ਮਾਤਾ ਵੈਸ਼ਨੋ ਦੇਵੀ ਭਵਨ ’ਚ ਹੁਣ ਨਹੀਂ ਹੋਵੇਗੀ ਭਾਜੜ ਵਰਗੀ ਘਟਨਾ, ਦਸੰਬਰ ਤੱਕ ਮਿਲੇਗੀ ਇਹ ਵੱਡੀ ਸਹੂਲਤ

Sunday, Aug 28, 2022 - 04:17 PM (IST)

ਮਾਤਾ ਵੈਸ਼ਨੋ ਦੇਵੀ ਭਵਨ ’ਚ ਹੁਣ ਨਹੀਂ ਹੋਵੇਗੀ ਭਾਜੜ ਵਰਗੀ ਘਟਨਾ, ਦਸੰਬਰ ਤੱਕ ਮਿਲੇਗੀ ਇਹ ਵੱਡੀ ਸਹੂਲਤ

ਕਟੜਾ (ਅਮਿਤ)– ਮਾਤਾ ਵੈਸ਼ਨੋ ਦੇਵੀ ਭਵਨ ’ਚ ਨਵੇਂ ਸਾਲ ਮੌਕੇ ਮਚੀ ਭਾਜੜ ਮਗਰੋਂ ਸ਼ਰਧਾਲੂਆਂ ਦੀ ਸਹੂਲਤ ਲਈ ਸ਼ਰਾਈਨ ਬੋਰਡ ਵਲੋਂ ਗੇਟ ਨੰਬਰ-3 ਕੋਲ ਸਕਾਈ ਵਾਕ ਵੇਅ (sky walk way) ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਤਾਂ ਕਿ ਅਜਿਹੇ ਹਾਦਸੇ ਭਵਨ ’ਚ ਮੁੜ ਨਾ ਵਾਪਰਨ। ਇਸ ਸਕਾਈ ਵਾਕ ਵੇਅ ਨਿਰਮਾਣ ਦਾ ਜ਼ਿੰਮਾ CPWD ਜ਼ਰੀਏ ਇਕ ਪ੍ਰਾਈਵੇਟ ਕੰਪਨੀ NRC ਨੂੰ ਦਿੱਤਾ ਗਿਆ ਹੈ। NRC ਕੰਪਨੀ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਆਉਣ ਵਾਲੇ ਦਸੰਬਰ ਮਹੀਨੇ ਤੱਕ ਉਕਤ ਸਕਾਈ ਵੇਅ ਦਾ ਨਿਰਮਾਣ ਕੰਮ ਮੁਕੰਮਲ ਹੋ ਜਾਵੇਗਾ ਅਤੇ ਸ਼ਰਧਾਲੂਆਂ ਦੀ ਆਵਾਜਾਈ ਬਹਾਲ ਹੋਵੇਗੀ।

ਇਹ ਵੀ ਪੜ੍ਹੋ- ਬਿਹਾਰ ’ਚ ‘ਭ੍ਰਿਸ਼ਟ ਇੰਜੀਨੀਅਰ’ ਦੇ ਘਰ ਵਿਜੀਲੈਂਸ ਵਿਭਾਗ ਦਾ ਛਾਪਾ, ਕਰੋੜਾਂ ਰੁਪਏ ਬਰਾਮਦ

PunjabKesari

ਇਸ ਸਕਾਈ ਵਾਕ ਵੇਅ ਦੇ ਬਣਨ ਮਗਰੋਂ ਭਵਨ ਵੱਲ ਆਉਣ-ਜਾਣ ਦੇ ਰਸਤੇ ਵੱਖ ਹੋਣਗੇ ਅਤੇ ਨਵੇਂ ਸਾਲ ਵਾਂਗ ਮਾਤਾ ਵੈਸ਼ਨੋ ਦੇਵੀ ਭਵਨ ’ਚ ਮਚੀ ਭਾਜੜ ਵਰਗੀਆਂ ਘਟਨਾਵਾਂ ’ਤੇ ਰੋਕ ਲਾਈ ਜਾ ਸਕੇਗੀ। ਆਧੁਨਿਕ ਸਹੂਲਤਾਂ ਨਾਲ ਲੈੱਸ ਇਸ ਸਕਾਈ ਵਾਕ ਵਿਚ 50 ਸ਼ਰਧਾਲੂਆਂ ਲਈ ਬੈਠਣ ਦੀ ਵਿਵਸਥਾ ਸੈਲਫੀ ਪੁਆਇੰਟ ਸਮੇਤ ਹੋਰ ਸਹੂਲਤਾਂ ਹੋਣਗੀਆਂ। ਅਧਿਕਾਰੀਆਂ ਮੁਤਾਬਕ ਇਕ ਸਮੇਂ ’ਚ ਇਸ ਸਕਾਈ ਵਾਕ ਜ਼ਰੀਏ 6,000 ਸ਼ਰਧਾਲੂ ਦਰਸ਼ਨਾਂ ਲਈ ਜਾ  ਸਕਣਗੇ।

