ਜੰਮੂ-ਕਸ਼ਮੀਰ ਜਾਣ ਵਾਲਿਆਂ ਨੂੰ ਵੱਡਾ ਝਟਕਾ ! 15 ਦਿਨ ਬੰਦ ਰਹੇਗਾ ਏਅਰਪੋਰਟ

Tuesday, Jun 02, 2026 - 11:51 AM (IST)

ਜੰਮੂ-ਕਸ਼ਮੀਰ ਜਾਣ ਵਾਲਿਆਂ ਨੂੰ ਵੱਡਾ ਝਟਕਾ ! 15 ਦਿਨ ਬੰਦ ਰਹੇਗਾ ਏਅਰਪੋਰਟ

ਸ਼੍ਰੀਨਗਰ- ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਨਵੇ ਦੀ ਮੁਰੰਮਤ ਅਤੇ ਸਾਂਭ-ਸੰਭਾਲ ਲਈ ਇਕ ਅਕਤੂਬਰ ਤੋਂ 15 ਦਿਨਾਂ ਤੱਕ ਸਾਰੀਆਂ ਉਡਾਣਾਂ ਬੰਦ ਰਹਿਣਗੀਆਂ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 2 ਹਫ਼ਤਿਆਂ ਦੀ ਇਹ ਬੰਦੀ ਜੰਮੂ ਕਸ਼ਮੀਰ ਦੇ ਸੈਰ-ਸਪਾਟਾ ਖੇਤਰ ਲਈ ਵੱਡਾ ਝਟਕਾ ਸਾਬਿਤ ਹੋ ਸਕਦੀ ਹੈ, ਕਿਉਂਕਿ ਇਸ ਦੌਰਾਨ ਦੁਰਗਾ ਪੂਜਾ ਲਈ ਛੁੱਟੀ ਹੋਣ ਕਾਰਨ ਵੱਡੀ ਗਿਣਤੀ 'ਚ ਸੈਲਾਨੀਆਂ ਦੇ ਆਉਣ ਦੀ ਉਮੀਦ ਰਹਿੰਦੀ ਹੈ। ਇਸ ਦੌਰਾਨ ਘਾਟੀ 'ਚ ਪੱਛਮੀ ਬੰਗਾਲ ਤੋਂ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ। ਟਰੈਵਲ ਆਪਰੇਟਰਾਂ ਨੂੰ ਡਰ ਹੈ ਕਿ ਹਵਾਈ ਅੱਡਾ ਬੰਦ ਰਹਿਣ ਨਾਲ ਵੱਡੇ ਪੈਮਾਨੇ 'ਤੇ ਬੁਕਿੰਗ ਰੱਦ ਹੋਵੇਗੀ ਅਤੇ ਭਾਰੀ ਆਰਥਿਕ ਨੁਕਸਾਨ ਚੁੱਕਣਾ ਪਵੇਗਾ।

ਹਵਾਈ ਅੱਡਾ ਅਧਿਕਾਰੀਆਂ ਅਨੁਸਾਰ, ਪੂਰੀ ਤਰ੍ਹਾਂ ਬੰਦ ਤੋਂ ਪਹਿਲੇ ਪੜਾਅਵਾਰ ਸਾਂਭ-ਸੰਭਾਲ ਪ੍ਰੋਗਰਾਮ ਸ਼ੁਰੂ ਹੋਵੇਗੀ। ਜੁਲਾਈ ਤੋਂ ਹਰ ਹਫ਼ਤੇ 2 ਦਿਨ ਹਵਾਈ ਅੱਡੇ ਬੰਦ ਰਹੇਗਾ ਅਤੇ ਇਕ ਅਕਤੂਬਰ ਤੋਂ 15 ਅਕਤੂਬਰ ਤੱਕ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਸੰਚਾਲਨ ਸੁਰੱਖਿਆ ਲਈ ਰਨਵੇ ਦੀ ਮੁਰੰਮਤ ਜ਼ਰੂਰੀ ਹੈ। ਭਾਰਤੀ ਹਵਾਈ ਫ਼ੌਜ ਵਲੋਂ ਜਾਰੀ 'ਨੋਟਿਸ ਟੂ ਏਅਰਮੈਨ' (ਨੋਟਮ) ਤੋਂ ਬਾਅਦ 6 ਅਪ੍ਰੈਲ ਤੋਂ ਉਡਾਣਾਂ 'ਤੇ ਪਹਿਲਾਂ ਤੋਂ ਹੀ ਪਾਬੰਦੀਆਂ ਲਾਗੂ ਹਨ। ਨਿਰਮਾਣ ਕੰਮ ਕਾਰਨ ਹਵਾਈ ਅੱਡੇ ਦੀਆਂ ਉਡਾਣ ਸੇਵਾਵਾਂ ਪਹਿਲਾਂ ਹੀ ਸੀਮਿਤ ਹੋ ਚੁੱਕੀਆਂ ਹਨ। ਅਜੇ ਉਡਾਣਾਂ ਸਿਰਫ਼ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਸੰਚਾਲਿਤ ਹੋ ਰਹੀਆਂ ਹਨ, ਜਦੋਂ ਕਿ ਪਹਿਲਾਂ ਇਹ ਸਮਾਂ ਸਵੇਰੇ 7 ਵਜੇ ਤੱਕ ਰਾਤ 10 ਵਜੇ ਤੱਕ ਦਾ ਸੀ। ਅਕਤੂਬਰ 'ਚ ਬੰਦ ਨੂੰ ਦੇਖਦੇ ਹੋਏ ਹੋਟਲ ਅਤੇ ਟਰੈਵਲ ਕਾਰੋਬਾਰੀ ਅਧਿਕਾਰੀਆਂ ਤੋਂ ਸਮੇਂ-ਹੱਦ 'ਤੇ ਮੁੜ ਵਿਚਾਰ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ ਦੇ ਸਭ ਤੋਂ ਰੁਝੇ ਸੈਰ-ਸਪਾਟਾ ਸਮੇਂ 'ਚ ਹਵਾਈ ਸੰਪਰਕ ਪ੍ਰਭਾਵਿਤ ਹੋਣ ਨਾਲ ਸਥਾਨਕ ਅਰਥਵਿਵਸਥਾ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News