ਵੱਡੀ ਖੁਸ਼ਖ਼ਬਰੀ! ਭਾਰਤ ’ਚ ਤੀਜੇ ਕੋਰੋਨਾ ਟੀਕੇ ‘ਸਪੂਤਨਿਕ ਵੀ’ ਨੂੰ ਮਿਲੀ ਮਨਜ਼ੂਰੀ

Monday, Apr 12, 2021 - 04:02 PM (IST)

ਵੱਡੀ ਖੁਸ਼ਖ਼ਬਰੀ! ਭਾਰਤ ’ਚ ਤੀਜੇ ਕੋਰੋਨਾ ਟੀਕੇ ‘ਸਪੂਤਨਿਕ ਵੀ’ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ— ਪੂਰੇ ਦੇਸ਼ ’ਚ ਇਸ ਸਮੇਂ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਕਹਿਰ ਵਰ੍ਹਾ ਰਹੀ ਹੈ। ਕੋਰੋਨਾ ਦੇ ਖ਼ੌਫ ਦਰਮਿਆਨ ਵੈਕਸੀਨੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਰੂਸ ਵਲੋਂ ਬਣਾਈ ਗਈ ‘ਸਪੂਤਨਿਕ ਵੀ’ ਨੂੰ ਭਾਰਤ ’ਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਹੈ। ਸਪੂਤਨਿਕ ਵੀ ਨੂੰ ਮਨਜ਼ੂਰੀ ਦੇਣ ਨੂੰ ਲੈ ਕੇ ਅੱਜ ਦੇਸ਼ ਦੇ ਡਰੱਗ ਰੈਗੂਲੇਟਰ ਦੇ ਮਾਹਰ ਕਮੇਟੀ ਦੀ ਬੈਠਕ ਹੋਈ। ਰੂਸ ਵਲੋਂ ਬਣਾਈ ਗਈ ਸਪੂਤਨਿਕ ਵੀ ਕੋਰੋਨਾ ਵੈਕਸੀਨ ਨੂੰ ਭਾਰਤ ’ਚ ਐਮਰਜੈਂਸੀ ਇਸਤੇਮਾਲ ਨੂੰ ਲੈ ਕੇ ਚਰਚਾ ਹੋਈ ਅਤੇ ਮਨਜ਼ੂਰੀ ਦੇ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਸਪੂਤਨਿਕ ਵੀ ਨੂੰ ਮਨਜ਼ੂਰੀ ਮਿਲਣ ਨਾਲ ਭਾਰਤ ਕੋਲ ਕੋਰੋਨਾ ਵੈਕਸੀਨ ਦਾ ਕਾਫੀ ਵੱਡਾ ਸਟਾਕ ਹੋਵੇਗਾ ਅਤੇ ਦੇਸ਼ ਵਿਚ ਵੈਕਸੀਨ ਦੀ ਕਮੀ ਨੂੰ ਲੈ ਕੇ ਜੋ ਸ਼ਿਕਾਇਤਾਂ ਹਨ, ਉਹ ਦੂਰ ਹੋ ਜਾਣਗੀਆਂ। 

ਇਹ ਵੀ ਪੜ੍ਹੋ– ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

ਉੱਥੇ ਹੀ ਖ਼ਬਰਾਂ ਇਹ ਵੀ ਹਨ ਕਿ ਅਕਤੂਬਰ ਤੱਕ ਭਾਰਤ ਨੂੰ 4 ਹੋਰ ਵੈਕਸੀਨ ਮਿਲ ਜਾਣਗੀਆਂ। ਇਹ ਹਨ- ਜਾਨਸਨ ਐਂਡ ਜਾਨਸਨ ਵੈਕਸੀਨ, ਨੋਵਾਵੈਕਸ ਵੈਕਸੀਨ, ਜਾਇਜਸ ਕੈਡਿਲਾ ਦਾ ਟੀਕਾ ਅਤੇ ਭਾਰਤ ਬਾਇਓਟੈੱਕ ਦਾ ਇੰਟ੍ਰਾਨੈਜਲ ਵੈਕਸੀਨ। ਦੱਸ ਦੇਈਏ ਕਿ ਭਾਰਤ ’ਚ ਫਿਲਹਾਲ ਕੋਰੋਨਾ ਵਾਇਰਸ ਲਈ 2 ਵੈਕਸੀਨ- ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਇਸਤੇਮਾਲ ਲਈ ਮਨਜ਼ੂਰੀ ਮਿਲੀ ਹੋਈ ਹੈ। ਇਨ੍ਹਾਂ ਦੋਹਾਂ ਟੀਕਿਆਂ ਦਾ ਨਿਰਮਾਣ ਭਾਰਤ ’ਚ ਹੀ ਹੋ ਰਿਹਾ ਹੈ।

ਇਹ ਵੀ ਪੜ੍ਹੋ– ਦੇਸ਼ ’ਚ ‘ਕੋਰੋਨਾ’ ਦਾ ਕਹਿਰ ਜਾਰੀ, ਇਕ ਦਿਨ ’ਚ ਆਏ 1.68 ਲੱਖ ਦੇ ਪਾਰ ਨਵੇਂ ਕੇਸ

ਦੱਸਣਯੋਗ ਹੈ ਕਿ ਭਾਰਤ ’ਚ ਕੋਰੋਨਾ ਟੀਕਾਕਰਨ ਦਾ ਤੀਜਾ ਗੇੜ ਚੱਲ ਰਿਹਾ ਹੈ, ਜੋ ਕਿ 1 ਅਪ੍ਰੈਲ ਤੋਂ ਸ਼ੁਰੂ ਹੋਇਆ। ਇਸ ਗੇੜ ’ਚ 45 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਕੋਰੋਨਾ ਟੀਕਾ ਲਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ 2021 ਨੂੰ ਹੋਈ। ਹੁਣ ਤੱਕ 10,45,28,565 ਕੋਰੋਨਾ ਟੀਕੇ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। 

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ


author

Tanu

Content Editor

Related News