ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਰਾਹੁਲ ਦੇ ਲੋਕ ਸਭਾ ''ਚ ਦਿੱਤੇ ਭਾਸ਼ਣ ਦੀ ਕੀਤੀ ਤਾਰੀਫ਼

Thursday, Feb 03, 2022 - 04:05 PM (IST)

ਚੇਨਈ (ਭਾਸ਼ਾ)- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਾਟਲਿਨ ਨੇ ਲੋਕ ਸਭਾ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਦਿੱਤੇ ਗਏ 'ਦਮਦਾਰ' ਭਾਸ਼ਣ ਲਈ ਵੀਰਵਾਰ ਨੂੰ ਉਨ੍ਹਾਂ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਕਾਂਗਰਸ ਸੰਸਦ ਮੈਂਬਰ ਨੇ ਤਮਿਲ ਭਾਈਚਾਰੇ ਵਲੋਂ ਲੰਬੇ ਸਮੇਂ ਤੋਂ ਦਿੱਤੇ ਜਾ ਰਹੇ ਤਰਕਾਂ ਨੂੰ ਸੰਸਦ 'ਚ ਆਵਾਜ਼ ਦਿੱਤੀ ਹੈ। ਦਰਮੁਕ ਮੁਖੀ ਨੇ ਟਵਿੱਟਰ 'ਤੇ ਜਾਰੀ ਇਕ ਪੋਸਟ 'ਚ ਸੰਸਦ 'ਚ ਦਿੱਤੇ ਗਏ ਭਾਸ਼ਣ ਲਈ ਰਾਹੁਲ ਦਾ ਸਾਰੇ ਤਮਿਲ ਨਾਗਰਿਕਾਂ ਵਲੋਂ ਆਭਾਰ ਜਤਾਇਆ।

ਇਹ ਵੀ ਪੜ੍ਹੋ : ਲੋਕ ਸਭਾ 'ਚ ਸਪੀਕਰ ਓਮ ਬਿਰਲਾ ਨੇ ਲਾਈ ਰਾਹੁਲ ਗਾਂਧੀ ਦੀ ਕਲਾਸ! ਦਿੱਤੀ ਇਹ ਨਸੀਹਤ

ਉਨ੍ਹਾਂ ਨੇ ਲਿਖਿਆ,''ਪ੍ਰਿਯ ਰਾਹੁਲ ਗਾਂਧੀ, ਭਾਰਤੀ ਸੰਵਿਧਾਨ ਦੇ ਵਿਚਾਰ ਨੂੰ ਜ਼ਬਰਦਸਤ ਤਰੀਕੇ ਨਾਲ ਜ਼ਾਹਰ ਕਰਨ ਲਈ ਸੰਸਦ 'ਚ ਦਿੱਤੇ ਦਮਦਾਰ ਭਾਸ਼ਣ ਲਈ ਮੈਂ ਸਾਰੇ ਤਮਿਲਾਂ ਵਲੋਂ ਤੁਹਾਡਾ ਧੰਨਵਾਦ ਕਰਦਾ ਹਾਂ। ਤੁਸੀਂ ਸੰਸਦ 'ਚ ਤਮਿਲਾਂ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਤਰਕਾਂ ਨੂੰ ਆਵਾਜ਼ ਦਿੱਤੀ ਹੈ, ਜਿਨ੍ਹਾਂ ਦੇ ਆਤਮ ਸਨਮਾਨ ਨੂੰ ਮਹੱਤਵ ਦੇਣ ਵਾਲੀ ਸੰਸਕ੍ਰਿਤੀ ਅਤੇ ਡੂੰਘੀ ਰਾਜਨੀਤਕ ਜੜ੍ਹਾਂ ਹਨ।'' ਰਾਹੁਲ ਨੇ ਬੁੱਧਵਾਰ ਨੂੰ ਕੇਂਦਰ 'ਚ ਸੱਤਾਧਾਰੀ ਭਾਜਪਾ 'ਤੇ ਹਮਲਾ ਕਰਦੇ ਹੋਏ ਦੋਸ਼ ਲਗਾਇਆ ਸੀ ਕਿ ਪਾਰਟੀ ਦੇਸ਼ 'ਚ 'ਰਾਜਸ਼ਾਹੀ ਦੇ ਸ਼ਾਸਨ' ਦੇ ਵਿਚਾਰ ਨੂੰ ਵਾਪਸ ਲੈ ਆਈ ਹੈ, ਜਿਸ 'ਚ 1947 'ਚ ਖ਼ਤਮ ਕਰ ਦਿੱਤਾ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News