਟਰੋਲ ਬੋਰਡ ਨੂੰ ਦੱਸਿਆ ਗਿਆ ਹੈ ਕਿ ਉਹ ਸੰਭਾਵਿਤ ਥਾਂਵਾਂ ਦੀ ਪਛਾਣ ਕਰੇ ਅਤੇ ਹਾਲਾਤ ਸੁਧਾਰੇ। ਇਸ ਤੋਂ ਪਹਿਲਾਂ ਵੀ ਸੀ.ਪੀ.ਸੀ.ਬੀ. ਅਤੇ ਆਈ.ਆਈ.ਟੀ. ਕਾਨਪੁਰ 'ਚ ਵੀ ਕਾਰਸੋਨਿਕ ਰਸਾਇਣ ਪਾਏ ਗਏ ਸਨ। ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਆਦਿੱਤਿਯ ਨੇਗੀ ਨੇ ਕਿਹਾ ਕਿ ਖਤਰਨਾਕ ਕੂੜੇ ਨੂੰ ਸਾਫ਼ ਕਰਨ ਲਈ ਕਾਰਜ ਯੋਜਨਾ ਤਿਆਰ ਕੀਤੀ ਜਾ ਰਹੀ ਹੈ।


DIsha

Content Editor

Related News