ਇਹ ਵੀ ਪੜ੍ਹੋ- PM ਮੋਦੀ ਨੇ ‘ਸਮਰਿਤੀ ਵਨ ਸਮਾਰਕ’ ਦਾ ਕੀਤਾ ਉਦਘਾਟਨ, 2001 ਦੇ ਭੂਚਾਲ ਦੁਖਾਂਤ ਦੀ ਕਹਾਣੀ ਹੈ ਦਰਜ

PunjabKesari

ਓਧਰ NRC ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਸਕਾਈ ਵਾਕ ਆਧੁਨਿਕ ਤਕਨੀਕ ਦੀ ਤਰਜ਼ ’ਤੇ ਬਣਾਇਆ ਗਿਆ ਹੈ। ਜਿਸ ’ਤੇ ਬਰਫ਼, ਤੇਜ਼ ਹਵਾਵਾਂ ਸਮੇਤ ਮੀਂਹ ਦਾ ਵੀ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਸ ਨੂੰ ਚਾਰੋਂ ਪਾਸਿਓਂ ਕਵਰ ਕੀਤਾ ਗਿਆ ਹੈ। ਸ਼ਰਧਾਲੂ ਬਿਨਾਂ ਕਿਸੇ ਰੁਕਾਵਟ ਦੇ ਇਸ ਤੋਂ ਲੰਘ ਕੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਦੀਆਂ ਦੇ ਦਿਨਾਂ ’ਚ ਭਵਨ ’ਤੇ ਬਰਫ਼ ਪੈਂਦੀ ਹੈ, ਜਿਸ ਕਾਰਨ ਠੰਡ ਵੱਧ ਜਾਂਦੀ ਹੈ, ਇਸ ਨੂੰ ਵੇਖਦੇ ਹੋਏ ਸਬੰਧਤ ਕੰਪਨੀ ਵਲੋਂ ਇਸ ਦੇ ਫਲੋਰ ਨੂੰ ਵੀ ਲੱਕੜ ਦਾ ਬਣਾਇਆ ਜਾ ਰਿਹਾ ਹੈ। ਨੰਗੇ ਪੈਰੀਂ ਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਕੁਝ ਹੱਦ ਤੱਕ ਠੰਡ ਤੋਂ ਨਿਜ਼ਾਤ ਮਿਲ ਸਕੇਗੀ।

ਇਹ ਵੀ ਪੜ੍ਹੋ- ...ਜਦੋਂ ਸੰਸਦ ’ਚ ਗੁਲਾਮ ਨਬੀ ਆਜ਼ਾਦ ਲਈ ਰੋ ਪਏ ਸਨ PM ਮੋਦੀ, ਜਾਣੋ ਭਾਸ਼ਣ ’ਚ ਕੀ ਬੋਲੇ ਸਨ

ਦੱਸ ਦੇਈਏ ਕਿ ਇਸ ਸਮੇਂ ਮਾਤਾ ਵੈਸ਼ਨੋ ਦੇਵੀ ਭਵਨ ਦੇ ਗੇਟ ਨੰਬਰ-3 ਨੇੜੇ ਆਉਣ-ਜਾਣ ਵਾਲੇ ਸ਼ਰਧਾਲੂਆਂ ਲਈ ਇਕ ਹੀ ਰਸਤਾ ਹੈ। ਜਿਸ ਕਾਰਨ ਗੇਟ ਨੰਬਰ-3 ਦੇ ਕੋਲ ਅਕਸਰ ਹੀ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲਦੀ ਹੈ। ਸ਼ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਬਣਾਈ ਜਾ ਰਹੀ ਸਕਾਈ ਵਾਕ ਦੇ ਨਿਰਮਾਣ ਤੋਂ ਬਾਅਦ ਇੱਥੇ ਦਾਖਲੇ ਅਤੇ ਬਾਹਰ ਜਾਣ ਦੇ ਰਸਤੇ ਵੱਖਰੇ ਹੋਣਗੇ ਅਤੇ ਗੇਟ ਨੰਬਰ-3 ਨੇੜੇ ਭੀੜ ਵੀ ਕਾਫੀ ਹੱਦ ਤੱਕ ਘੱਟ ਜਾਵੇਗੀ।


 


author

Tanu

Content Editor

Related News