ਯੇਦੀਯੁਰੱਪਾ ਦੇ ਬੇਟੇ ਦੇ ਨਾਂ ’ਤੇ ਠੱਗੀ ਕਰਨ ਵਾਲਾ ਗ੍ਰਿਫਤਾਰ
Saturday, Jul 03, 2021 - 04:54 AM (IST)
![ਯੇਦੀਯੁਰੱਪਾ ਦੇ ਬੇਟੇ ਦੇ ਨਾਂ ’ਤੇ ਠੱਗੀ ਕਰਨ ਵਾਲਾ ਗ੍ਰਿਫਤਾਰ](https://static.jagbani.com/multimedia/2021_7image_04_49_086166980sd.jpg)
ਬੇਂਗਲੁਰੂ - ਕੇਂਦਰੀ ਅਪਰਾਧ ਸ਼ਾਖਾ ਪੁਲਸ ਨੇ ਕਰਨਾਟਕ ਦੇ ਸਮਾਜ ਕਲਿਆਣ ਮੰਤਰੀ ਬੀ. ਸ਼੍ਰੀਰਾਮੁਲੁ ਅਤੇ ਮੁੱਖ ਮੰਤਰੀ ਯੇਦੀਯੁਰੱਪਾ ਦੇ ਬੇਟੇ ਬੀ.ਵਾਈ. ਵਿਜਯੇਂਦਰ ਦੇ ਕਰੀਬੀ ਹੋਣ ਦਾ ਦਾਅਵਾ ਕਰਨ ਪਿੱਛੋਂ ਕਈ ਵਪਾਰੀਆਂ ਅਤੇ ਠੇਕੇਦਾਰਾਂ ਨੂੰ ਠੱਗਣ ਦੇ ਦੋਸ਼ ਹੇਠ ਬੇਲਾਰੀ ਜ਼ਿਲੇ ਦੇ ਇਕ ਵਿਅਕਤੀ ਰਾਜੰਨਾ ਉਰਫ ਰਾਜੂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਖੁਦ ਨੂੰ ਸ਼੍ਰੀਰਾਮੁਲੁ ਦਾ ਪੀ.ਏ. ਵੀ ਦੱਸਦਾ ਸੀ। ਪੁਲਸ ਨੇ ਮੁਲਜ਼ਮ ਦੀਆਂ ਕੁਝ ਅਜਿਹੀਆਂ ਤਸਵੀਰਾਂ ਬਰਾਮਦ ਕੀਤੀਆਂ ਹਨ ਜਿਨ੍ਹਾਂ ’ਚ ਉਹ ਮੰਤਰੀ ਨਾਲ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- ਗੁਆਂਢੀਆਂ ਦੇ ਉੱਡੇ ਹੋਸ਼, ਘਰ 'ਚ ਪੱਖੇ ਨਾਲ ਲਟਕਦੀ ਮਿਲੀ ਨੌਜਵਾਨ ਦੀ ਗਲੀ ਸੜੀ ਲਾਸ਼
ਇਸ ਸੰਬਧੀ ਇਕ ਆਡੀਓ ਕਲਿਪ ਵਾਇਰਲ ਹੋਈ ਜਿਸ ਵਿਚ ਮੁਲਜ਼ਮ ਵਾਰ-ਵਾਰ ਬੀ.ਵਾਈ. ਵਿਜਯੇਂਦਰ ਦਾ ਨਾਂ ਲੈਂਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਹਾਈ ਪ੍ਰੋਫਾਈਲ ਕਾਨਟ੍ਰੈਕਟ ਤਦ ਹੀ ਦਿੱਤਾ ਜਾ ਸਕਦਾ ਹੈ ਜੇ ਯੇਦੀਯੁਰੱਪਾ ਦੇ ਬੇਟੇ ਵਿਜਯੇਂਦਰ ਉਸ ਨੂੰ ਹਰੀ ਝੰਡੀ ਦੇ ਦੇਣ। ਉਸ ਪਿੱਛੋਂ ਮੁਲਜ਼ਮ ਵਲੋਂ ਵਪਾਰੀਆਂ ਕੋਲੋਂ ਮੋਟੀ ਰਕਮ ਦੀ ਮੰਗ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ- ਹੁਣ ਗਰਭਵਤੀ ਔਰਤਾਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, ਸਿਹਤ ਮੰਤਰਾਲਾ ਨੇ ਦਿੱਤੀ ਮਨਜ਼ੂਰੀ
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਜਯੇਂਦਰ ਨੇ ਇਸ ਸਬੰਧੀ ਤਿੰਨ ਦਿਨ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ। ਸ਼ੁਰੂ ’ਚ ਦੱਸਿਆ ਜਾ ਰਿਹਾ ਸੀ ਕਿ ਮੁਲਜ਼ਮ ਨੂੰ ਮੰਤਰੀ ਸ਼੍ਰੀਰਾਮੁਲੁ ਦੇ ਨਿਵਾਸ ਕੋਲੋਂ ਫੜਿਆ ਗਿਆ ਹੈ। ਬਾਅਦ ’ਚ ਪੁਲਸ ਨੇ ਦੱਸਿਆ ਕਿ ਮੁਲਜ਼ਮ ਨੂੰ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਨੇੜੇ ਸਥਿਤ ਇਕ ਹੋਟਲ ’ਚੋਂ ਗ੍ਰਿਫਤਾਰ ਕੀਤਾ ਗਿਆ। ਵਿਜਯੇਂਦਰ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਉਹ ਨਾ ਤਾਂ ਮੁਲਜ਼ਮ ਨੂੰ ਜਾਣਦਾ ਹੈ ਅਤੇ ਨਾ ਹੀ ਉਸ ਦਾ ਉਸ ਨਾਲ ਕੋਈ ਸਬੰਧ ਹੈ। ਉਨ੍ਹਾਂ ਪੁਲਸ ਨੂੰ ਸਭ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।