ਸ਼੍ਰੀ ਰਾਮ ਜਨਮਭੂਮੀ ਟਰੱਸਟ ਦੇ ਪ੍ਰਧਾਨ ਨੇ ਕੀਤੀ ''ਜਗਬਾਣੀ'' ਨਾਲ ਗੱਲਬਾਤ, ਕਿਹਾ- ਭਗਵਾਨ ਇੰਨੀ ਜਲਦੀ ਨਹੀਂ ਮਿਲਦੇ
Friday, Jan 19, 2024 - 05:36 AM (IST)
ਜਲੰਧਰ (ਵੈੱਬਡੈਸਕ)- ਅਯੁੱਧਿਆ ਰਾਮ ਮੰਦਰ 'ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ ਪੂਰੇ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਬੈਠੇ ਸ਼੍ਰੀ ਰਾਮ ਦੇ ਭਗਤਜਨਾਂ 'ਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਹਰ ਕੋਈ ਬੇਸਬਰੀ ਨਾਲ 22 ਜਨਵਰੀ ਦੀ ਉਡੀਕ ਕਰ ਰਿਹਾ ਹੈ।
'ਜਗਬਾਣੀ' ਦੇ ਪੱਤਰਕਾਰ ਅਰੁਣ ਚੋਪੜਾ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਕਵਰੇਜ ਕਰਨ ਲਈ ਅਯੁੱਧਿਆ ਪਹੁੰਚੇ ਹੋਏ ਹਨ। ਇਸ ਮੌਕੇ ਉਨ੍ਹਾਂ ਸ਼੍ਰੀ ਰਾਮ ਜਨਮਭੂਮੀ ਟਰੱਸਟ ਦੇ ਪ੍ਰਧਾਨ ਨ੍ਰਿਤਿਆ ਗੋਪਾਲ ਦਾਸ ਜੀ ਨਾਲ ਖ਼ਾਸ ਗੱਲਬਾਤ ਕੀਤੀ। ਜਦੋਂ ਸ਼੍ਰੀ ਗੋਪਾਲ ਦਾਸ ਨੂੰ ਪੁੱਛਿਆ ਗਿਆ ਕਿ ਕਰੀਬ 500 ਸਾਲ ਬਾਅਦ ਸ਼੍ਰੀ ਰਾਮ ਮੰਦਰ ਤਿਆਰ ਹੋ ਰਿਹਾ ਹੈ ਤੇ ਸ਼੍ਰੀ ਰਾਮ ਜੀ ਨੂੰ ਇਸ ਮੰਦਰ 'ਚ ਸਸ਼ੋਭਿਤ ਕੀਤਾ ਜਾਵੇਗਾ। ਇਸ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ, ਤਾਂ ਉਨ੍ਹਾਂ ਕਿਹਾ ਕਿ ਬੇਸ਼ੱਕ ਵਕਤ ਲੱਗ ਰਿਹਾ ਹੈ, ਪਰ ਭਗਵਾਨ ਇੰਨੀ ਆਸਾਨੀ ਨਾਲ ਨਹੀਂ ਮਿਲਦੇ।
ਇਸ ਤੋਂ ਬਾਅਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੀ ਵੀ ਸਾਰੀ ਜ਼ਿੰਦਗੀ ਇਹ ਦਿਨ ਉਡੀਕਦਿਆਂ ਹੀ ਲੰਘੀ ਹੈ ਤਾਂ ਇਸ ਬਾਰੇ ਉਨ੍ਹਾਂ ਤੋਂ ਜਦੋਂ ਅਯੁੱਧਿਆ 'ਚ ਸਮਾਰੋਹ ਦੀਆਂ ਤਿਆਰੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤਿਆਰੀਆਂ ਬਹੁਤ ਸ਼ਾਨਦਾਰ ਤਰੀਕੇ ਨਾਲ ਚੱਲ ਰਹੀਆਂ ਹਨ। ਸਭ ਭਗਤਾਂ 'ਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਗੱਲਬਾਤ ਦੇ ਹੋਰ ਅੰਸ਼ ਦੇਖਣ ਲਈ ਦੇਖੋ ਵੀਡੀਓ-
ਦੱਸ ਦੇਈਏ ਕਿ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ 'ਚ ਪ੍ਰਾਣ-ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਹੋਵੇਗਾ। ਇਸ ਸਮਾਗਮ 'ਚ ਦੇਸ਼-ਵਿਦੇਸ਼ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਇਸ ਸਮਾਰੋਹ ਨੂੰ ਲੈ ਕੇ ਦੇਸ਼ ਅਤੇ ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8