ਸ਼੍ਰੀਨਗਰ 'ਚ ਨੌਜਵਾਨਾਂ ਦੀ ਪਸੰਦ ਬਣੀ KFC ਫੂਡ ਚੈਨਸ, ਮਿਲ ਰਿਹਾ ਹੈ ਰੁਜ਼ਗਾਰ
Thursday, Sep 17, 2020 - 12:35 PM (IST)
ਜੰਮੂ- ਸ਼੍ਰੀਨਗਰ 'ਚ ਮਲਟੀ ਨੈਸ਼ਨਲ ਫੂਡ ਚੈਨ ਕਾਫ਼ੀ ਲੋਕਪ੍ਰਿਯ ਹੋ ਰਹੀ ਹੈ। ਨੌਜਵਾਨਾਂ ਨੂੰ ਨਵੇਂ ਸਵਾਦ ਦਾ ਚਿਕਨ ਬਣਾਉਣ ਦੀਆਂ ਇਹ ਦੁਕਾਨਾਂ ਕਾਫ਼ੀ ਪਸੰਦ ਆ ਰਹੀਆਂ ਹਨ। ਕਸ਼ਮੀਰ 'ਚ ਫ੍ਰਾਇਡ ਚਿਕਨ ਦੀਆਂ ਕਈ ਕਿਸਮਾਂ ਵੇਚਣ ਵਾਲੀ ਐੱਮ.ਐੱਨ.ਸੀ. ਕੇ.ਐੱਫ.ਸੀ. ਦੀਆਂ ਦੁਕਾਨਾਂ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਨੌਜਵਾਨਾਂ ਲਈ ਇਹ ਖਾਸ ਆਕਰਸ਼ਨ ਦਾ ਕੇਂਦਰ ਬਣ ਗਏ ਹਨ। ਦੱਸਣਯੋਗ ਹੈ ਕਿ ਘਾਟੀ 'ਚ ਕੇ.ਐੱਫ.ਸੀ. ਅਤੇ ਪਿੱਜਾ ਹਟ ਦੇ ਆਊਟਲੈਟਸ ਨੇ ਘੱਟ ਸਮੇਂ 'ਚ ਲੋਕਾਂ ਦਰਮਿਆਨ ਆਪਣੀ ਖਿੱਚ ਬਣਾਈ ਹੈ। ਇਹ ਕੰਪਨੀਆਂ ਘਰ ਤੱਕ ਖਾਣ-ਪੀਣ ਦਾ ਸਾਮਾਨ ਸਪਲਾਈ ਕਰਦੀਆਂ ਹਨ, ਇਸ ਲਈ ਨੌਜਵਾਨਾਂ ਦਰਮਿਆਨ ਇਨ੍ਹਾਂ ਦਾ ਕਰੇਜ਼ ਹੈ। ਕਸ਼ਮੀਰ 'ਚ ਸੁਰੱਖਿਆ ਕਾਰਨਾਂ ਕਰ ਕੇ ਲੋਕ ਬਿਨਾਂ ਕਾਰਨ ਬਾਹਰ ਨਿਕਲਣ ਤੋਂ ਝਿਜਕਦੇ ਹਨ।
ਕੇ.ਐੱਫ.ਸੀ. ਦੇ ਆਊਟਲੈਟਸ ਨੇ ਨੌਜਵਾਨਾਂ ਦੀਆਂ ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕਰ ਦਿੱਤਾ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਅਮਰੀਕਾ ਦੀ ਫੂਡ ਚੈਨ ਕੰਪਨੀ ਕੇ.ਐੱਫ.ਸੀ. ਨੇ ਸ਼੍ਰੀਨਗਰ 'ਚ ਆਪਣਾ ਪਹਿਲਾ ਆਊਟਲੇਟ ਖੋਲ੍ਹਿਆ ਹੈ। ਇਨ੍ਹਾਂ ਆਊਟਲੇਟਸ ਕਾਰਨ ਸਥਾਨਕ ਲੋਕਾਂ ਨੂੰ ਡਿਲਿਵਰੀ ਬੁਆਏ, ਡੈਸਕ ਅਤੇ ਰਸੋਈ 'ਚ ਨੌਕਰੀਆਂ ਮਿਲ ਰਹੀਆਂ ਹਨ। ਜੈਨੂਦੀਨ ਨਾਂ ਦੇ ਸ਼ਖਸ ਨੇ ਕਿਹਾ ਕਿ ਅਜਿਹੇ ਆਊਟਲੇਟ ਅੱਜ ਸ਼੍ਰੀਨਗਰ ਦੀ ਜ਼ਰੂਰਤ ਹਨ, ਇਸ ਕਾਰਨ ਰੁਜ਼ਗਾਰ ਦੀ ਸਮੱਸਿਆ ਵੀ ਹੱਲ ਹੁੰਦੀ ਹੈ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਨਿੱਜੀ ਖੇਤਰ ਦੀ ਮਦਦ ਨਾਲ ਕਾਫ਼ੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਨਿੱਜੀ ਕੰਪਨੀਆਂ ਨੂੰ ਉਤਸ਼ਾਹ ਦੇ ਰਹੀਆਂ ਹਨ। ਕਸ਼ਮੀਰੀ ਨਾਗਰਿਕਾਂ ਦਾ ਕਹਿਣਾ ਹੈ ਕਿ ਕੇ.ਐੱਫ.ਸੀ. ਇਕ ਇੰਟਰਨੈਸ਼ਨਲ ਬਰਾਂਡ ਹੈ। ਸ਼੍ਰੀਨਗਰ 'ਚ ਇਸ ਬ੍ਰਾਂਡ ਦੀ ਮੌਜੂਦਗੀ ਦਾ ਸੈਰ-ਸਪਾਟਾ 'ਤੇ ਸਕਾਰਾਤਮਕ ਅਸਰ ਪੈਂਦਾ ਹੈ।